ਕਾਦੀਆਂ, ਹਰਚੋਵਾਲ “26 ਜੂਨ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ ਹਰਦੀਪ ਸਿੰਘ)-ਅਜ ਮੁਸਲਿਮ ਜਮਾਤ ਅਹਿਮਦੀਆ ਦੇ ਮੁਖ ਕੇਂਦਰ ਕਾਦੀਆਂ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਵਡੀ ਗਿਣਤੀ ਵਿਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਅਕਸਾ ਚ ਈਦ ਦੀ ਨਮਾਜ ਅਦਾ ਕੀਤੀ। ਇਸ ਮੋਕੇ ਅਹਿਮਦੀਆ ਭਾਈਚਾਰੇ ਦੀਆਂ ਔਰਤਾਂ ਲਈ ਨਮਾਜ ਈਦ ਅਦਾ ਕਰਨ ਲਈ ਵਖਰਾ ਪ੍ਰਬੰਧ ਕੀਤਾ ਗਿਆ ਸੀ। ਨਮਾਜੇ ਈਦ ਠੀਕ ਸਾਢੇ ਨੋ ਵਜੇ ਮਸਜਿਦ ਅਕਸਾ ਚ ਮੋਲਾਨਾ ਮੁਹੰਮਦ ਇਨਾਮ ਗ਼ੋਰੀ ਮੁਖ ਸਕਤਰ ਜਮਾਤ ਅਹਿਮਦੀਆ ਨੇ ਪੜਾਈ। ਜਿਸ ਵਿਚ ਵਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।ਇਸ ਤੋਂ ਬਾਅਦ ਆਪਣੇ ਖ਼ੁਤਬਾ ਈਦ ਦਿੰਦੇ ਹੋਏ ਫਰਮਾਇਆ ਕਿ ਪਵਿਤਰ ਰਮਜ਼ਾਨ ਦੇ ਪੂਰੇ ਇਕ ਮਹੀਨਾ ਰੋਜ਼ੇ ਰਖਣ ਤੋਂ ਬਾਅਦ ਖ਼ੁਸ਼ੀ ਪ੍ਰਗਟ ਕਰਨ ਦੇ ਮਕਸਦ ਨਾਲ ਇਹ ਈਦ ਮਨਾਈ ਜਾਂਦੀ ਹੈ। ਉਹਨਾਂ ਕਿਹਾ ਕਿ ਰੋਜ਼ੇ ਰਖਣ ਨਾਲ ਇਨਸਾਨ ਚ ਇਕ ਨਵੀਂ ਪਾਕ ਤਬਦੀਲੀ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਰੋਜ਼ਿਆਂ ਦਾ ਉਦੋਂ ਤਕ ਕੋਈ ਫਾਇਦਾ ਨਹੀਂ ਜਦੋਂ ਤਕ ਅਸੀਂ ਇਸਦੇ ਪਿਛੇ ਜੋ ਮਕਸਦ ਕਾਇਮ ਹੈ ਉਸਦੇ ਮੁਤਾਬਿਕ ਨਹੀਂ ਚਲਦੇ। ਇਸ ਈਦ ਵਿਚ ਗ਼ਰੀਬਾਂ ਦਾ ਖ਼ਾਸ ਖ਼ਿਆਲ ਰਖਣਾ ਚਾਹੀਦਾ ਹੈ।ਇਸ ਮੋਕੇ ਤੇ ਭਾਰੀ ਗਿਣਤੀ ਚ ਮੁਸਲਿਮ ਪੁਰਸ਼,ਮਹਿਲਾਂਵਾਂ, ਬੁਜ਼ਰਗ ਅਤੇ ਬਚੇ ਬਹਿਸ਼ਤੀ ਮਕਬਰਾ ਕਾਦੀਆਂ ਚ ਗਏ ਅਤੇ ਉਥੇ ਮੁਸਲਿਮ ਜਮਾਤ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਸੀਹ ਮਾਉਦ ਅਲੈਹਸਲਾਮ ਦੇ ਮਜ਼ਾਰ ਮੁਬਾਰਕ ਦੁਆ ਕਰਨ ਗਏ। ਇਸੇ ਤਰਾਂ ਉਹਨਾਂ ਆਪਣੇ ਵਿਛੜੇ ਰਿਸ਼ਤੇਦਾਰਾਂ ਦੇ ਮਜ਼ਾਰ ਤੇ ਵੀ ਜਾਕੇ ਦੁਆ ਕੀਤੀ।