ਫ਼ਰੀਦਕੋਟ, 22 ਜੂਨ (ਗੁਰਜੀਤ-ਰੋਮਾਣਾ)-ਮਾਲਵਾ ਵਿਰਾਸਤ ਕਲਬ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਲਕੀ, ਡਾ.ਸੁਖਜੀਤ ਸਿੰਘ ਨੇ ਜਾਣਕਾਰੀ ਦਿਤੀ ਹੈ ਕਿ 23 ਜੂਨ ਨੂੰ ਸ਼ਾਮ 7:00 ਵਜੇਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਸਭਿਆਚਾਰਕ ਪ੍ਰੋਗਰਾਮ ‘ਚ ਨੂਰਾਂ ਸਿਸਟਰਜ਼ ਦਰਸ਼ਕਾਂ ਦਾ ਮੰਨੋਰੰਜਨ ਕਰਨਗੀਆਂ। ਇਸ ਪ੍ਰੋਗਰਾਮ ਦੌਰਾਨ ਗੁਰਜੀਤ ਸਿੰਘ ਰੋਮਾਣਾ ਡੀ.ਐਸ.ਬਠਿੰਡਾ, ਓਲੰਪੀਅਨ ਗੁਰਬਿੰਦਰ ਸਿੰਘ ਪਿਰਤਾ ਡੀ.ਐਸ.ਅਬੋਹਰ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਸ਼੍ਰੀ ਮੁਕਤਸਰ ਸਾਹਿਬ, ਡਾ.ਇਕਬਾਲ ਸਿੰਘ ਸੰਧੂ ਪ੍ਰਿੰਸੀਪਲ ਸੈਨੇਟ ਸਿੰਡੀਕੇਟ ਮੈਂਬਰ ਪੀ.ਯੂ ਚੰਡੀਗੜ, ਡਾ.ਸ਼ਵਿੰਦਰ ਸਿੰਘ ਮੀਡੀਆ ਪ੍ਰੋਡਿਊਸਰ ਨਵੀਂ ਦਿਲੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਕਲਬ ਮੈਂਬਰ ਗੁਲਾਬੀ ਸਿੰਘ, ਸੰਦੀਪ ਸੀਪਾ, ਹਰਮਿੰਦਰ ਮਿੰਦਾ,ਅਲਪਿੰਦਰ ਮੋਨੂੰ,ਦਲਜੀਤ ਸਿੰਘ ਪੂਨਾ, ਧਰਮਿੰਦਰ ਸਿੰਘ, ਰਿਕੀ ਗਾਂਧੀ, ਸਤਪਾਲ ਸ਼ਰਮਾ,ਸੁਖਜਿੰਦਰ ਸਹੋਤਾ,ਸਵਰਨ ਸਿੰਘ ਸ਼ਕੂਰ, ਪੰਮਾ ਸਰਾਂ, ਜਗਾਤਰ ਢਿਲੋਂ ਅਤੇ ਮੰਚ ਸੰਚਾਲਕ ਜਸਬੀਰ ਜਸੀ ਹਾਜ਼ਰ ਸਨ।