ਕਿਹਾ ਕਿਸਾਨਾਂ ਦੀ ਜਾਇਦਾਦ ਕੁਰਕ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿਤੀ ਜਾਵੇਗੀ
ਚੰਡੀਗੜ੍ਹ, 14 ਜੂਨ (ਪੰਜਾਬ ਟਾਇਮਜ਼ ਬਿਊਰ)- ਪੰਜਾਬ ਵਿਧਾਨ ਸਭਾ ਦੇ ਸਦਨ ਵਿਚ ਅਜ ਪੰਜਾਬ ਦੇ ਮੁਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਖੁਦਕੁਸ਼ੀ ਕਰ ਚੁਕੇ ਕਿਸਾਨਾਂ, ਨਸ਼ਿਆਂ ਕਾਰਨ ਜਾਨ ਗੁਆਉਣ ਵਾਲਿਆਂ ਨੂੰ ਯਾਦ ਕਰਨ ਦੇ ਨਾਲ-ਨਾਲ ਵਿਛੜ ਚੁਕੀਆਂ ਉਘੀਆਂ ਸ਼ਖਸੀਅਤਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ਨੇ ਵਖ-ਵਖ ਖੇਤਰਾਂ ਨਾਲ ਜੁੜੀਆਂ 10 ਉ੍ਯਘੀਆਂ ਹਸਤੀਆਂ ਨੂੰ ਸ਼ਰਧਾਂਜਲੀ ਦਿਤੀ ਜਿਨ੍ਹਾਂ ਨੇ ਆਪਣੀਆਂ ਨਿਵੇਕਲੀਆਂ ਪ੍ਰਾਪਤੀਆਂ ਰਾਹੀਂ ਸੂਬੇ ‘ਤੇ ਅਮਿਟ ਛਾਪ ਛਡੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਨ੍ਹਾਂ ਸ਼ਖਸੀਅਤਾਂ ਦੇ ਪਰਿਵਾਰਾਂ ਤਕ ਸਦਨ ਦਾ ਸ਼ਕ ਸੰਦੇਸ਼ ਪਹੁੰਚਾਉਣ ਲਈ ਇਕ ਮਤਾ ਪਾਸ ਕੀਤਾ।ਵਿਛੜੀਆਂ ਰੂਹਾਂ ਦੀ ਯਾਦ ਵਿਚ ਸਤਿਕਾਰ ਵਜੋਂ ਦ ਮਿੰਟ ਦਾ ਮੌਨ ਰਖਿਆ ਗਿਆ।ਸਦਨ ਵਲੋਂ ਸੰਸਦ ਮੈਂਬਰ ਵਿਨਦ ਖੰਨਾ ਅਤੇ ਸੂਬੇ ਦੇ ਸਾਬਕਾ ਪੁਲਿਸ ਮੁਖੀ ਕੰਵਰ ਪਾਲ ਸਿੰਘ ਗਿਲ ਤੋਂ ਇਲਾਵਾ ਨਿਸ਼ਾਨ ਸਿੰਘ, ਗੁਰਦੇਵ ਸਿੰਘ ਅਤੇ ਬੰਤਾ ਸਿੰਘ (ਸਾਰੇ ਆਜ਼ਾਦੀ ਘੁਲਾਟੀਏ), ਸ਼ਹੀਦ ਪਰਮਜੀਤ ਸਿੰਘ ਅਤੇ ਇੰਸਪਕਟਰ-ਕਮ-ਕੰਪਨੀ ਕਮਾਂਡਰ (ਸੀ.ਆਰ.ਪੀ.ਐਫ) ਰਘੁਬੀਰ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ, ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਅਠਵਾਲ ਅਤੇ ਕਿਰਪਾਲ ਸਿੰਘ ਖੀਰਨੀਆਂ ਨੂੰ ਸ਼ਰਧਾਂਜਲੀ ਦਿਤੀ ਗਈ।