ਸ੍ਰੀ ਅਨੰਦਪੁਰ ਸਾਹਿਬ, 11 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)-ਇਥੋ ਦੇ ਨੋਜਵਾਨ ਅਕਾਲੀ ਆਗੂ ਜਿਲ੍ਹਾ ਵਿਜੀਲੈਂਸ਼ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੋਸ਼ਲਰ ਇੰਦਰਜੀਤ ਸਿੰਘ ਬੇਦੀ ਅਤੇ ਉਸ ਦੇ ਡਰਾਈਵਰ ਨੂੰ ਤਿੰਨ ਨੋਜਵਾਨਾਂ ਵਲੋਂ ਅਚਾਨਕ ਕਾਤਲਾਨਾਂ ਹਮਲਾ ਕਰਕੇ ਜਖਮੀ ਕਰ ਦਿੱਤਾ। ਇੰਦਰਜੀਤ ਸਿੰਘ ਬੇਦੀ ਤੇ ਉਸ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਲਿਖਤੀ ਬਿਆਨ ਰਾਹੀ ਦੱਸਿਆ ਕਿ ਉਹ ਤਿੰਨ ਦਿਨ ਪਹਿਲਾ ਆਪਣੀ ਨਿੱਜੀ ਕਾਰ ਰਾਹੀ ਅਨੰਦਪੁਰ ਸਾਹਿਬ ਤੋ ਕੀਰਤਪੁਰ ਸਾਹਿਬ ਵੱਲ ਜਾ ਰਹੇ ਸਨ ਕਿ ਨੱਕੀਆ ਟੋਲ ਪਲਾਜਾ ਲਾਗੇ ਲੱਗੀ ਕਤਾਰ ਵਿੱਚ ਅਚਾਨਕ ਪਿਛੋ ਤਿੰਨ ਨੋਜਵਾਨਾ ਵਲੋ ਆਪਣੀ ਕਾਰ ਉਨ੍ਹਾਂ ਦੀ ਗੱਡੀ ਅੱਗੇ ਲਿਆ ਖੜਾਈ ਗਈ ਕਿਉਕਿ ਟੋਲ ਟੈਕਸ ਦੇਣ ਲਈ ਲੰਮੀਆ ਕਤਾਰਾਂ ਲੱਗੀਆ ਸਨ। ਇਸ ਤੋ ਬਾਅਦ ਬੇਦੀ ਦੇ ਡਰਾਈਵਰ ਵਲੋਂ ਉਕਤ ਤਿੰਨੋ ਨੋਜਵਾਨਾਂ ਨੂੰ ਟਰੈਫਿਕ ਨਿਯਮ ਤੋੜ ਕੇ ਅੱਗੇ ਲਿਆ ਕਿ ਅਚਾਨਕ ਗੱਡੀ ਲਾਉਣ ਦਾ ਕਾਰਨ ਪੁਛਿਆ ਤਾਂ ਉਹ ਹੱਥੋ ਪਾਈ ਤੇ ਗਾਲੀ ਗਲੋਚ ਤੇ ਉਤਰ ਆਏ ਇਸ ਤੋ ਬਾਅਦ ਸਾਬਕਾ ਕੋਸ਼ਲਰ ਬੇਦੀ ਵੀ ਆਪਣੇ ਡਰਾਈਵਰ ਨੂੰ ਉਨ੍ਹਾਂ ਹੱਥੋ ਬਚਾਉਣ ਲਈ ਕਾਰ ਚੋ ਨਿਕਲੇ ਤਾਂ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਕਥਿਤ ਤਿੰਨ ਨੋਜਵਾਨਾਂ ਨੇ ਆਪਣੀ ਗੱਡੀ ਚੋ ਤੇਜਥਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਹਾਂ ਨੂੰ ਜਖਮੀ ਕਰ ਦਿੱਤਾ। ਇਸ ਤੋ ਬਾਅਦ ਤਿੰਨੋ ਨੋਜਵਾਨ ਉਕਤ ਦੋਹਾਂ ਨੂੰ ਜਖਮੀ ਕਰਕੇ ਫਰਾਰ ਹੋ ਗਏ ਪ੍ਰੰਤੂ ਪੁਲਿਸ਼ ਨੂੰ ਸੂਚਿਤ ਕਰਨ ਤੇ ਉਨ੍ਹਾਂ ਤਿੰਨੋ ਨੋਜਵਾਨਾਂ ਨੂੰ ਘਨੋਲੀ ਲਾਗੇ ਪੁਲਿਸ਼ ਨੇ ਗ੍ਰਿਫਤਾਰ ਕਰ ਲਿਆ ਗਿਆ। ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਬੇਦੀ ਨੇ ਕਿਹਾ ਕਿ ਅਕਾਲੀ ਵਰਕਰ ਹੋਣ ਕਰਕੇ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੇ ਅਤੇ 72 ਘੰਟੇ ਤੋ ਵੱਧ ਸਮਾ ਬੀਤਣ ਦੇ ਬਾਵਜੂਦ ਵੀ ਥਾਨਾ ਕੀਰਤਪੁਰ ਸਾਹਿਬ ਦੀ ਪੁਲਿਸ਼ ਵਲੋ ਕੋਈ ਠੋਸ ਕਾਰਵਾਈ ਨਹੀ ਕੀਤੀ ਗਈ ਜਦੋ ਕਿ ਉਸ ਰਾਤ ਤਾਂ ਕੀਰਤਪੁਰ ਸਾਹਿਬ ਦੀ ਪੁਲਿਸ਼ ਨੇ ਉਕਤ ਤਿੰਨੋ ਨੋਜਵਾਨਾਂ ਦੀ ਡਾਕਟਰੀ ਜਾਂਚ ਵੀ ਕਰਾਈ ਸੀ।ਜਿਸ ਦਾ ਕੋਈ ਵੀ ਨਤੀਜਾ ਸਾਹਮਣੇ ਨਹੀ ਆਇਆ। ਇਸ ਸਬੰਧੀ ਥਾਨਾ ਕੀਰਤਪੁਰ ਸਾਹਿਬ ਦੇ ਮੁੱਖੀ ਚੋਧਰੂੀ ਦੇਸ ਰਾਜ ਨੇ ਕਿਹਾ ਕਿ ਸਮੁਚੇ ਘਟਨਾ ਕਰਮ ਨੂੰ ਲੇ ਕੇ ਤਫਤੀਸ਼ ਜਾਰੀ ਹੈ। ਜਦੋ ਕਿ ਮੁਕੰਮਲ ਡਾਕਟਰੀ ਰਿਪੋਰਟ ਅਜੇ ਆਉਣੀ ਬਾਕੀ ਹੈ ਇਸ ਤੋ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।