May 23, 2026 4:41 pm

ਈਡੀ ਵੱਲੋਂ ਸ਼ਬੀਰ ਸ਼ਾਹ ਨੂੰ ਸੰਮਨ ਜਾਰੀ

shabir-300x200 ਵੀਂ ਦਿੱਲੀ, 3 ਜੂਨ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਦਹਾਕਾ ਭਰ ਪੁਰਾਣੇ ਕੇਸ ਵਿੱਚ ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਪੁੱਛ-ਪੜਤਾਲ ਲਈ ਪੇਸ਼ ਹੋਣ ਵਾਸਤੇ ਤਾਜ਼ਾ ਸੰਮਨ ਜਾਰੀ ਕੀਤੇ ਹਨ। ਉਸ ਖ਼ਿਲਾਫ਼ ਇਹ ਕੇਸ ਦਹਿਸ਼ਤੀ ਫੰਡਿੰਗ ਸਬੰਧੀ ਦਰਜ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਸ਼ਾਹ ਨੂੰ 6 ਜੂਨ ਨੂੰ ਇਥੇ ਜਾਂਚ ਅਧਿਕਾਰੀ ਅੱਗੇ ਪੇਸ਼ੀ ਲਈ ਤਲਬ ਕੀਤਾ ਗਿਆ ਹੈ। ਪਹਿਲਾਂ 25 ਮਈ ਨੂੰ ਪੇਸ਼ੀ ਲਈ ਵੀ ਸ਼ਾਹ ਨੂੰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਨਹੀਂ ਸੀ ਪੁੱਜਿਆ।    

Send this to a friend