ਕੇਂਦਰ ’ਚ ਦੇਸ਼ ਨੂੰ ਪਹਿਲੀ ਵਾਰ ਭਰਿਸ਼ਟਾਚਾਰ ਮੁਕਤ ਸਰਕਾਰ ਮਿਲੀ : ਸ. ਬਾਦਲ

image ਮਲੋਟ, 12 ਜੂਨ (ਜਗਦੀਪ ਧਵਨ)- ਦੇਸ਼ ਨੂੰ ਪਹਿਲੀ ਵਾਰ ਵਧੀਆ ਤੇ ਕਾਬਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਿਲਿਆ। ਜਿਸ ਨੇ ਦੇਸ਼ ਨੂੰ ਪਹਿਲੀ ਵਾਰ ਭਰਿਸਟਾਚਾਰ ਮੁਕਤ ਸਰਕਾਰ ਦਿੱਤੀ ਹੈ ਇਹ ਸ਼ਬਦ ਸਾਬਕਾ ਮੁੱਖ ਮੰਤਰੀ ਸ੍ਰ ਪਰਕਾਸ ਸਿੰਘ ਬਾਦਲ ਨੇ ਮਲੋਟ ਵਿਖੇ ਭਾਜਪਾ ਵੱਲੋਂ ‘ਮੋਦੀ ਫੈਸਟ’ ਪ੍ਰੋਗਰਾਮ ’ਚ ਸੋਬੰਧਨ ਕਰਦਿਆਂ ਆਖੇ। ਸ੍ਰ ਬਾਦਲ ਨੇ ਆਖਿਆ ਕਿ ਦੇਸ਼ ਵਿਚ ਪੰਡਿਤ ਜਵਾਹਰਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੀਆਂ ਸਰਕਾਰਾਂ ਆਈਆਂ ਪਰ ਜੋ ਕੰਮ ਸ਼੍ਰੀ ਨਰਿੰਦਰ ਮੋਦੀ ਜੀ ਨੇ ਤਿੰਨ ਸਾਲਾਂ ਵਿਚ ਕੀਤੇ ਹਨ ਉਨਾਂ ਨਾਲ ਦੇਸ਼ ਦਾ ਮਾਨ ਸਨਮਾਨ ਬਾਹਰਲੇ ਮੁਲਖਾਂ ਵਿਚ ਵਧਿਆ ਹੈ। ਸ੍ਰ ਬਾਦਲ ਨੇ ਆਖਿਆ ਕਿ ਸ਼੍ਰੀ ਮੋਦੀ ਜੀ ਨੇ ਕੋਸ਼ਿਸ਼ ਕੀਤੀ ਸੀ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਸਬੰਧ ਸੁਖਾਂਵੇਂ ਹੋ ਜਾਣ ਗੁਆਢੀ ਮੁਲਕ ਨਾਲ ਦੋਸਤੀ ਹੋ ਜਾਵੇ ਤੇ ਖੂਨ ਖਰਾਬਾ ਬੰਦ ਹੋ ਜਾਵੇ ਪਰ ਉਨਾਂ ਦਾ ਰਵੱਈਆਂ ਅਜਿਹਾ ਹੈ ਕਿ ਉਨਾਂ ਦੀਆਂ ਸਰਕਾਰਾਂ ਦੇ ਹੱਥ ਵੱਸ ਕੁਝ ਨਹੀ। ਭਾਜਪਾ ਵੱਲੋਂ ਮੋਦੀ ਸਰਕਾਰ ਦੇ ਕੇਂਦਰ ਵਿਚ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਲੋਟ ਵਿਖੇ ਕਰਵਾਏ ਗਏ ‘ਮੋਦੀ ਫੈਸਟ’ ਪ੍ਰੋਗਰਾਮ ਵਿਚ  ਭਾਜਪਾ ਦੇ ਰਾਜਸਥਾਨ ਤੋਂ ਸਾਂਸਦ ਮੈਂਬਰ ਰਾਮ ਕੁਮਾਰ ਵਰਮਾਂ ਅਤੇ ਅਬੋਹਰ ਦੇ ਵਿਧਾਇਕ ਸ਼ਤੀਸ਼ ਨਾਰੰਗ ਨੇ ਨਰਿੰਦਰ ਮੋਦੀ ਸਰਕਾਰ ਦੇ ਤਿਨ ਵਰ੍ਹਿਆਂ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕੀਤਾ ਗਿਆ। ਇਸ ਤੋਂ ਪਹਿਲਾਂ ਭਾਜਪਾ ਦੇ ਰਾਜਸਥਾਨ ਤੋਂ ਸਾਂਸਦ ਮੈਂਬਰ ਰਾਮ ਕੁਮਾਰ ਵਰਮਾਂ ਨੇ ਪ੍ਰੈਸ ਕਾਂਨਫਰੰਸ਼ ਦੋਰਾਨ ਦੱਸਿਆ ਕਿ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਵਾਗਡੌਰ ਸੰਭਾਲਦਿਆਂ ਦੇਸ਼ ਵਿਚ ‘ਸਭ ਕਾ ਸਾਥ ਸਭ ਕਾ ਵਿਕਾਸ’ ਦਾ ਨਾਅਰਾ ਦਿੱਤਾ ਭਰਿਸ਼ਟਾਚਾਰ ਦੇ ਖਾਤਮੇ ਦੇ ਨਾਲ ਨਾਲ ਗਰੀਬਾਂ ਅਤੇ ਆਮ ਲੋਕਾਂ ਲਈ ਕਈ ਕਲਿਆਣਕਾਰੀ ਯੋਜਨਾਵਾਂ  ਉਲੀਕੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਵਾਲੀ, ਚੇਅਰਮੈਨ ਤਜਿੰਦਰਸਿੰਘ ਮਿੱਡੂ ਖੇੜਾ, ਅਵਤਾਰ ਸਿੰਘ ਵਣਵਾਲਾ, ਸ਼੍ਰ ਰਾਮ ਸਿੰਘ ਭੁੱਲਰ ਪ੍ਰਧਾਨ ਨਗਰ ਕੋਸਲ ਮਲੋਟ, ਚੇਅਰਮੈਨ ਬਸੰਤ ਸਿੰਘ ਕੰਗ, ਦਰਸ਼ਨ ਸਿੰਘ ਕੋਟਫੱਤਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਸਤਪਾਲ ਮੋਹਲਾਂ, ਚੇਅਰਮੈਨ ਸ਼ਿਵਰਾਜ਼ ਸਿੰਘ ਬਰਾੜ, ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ਼੍ਰੀ ਹਰੀਸ਼ ਗਰੋਵਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਸ਼ ਲਾਲ ਸ਼ਰਮਾਂ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਮੰਡਲ ਪ੍ਰਧਾਨ ਹਰੀਸ਼ ਗਰੋਵਰ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੋਮ ਨਾਥ ਕਾਲੜਾ, ਕੁਲਦੀਪ ਸਿੰਘ ਭੰਗੇਵਾਲਾ, ਗੁਰਸੇਵਕ ਸਿੰਘ ਸੇਖੋਂ, ਹੈਪੀ ਡਾਵਰ ਮੀਤ ਪ੍ਰਧਾਨ ਨਗਰ ਕੋਸਲ ਮਲੋਟ, ਰਾਕੇਸ਼ ਢੀਗੜਾ, ਸ਼ਤੀਸ਼ ਅਸੀਜਾ, ਕੁਲਵੰਤ ਗੁੰਬਰ, ਐਡਵੋਕੇਟ ਦੀਪਕ ਸੇਤੀਆ, ਹਰਚਰਨ ਸ਼ੇਰੀ, ਡਾ ਰਾਜਪਾਲ ਵਲੇਚਾ, ਸ਼ਤੀਸ਼ ਮੌਂਗਾ, ਪ੍ਰਵੀਨ ਮਦਾਨ, ਵੇਦ ਪ੍ਰਕਾਸ਼ ਚੂਚਰਾ, ਮਨੋਹਰ ਲਾਲ ਨਾਗਪਾਲ, ਮਨਜੀਤ ਰਾਜੂ ਤੋਂ ਇਲਾਵਾ ਅਕਾਲੀ-ਭਾਜਪਾ ਗਠਜੋੜ ਦੇ ਆਗੂ ਅਤੇ ਵਰਕਰ ਮੌਜੂਦ ਸਨ।

Send this to a friend