ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ

ਸਮਰਾਲਾ, 26 ਜੂਨ (ਕਮਲਜੀਤ)-ਪੰਜਾਬ ਦੇ ਪੁਲਿਸ ਮਹਾਂ ਨਿਰਦੇਸ਼ਕ ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਵਧੀਆਂ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੁਲਿਸ ਵਿਭਾਗ ਵੱਲੋਂ ਵਿਸੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਤਰੱਕੀ ਦੇ ਕੇ ਉਚ ਅਹੁਦੇ ’ਤੇ ਵੀ ਭੇਜਿਆ ਜਾਵੇਗਾ। ਇਸ ਲਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਕਿਸੇ ਦਬਾਅ ਦੇ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਸ਼੍ਰੀ ਅਰੋੜਾ ਨੇ ਪਿਛਲੇ ਦਿਨੀਂ ਖੰਨਾ ਪੁਲਿਸ ਜ਼ਿਲ•ਾ ਦੇ ਦਫ਼ਤਰ ਵਿੱਚ ਪਹੁੰਚ ਕੇ ਜ਼ਿਲ•ੇ ਦੀ ਸਮੁੱਚੇ ਕੰਮਕਾਰ ਦੀ ਸਥਿਤੀ ਦਾ ਜਾਇਜ਼ਾ ਲਿਆ। ਸ਼੍ਰੀ ਅਰੋੜਾ ਨੇ ਪੁਲਿਸ ਜ਼ਿਲ•ਾ ਖੰਨਾ ਵੱਲੋਂ ਨਸ਼ਿਆਂ ਖਿਲਾਫ਼ ਵਿੱਡੀ ਵਿਸੇਸ਼ ਮੁਹਿੰਮ ਤਹਿਤ ਸਾਰੇ ਥਾਣਿਆਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਥਾਣਾ ਸਮਰਾਲਾ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਅਹਿਮ ਸੇਵਾਵਾਂ ਕਰਨ ਲਈ ਪੁਲਿਸ ਥਾਣਾ ਸਮਰਾਲਾ ਦੇ ਐਸ. ਐਸ. ਓ. ਇੰਸ. ਮਨਜੀਤ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਆਈ ਜੀ ਜ¦ਧਰ ਰੇਂਜ, ਡੀਆਈ ਲੁਧਿਆਣਾ ਰੇਂਜ, ਐਸ. ਐਸ. ਪੀ. ਖੰਨਾ ਨਵਜੋਤ ਸਿੰਘ, ਡੀ. ਐਸ. ਪੀ. ਸਮਰਾਲਾ ਗੁਰਿੰਦਰਪਾਲ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਹਾਜਰ ਸਨ।

Send this to a friend