ਟੀ ਹੱਕ ਕਮੇਟੀ ਨੇ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਸੌਂਪੀ : ਅਕਾਲੀ ਦਲ

image  ਚੰਡੀਗੜ੍ਹ, 16 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅਜ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਦੋਹਰੀ ਬਿਆਨਬਾਜ਼ੀ ਨੇ ਸਪਸ਼ਟ ਕਰ ਦਿਤਾ ਹੈ ਕਿ ਕਿਸਾਨਾਂ ਲਈ ਕਰਜ਼ਾ ਮੁਆਫੀ ਉਤੇ ਬਣੀ ਟੀ ਹਕ ਮਾਹਿਰ ਕਮੇਟੀ ਨੇ ਅਜੇ ਤੀਕ ਸੂਬਾ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਸੌਂਪੀ ਹੈ। ਇਸ ਬਾਰੇ ਲੋਕ ਸੰਪਰਕ ਵਿਭਾਗ ਦੁਆਰਾ ਜਾਰੀ ਕੀਤੇ ਆਪਾ-ਵਿਰੋਧੀ ਪ੍ਰੈਸ ਬਿਆਨਾਂ ਨੇ ਕਾਂਗਰਸ ਸਰਕਾਰ ਦੀ ਪੋਲ ਖੋਲ ਦਿਤੀ ਹੈ। ਇਸ ਬਾਰੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਅਜ ਦੁਬਾਰਾ ਪੰਜਾਬੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਟੀ ਹਕ ਕਮੇਟੀ ਨੇ ਆਪਣੀ ਰਿਪੋਰਟ ਕਲ ਸਰਕਾਰ ਨੂੰ ਦੇ ਦਿਤੀ ਸੀ। ਉਹਨਾਂ ਕਿਹਾ ਕਿ ਪਰ ਸਰਕਾਰ ਨੂੰ ਉਸ ਸਮੇਂ ਆਪਣਾ ਝੂਠਾ ਬਿਆਨ ਵਾਪਸ ਲੈਣਾ ਪਿਆ ਜਦੋਂ ਮੀਡੀਆ ਵਿਚ ਇਸ ਸੰਬੰਧੀ ਬਿਲਕੁਲ ਹੀ ਉਲਟ ਖਬਰਾਂ ਛਪ ਗਈਆਂ।

Send this to a friend