ਇਸ ਤੋਂ ਪਹਿਲਾਂ ਇਕ ਮੈਂਬਰ ਦੀ ਅਪੀਲ ‘ਤੇ ਕਪਟਨ ਅਮਰਿੰਦਰ ਸਿੰਘ ਨੇ ਸਪੀਕਰ ਨੂੰ ਕਰਜ਼ੇ ਦੇ ਬਝ ਕਾਰਨ ਖੁਦਕੁਸ਼ੀ ਕਰ ਚੁਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਜਿਸ ਲਈ ਸਪੀਕਰ ਸਹਿਮਤ ਹ ਗਏ।ਇਸ ਉਪਰੰਤ ਇਕ ਬਿਆਨ ਜਾਰੀ ਕਰਦਿਆਂ ਮੁਖ ਮੰਤਰੀ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਆਪਣੀ ਵਚਨਬਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ‘ਕੁਰਕੀ’ ਦਾ ਅੰਤ ਕਰਕੇ ਆਪਣੇ ਵਾਅਦੇ ਨੂੰ ਪੂਰਾ ਕਰ ਦਿਤਾ ਹ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਪਿਛੇ ਮੁੜਣ ਦਾ ਸੁਆਲ ਹੀ ਪਦਾ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਸਰਕਾਰ ਛੇਤੀ ਹੀ ਕਿਸਾਨਾਂ ਦੇ ਕਰਜ਼ਾ ਦਾ ਹਲ ਕਰੇਗੀ ਅਤੇ ਜ਼ਮੀਨ ਜਾਂ ਜਾਇਦਾਦ ਕੁਰਕ ਨਾ ਹਣ ਨੂੰ ਵੀ ਯਕੀਨੀ ਬਣਾਏਗੀ।ਸਦਨ ਤੋਂ ਬਾਹਰ ਪਤਰਕਾਰਾਂ ਨਾਲ ਗੱਲਬਾਤ ਕਰਦੇ ਨਵਜਤ ਸਿੰਘ ਸਿਧੂ ਨੇ ਕਿਹਾ ਕਿ ਸਰਕਾਰ ਖੇਤੀ ਕਰਜ਼ਿਆਂ ਦੀ ਸਮਸਿਆ ਦੇ ਸਥਾਈ ਹਲ ਕਰਨ ਲਈ ਵਿਚਾਰ ਕਰ ਰਹੀ ਹ। ਮੰਤਰੀ ਨੇ ਫਸਲੀ ਬੀਮੇ ਦੀ ਗਲ ਵੀ ਆਖੀ ਜਿਸ ਬਾਰੇ ਸਰਕਾਰ ਵਿਚਾਰ ਕਰ ਰਹੀ ਹ ਤਾਂ ਜ ਸੰਕਟ ’ਚ ਘਿਰੇ ਸੂਬੇ ਦੇ ਕਿਸਾਨਾਂ ਦੇ ਹਿਤ ਸੁਰਖਿਅਤ ਰਖੇ ਜਾ ਸਕਣ। ਉਨ੍ਹਾਂ ਕਿਹਾ ਕਿ ਸਰ ਛਟੂ ਰਾਮ ਪੰਜਾਬ ਰਾਹਤ ਕਰਜ਼ਾ ਐਕਟ-1934 ਦੀਆਂ ਲੀਹਾਂ ‘ਤੇ ਕੰਟਰਲ ਹਣਾ ਚਾਹੀਦਾ ਹ ਤਾਂ ਜ ਕਿਸੇ ਵੀ ਕਿਸਾਨ ਨੂੰ ਲਈ ਗਈ ਰਾਸ਼ੀ ਤੋਂ ਦੁਗਣੇ ਤੋਂ ਵਧ ਅਦਾ ਨਾ ਕਰਨੇ ਪਵੇ। ਉਨ੍ਹਾਂ ਨੇ ਨਰੇਗਾ ਦੀ ਦੁਰਵਰਤੋਂ ਨੂੰ ਰਕਣ ਅਤੇ ਪੰਜ ਏਕੜ ਤੋਂ ਘਟ ਜ਼ਮੀਨ ਵਾਲੇ ਕਿਸਾਨਾਂ ਨੂੰ ਇਸ ਸਕੀਮ ਦੇ ਘੇਰੇ ਵਿਚ ਲਿਆਉਣ ਲਈ ਵੀ ਕੇਂਦਰ ਸਰਕਾਰ ਤੋਂ ਦਖਲ ਦੇਣ ਦੀ ਅਪੀਲ ਕੀਤੀ।