ਇਸ ਮੋਕੇ ਤੇ ਪ੍ਰਸ਼ਾਸਨ ਵਲੋ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੋਕੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਐਡੀਸ਼ਨਲ ਮੁਖ ਸਕਤਰ ਭਾਰਤ ਸ਼ਿਰਾਜ ਅਹਿਮਦ, ਮੋਲਾਨਾ ਫਜ਼ਲੁਰ ਰਹਿਮਾਨ ਭਟੀ ਸਕਤਰ , ਸ਼ੋਐਬ ਅਹਿਮਦ ਸਕਤਰ, ਪ੍ਰੈਸ ਸਕਤਰ ਕੇ ਤਾਰਿਕ ਅਹਿਮਦ, ਚੋਧਰੀ ਅਬਦੁਲ ਵਾਸੇ ਡਿਪਟੀ ਸਕਤਰ, ਸ. ਜਗਰੂਪ ਸਿੰਘ ਸੇਖਵਾਂ, ਬਾਬਾ ਸੁਖਦੇਵ ਸਿੰਘ ਬੇਦੀ, ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, ਨਗਰਕੋਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਇੰਦਰਜੀਤ ਸਿੰਘ ਬਾਜਵਾ ਡੀ ਪੀ ਆਰ ਉ ਬਟਾਲਾ,ਅਰਦੁਮਨਜੀਤ ਸਿੰਘ ਲਾਲੀ ਸੰਧੂ, ਵਰਿੰਦਰ ਪ੍ਰਭਾਕਰ, ਐਸ ਡੀ ਐਮ ਗੁਰਦਾਸਪੁਰ, ਐਸ ਡੀ ਐਮ ਬਟਾਲਾ, ਲਲਿਤ ਕੁਮਾਰ ਐਸ ਐਚ ਉ ਕਾਦੀਆਂ, ਡੀ ਐਸ ਪੀ ਕਾਦੀਆਂ, ਅਮਿਤ ਲੁਥਰਾ, ਗੁਰਪ੍ਰੀਤ ਸਿੰਘ ਚਾਵਲਾ, ਗਗਨਦੀਪ ਸਿੰਘ ਗਿੰਨੀ ਭਾਟੀਆ, ਅਮਰ ਇਕਬਾਲ ਸਿੰਘ ਮਾਹਲ, ਸੁਖਵਿੰਦਰ ਪਾਲ ਸਿੰਘ ਸੁਖ ਭਾਟੀਆ, ਸੁਖਪ੍ਰੀਤ ਸਿੰਘ ਸੈਬੀ, ਅਰਵਿੰਦ ਜੁਲਕਾ, ਨਰਿੰਦਰ ਕੁਮਾਰ ਭਾਟੀਆ,ਜਸਬੀਰ ਸਿੰਘ ਢੀਂਡਸਾ,ਸੁਰਿੰਦਰ ਸ਼ਰਮਾ ਪਪੀ,ਅਸ਼ਵਨੀ ਵਰਮਾ, ਅਸ਼ੋਕ ਸ਼ਰਮਾ ਪ੍ਰਧਾਨ ਭਾਜਪਾ, ਸਜਣ ਸਿੰਘ ਧੰਦਲ , ਮੋਲਾਨਾ ਕਰੀਮ ਉਦ ਦੀਨ ਸ਼ਾਹਿਦ, ਰਫੀਕ ਬੇਗ, ਮੁਹੰਮਦ ਅਕਰਮ , ਬਲਵਿੰਦਰ ਸਿੰਘ ਮਿੰਟੂ ਬਾਜਵਾ,ਪ੍ਰਸ਼ੋਤਮ ਲਾਲ, ਕੈਪਟਨ ਚਰਨਜੀਤ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕ ਦਿੱਤੀ।