ਠੇਕੇਦਾਰੀ ਸਿਸਟਮ ਬੰਦ ਕਰਨ ਤੇ ਟਰਮੀਨੇਟ ਕੀਤੇ ਆਗੂ ਬਹਾਲ ਕਰਨ ਦੀ ਕੀਤੀ ਮੰਗ
ਖੰਨਾ, 9 ਜੂਨ (ਕੇ ਐਲ ਸਹਿਗਲ)-ਟੈਕਨੀਕਲ ਸਰਵਿਸ ਯੂਨੀਅਨ ਰਜਿ ਨੰ49 ਪਾਵਰਕਾਮ ਸਰਕਲ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਵਿਧਾਇਕ ਗੁਰਕੀਰਤ ਨੂੰ ਦੇਣ ਲਈ ਉਨ੍ਹਾਂ ਦੇ ਪੋਲੀਟੀਕਲ ਸੈਕਟਰੀ ਹਰਿੰਦਰ ਕਨੇਚ ਰਿੰਟਾ ਤੇ ਕੌਂਸਲਰ ਗੁਰਮੀਤ ਨਾਗਪਾਲ ਨੂੰ ਸੌਂਪਿਆ ਗਿਆ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਛੱਤਰ ਸਿੰਘ, ਸਕੱਤਰ ਜਗਦੇਵ ਸਿੰਘ, ਸਕੱਤਰ ਬਲਬੀਰ ਸਿੰਘ, ਕੈਸ਼ੀਅਰ ਜਸਵੀਰ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਬਿਜਲੀ ਕਾਮਿਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਲ ਦਫਤਰ ਖੰਨਾ ਵਿਖੇ ਵਿਸ਼ਾਲ ਰੈਲੀ ਵੀ ਕੀਤੀ । ਉਨ੍ਹਾਂ ਦੱਸਿਆ ਕਿ ਹਲਕਾ ਪਾਇਲ ਦੇ ਐਮਐਲ ਏ ਲਖਵੀਰ ਸਿੰਘ ਲੱਖਾ ਰਾਹੀਂ ਵੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਰੈਲੀ ਨੂੰ ਆਗੂਆਂ ਕੁਲਦੀਪ ਸਿੰਘ ਅਜੈਬ ਸਿੰਘ, ਪ੍ਰੇਮ ਸਿੰਘ, ਜਗਤਾਰ ਸਿੰਘ, ਕਰਤਾਰ ਚੰਦ, ਬਿਧੀ ਚੰਦ, ਕੁਲਵਿੰਦਰ ਸਿੰਘ, ਦਲਵਾਰ ਸਿੰਘ, ਸੁਰਜੀਤ ਸਿੰਘ ਵਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਟਰਮੀਨੇਟ ਕੀਤੇ ਆਗੂ ਬਹਾਲ ਕੀਤੇ ਜਾਣ, ਠੇਕੇਦਾਰੀ ਸਿਸਟਮ ਰੱਦ ਕੀਤਾ ਜਾਵੇ, ਪੱਕੀ ਭਰਤੀ ਦਾ ਪ੍ਰਬੰਧ ਕੀਤਾ ਜਾਵੇ, ਦੋ ਧਿਰੀ ਗੱਲਬਾਤ ਰਾਹੀਂ ਮੁਲਾਜਮਾਂ ਦੇ ਸਕੇਲ ਸੋਧੇ ਜਾਣ, ਝੂਠੇ ਕੋਰਟ ਕੇਸ ਵਾਪਸ ਲਏ ਜਾਣ, ਤੇ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਜਥੇਬੰਦੀ ਨਲ ਮੀਟਿੰਗ ਕਰਕੇ ਜਲਦ ਹੱਲ ਕੀਤਾ ਜਾਵੇ।