ਜਲਾਲਾਬਾਦ, 13 ਜੂਨ (ਸੰਦੀਪ ਮਹੰਤ, ਬੱਬੂ ਧਮੀਜਾ)- ਐਫ.ਐਫ. ਰੋਡ ਤੇ ਮੰਡੀ ਘੁਬਾਇਆ ਨਜਦੀਕ ਅੱਜ ਸਵੇਰੇ ਕਰੀਬ 6 ਵਜੇ ਸੜਕ ਤੇ ਖੜੀ ਰੇਤ ਨਾਲ ਭਰੀ ਟਰੈਕਟਰ-ਟ੍ਰਾਲੀ ਦੇ ਪਿੱਛੇ ਇੱਕ ਟਰੱਕ ਵਲੋਂ ਅਚਾਨਕ ਬਰੇਕ ਲਗਾਏ ਜਾਣ ਤੋਂ ਬਾਅਦ ਇੱਕ ਹੋਰ ਪਿੱਛੇ ਆ ਰਹੇ ਤੇਜ ਰਫਤਾਰ ਟਰੱਕ ਦੇ ਦੇ ਕਾਰਣ ਤਿੰਨਾਂ ਵਾਹਨਾਂ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਸਭ ਤੋਂ ਪਿਛਲੇ ਟਰੱਕ ਦੇ ਸਹਿ ਚਾਲਕ ਦੀ ਮੌਤ ਹੋ ਗਈ। ਉਧਰ ਮੰਡੀ ਘੁਬਾਇਆ ਪੁਲਸ ਨੇ ਘਟਨਾ ਵਾਲੀ ਜਗ੍ਹਾਂ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਨਕਾਰੀ ਅਨੁਸਾਰ ਫਾਜਿਲਕਾ ਫਿਰੋਜਪੁਰ ਰੋਡ ਤੇ ਮੰਡੀ ਘੁਬਾਇਆ ਨਜਦੀਕ ਸੜਕ ਤੇ ਰੇਤ ਦੀ ਟ੍ਰਾਲੀ ਖੜੀ ਸੀ ਅਤੇ ਫਿਰੋਜਪੁਰ ਵੱਲ ਦੀ ਆ ਰਹੇ ਇੱਕ ਤੇਜ ਰਫਤਾਰ ਟਰੱਕ ਨੰਬਰ ਆਰ.ਜੇ.19ਜੀਬੀ 9067 ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਦੀ ਟੱਕਰ ਹੋ ਗਈ। ਜਿਸ ਵਿੱਚ ਟਰੱਕ ਸਹਿ ਚਾਲਕ ਸਖਾਰਾਮ ਦੀ ਮੌਕੇ ਤੇ ਮੌਤ ਹੋ ਗਈ ਮੰਡੀ ਘੁਬਾਇਆ ਦੀ ਪੁਲਸ ਮੌਕੇ ’ਤੇ ਪਹੁੰਚ ਗਈ।