ਸਮਾਜਿਕ ਸੁਰਖਿਆ ਖੇਤਰ ਵਾਸਤੇ 3604 ਕਰੋੜ ਦੇ ਐਲਾਨ ਨਾਲ ਕੈਪਟਨ ਗਰੀਬਾਂ ਦਾ ਮਸੀਹਾ ਬਣੇ : ਵਿਧਾਇਕ ਬਾਜਵਾ

image ਬਟਾਲਾ, 28 ਜੂਨ (ਰਾਜੂ ਖੈਹਿਰਾ, ਅਬਦੁਲ ਸਲਾਮ ਤਾਰੀ)- ਪੰਜਾਬ ਸਰਕਾਰ ਦੇ ਪਹਿਲੇ ਬਜਟ ਵਿਚ ਸਮਾਜਿਕ ਸੁਰਖਿਆ ਖੇਤਰ ਵਾਸਤੇ ਕੁਲ 3604.65 ਕਰੋੜ ਰੁਪਏ ਰਾਖਵੇ ਰਖ ਕੇ ਰਾਜ ਸਰਕਾਰ ਨੇ ਗਰੀਬ ਪਖੀ ਹੋਣ ਦਾ ਸਬੂਤ ਦਿਤਾ ਹੈ। ਇਹ ਬਜਟ ਪਿਛਲੇ ਸਾਲ ਦੇ ਬਜਟ ਨਾਲੋ 9.50 ਫੀਸਦੀ ਵੱਧ ਹੈ।ਲੋਕ ਹਿਤੈਸ਼ੀ ਅਤੇ ਗਰੀਬ ਪਖੀ ਬਜਟ ਪੇਸ਼ ਕਰਨ ਲਈ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਹਲਕਾ ਕਾਦੀਆਂ ਦੇ ਵਿਧਾਨਕਾਰ ਸ. ਫਤਿਹਜੰਗ ਸਿੰਘ ਬਾਜਵਾ ਨੇ ਕਿ ਕੈਪਟਨ ਸਰਕਾਰ ਨੇ ਆਪਣੇ ਪਹਿਲੇ ਬਜਟ ‘ਚ ਕਈ ਇਤਿਹਾਸਕ ਫੈਸਲੇ ਲਏ ਹਨ। ਸ. ਬਾਜਵਾ ਨੇ ਕਿਹਾ ਕਿ ਰਾਜ ਦੇ ਖਜਾਨੇ ਉਤੇ ਭਾਰੀ ਵਿਤੀ ਬੋਝ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਬਿਰਧ ਵਿਅਕਤੀਆਂ, ਆਸ਼ਰਤ ਬਚਿਆਂ, ਅਪਾਹਿਜ ਵਿਅਕਤੀਆਂ, ਵਿਧਵਾਵਾਂ ਤੇ ਬੇਸਹਾਰਾ ਇਸਤਰੀਆਂ ਲਈ ਮੌਜੂਦਾ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨੂੰ ਵਧਾ ਕੇ 750 ਰੁਪਏ ਕਰ ਦਿਤਾ ਹੈ। ਇਸਦੇ ਨਾਲ ਹੀ ਤੇਜ਼ਾਬ ਹਮਲੇ ਵਿਚ ਪੀੜਤਾਂ ਨੂੰ ਸੁਰਖਿਆ ਅਤੇ ਵਿਤੀ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਨੀਤੀ ਦੇ ਤਹਿਤ ਹੁਣ ਤੇਜ਼ਾਬ ਹਮਲਾ ਪੀੜਤਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਿਤੀ ਸਹਾਇਤਾ ਦੇਣ ਦਾ ਐਲਾਨ ਵੀ ਇਸ ਬਜਟ ਵਿਚ ਕੀਤਾ ਗਿਆ ਹੈ।ਬਜਟ ਵਿਚ ਐਸ.ਸੀ/ਬੀ.ਸੀ, ਇਸਾਈ ਲੜਕੀਆਂ, ਵਿਧਵਾਵਾਂ ਅਤੇ ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸਬੰਧਤ ਵਿਧਵਾਵਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਮੌਕੇ ਮੌਜੂਦਾ 15 ਹਜਾਰ ਰੁਪਏ ਦੀ ਦਿਤੀ ਜਾਣ ਵਾਲੀ ਰਕਮ ਨੂੰ ਵਧਾ ਕੇ ਆਸ਼ੀਰਵਾਦ ਸਕੀਮ ਤਹਿਤ 21 ਹਜਾਰ ਰੁਪਏ ਕਰ ਦਿਤਾ ਗਿਆ ਹੈ।  ਸ. ਬਾਜਵਾ ਨੇ ਦਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ਼੍ਰੇਣੀਆਂ ਵਿਚ ਉਦਮਤਾ ਅਤੇ ਆਪਣੇ ਰੋਜਗਾਰ ਸਥਾਪਤ ਕਰਨ ਲਈ ਬੈਂਕਫਿਨਕੋ ਵਲੋਂ ਕਰਜੇ ਦਿਤੇ ਜਾਂਦੇ ਹਨ ਪਰ  ਕਰਜਿਆਂ ਦੀ ਵਸੂਲੀ ਘਟ ਹੁੰਦੀ ਸੀ।

Send this to a friend