May 25, 2026 6:46 pm

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਸੰਤਾਂ ਦੇ ਬਚਨ…
ਰਾਈਫਲਾਂ, ਸਟੇਨਗੰਨਾਂ, ਮਸ਼ੀਨਗੰਨਾਂ ਰੱਖਣ ਨਾਲ ਜੇ ਸ਼ਾਂਤੀ ਭੰਗ ਹੁੰਦੀ ਆ ਤਾਂ ਸਾਰੇ ਹਥਿਆਰ ਸਮੁੰਦਰ ਵਿੱਚ ਰੋੜ੍ਹ ਦੇਣੇ ਚਾਹੀਦੇ ਹਨ। ਸ਼ਸਤਰ ਰਾਖੀ ਵਾਸਤੇ ਰੱਖਣੇ ਪੈਂਦੇ ਹਨ ਤਾਂ ਕਿ ਕੋਈ ਬਾਹਰੋਂ ਆ ਕੇ ਦੇਸ ਦੀ ਸ਼ਾਂਤੀ ਭੰਗ ਨਾ ਕਰੇ। ਇਸੇ ਤਰ੍ਹਾਂ ਰਸਮੀ ਹਥਿਆਰ ਇਸ ਲਈ ਦਰਬਾਰ ਸਾਹਿਬ ਦੀ ਹਦੂਦ ਵਿੱਚ ਰੱਖੇ ਹਨ ਕਿ ਕੋਈ ਦਰਬਾਰ ਸਾਹਿਬ ਦੀ ਪਵਿੱਤਰਤਾ ਜਾਂ ਸ਼ਾਂਤੀ ਨੂੰ ਭੰਗ ਨਾ ਕਰੇ।
? ਪਰ ਜੇ ਕੋਈ ਪੁਲਿਸ ਕਰਮਚਾਰੀ ਹਥਿਆਰ ਸਮੇਤ ਦਰਸ਼ਨਾਂ ਨੂੰ ਆਉਂਦਾ ਹੈ ਤਾਂ ਕੀ ਸ਼ਾਂਤੀ ਭੰਗ ਹੁੰਦੀ ਹੈ?
– ਜੇਕਰ ਕੋਈ ਪੁਲਿਸ ਕਰਮਚਾਰੀ ਬਿਨਾਂ ਵਰਦੀ ਦੇ ਹਥਿਆਰ ਲੈ ਕੇ ਦਰਬਾਰ ਸਾਹਿਬ ਆਉਂਦਾ ਹੈ ਤਾਂ ਉਸ ਨੂੰ ਕਦੇ ਕਿਸੇ ਨੇ ਨਹੀਂ ਰੋਕਿਆ, ਪਰ ਜੇਕਰ ਉਹ ਗੁਰਦੁਆਰੇ ਦੀ ਬੇਅਦਬੀ ਕਰਨ ਜਾਂ ਗੁਰਦੁਆਰੇ ਦੀ ਸ਼ਾਂਤੀ ਭੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ। ਸ਼ਰਧਾਲੂ ਪੁਲਿਸ ਕਰਮਚਾਰੀਆਂ ਨੂੰ ਦਰਬਾਰ ਸਾਹਿਬ ਆਉਣ ਦੀ ਖੁੱਲ੍ਹ ਹੈ, ਪਰ ਪੁਲਿਸ ਕਾਰਵਾਈ ਲਈ ਦਰਬਾਰ ਸਾਹਿਬ ਦੀ ਹਦੂਦ ਵਿੱਚ ਆਉਣਾ ਮਨ੍ਹਾ ਹੈ।
? ਤੁਸੀਂ ਚੌਕ ਮਹਿਤਾ ਤੋਂ ਆਪਣੀਆਂ ਸਰਗਰਮੀਆਂ ਗੁਰੂ ਨਾਨਕ ਨਿਵਾਸ ਕਿਉਂ ਤਬਦੀਲ ਕੀਤੀਆਂ?
– ਪਹਿਲਾਂ, ‘ਸਰਗਰਮੀਆਂ’ ਅੱਖਰ ਹੀ ਤੁਹਾਡਾ ਗਲਤ ਹੈ। ਪਹਿਲਾਂ ਆਪਣਾ ਪ੍ਰਸ਼ਨ ਸਹੀ ਕਰੋ।
? ਮੇਰਾ ਮਤਲਬ ਹੈ ਆਪਣੀਆਂ ਸੇਵਾਵਾਂ ਨਾਨਕ ਨਿਵਾਸ ਕਿਉਂ ਤਬਦੀਲ ਕੀਤੀਆਂ?
– ਚੌਕ ਮਹਿਤਾ ਤੋਂ ਅਸੀਂ ਗੁਰੂ ਨਾਨਕ ਨਿਵਾਸ ਆਏ ਸੀ, ਸਿੰਘਾਂ ਦੀ ਰਿਹਾਈ ਵਾਸਤੇ। ਮੈਂ ਬਹੁਤ ਬੀਮਾਰ ਸੀ। ਪੁਲਿਸ ਨੇ ਪਹਿਲਾਂ ਸਾਡੀ ਜੀਪ ਫੜੀ।

Send this to a friend