ਤਲਵੰਡੀ ਸਾਬੋ, 30 ਮਈ (ਰਾਮ ਰੇਸ਼ਮ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਕਾਂਗਰਸੀ ਆਗੂ ਤੇ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਬੀਤੇ ਦਿਨਾਂ ਤੋਂ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਦਾ ਸ਼ੁਰੂ ਕੀਤਾ ਗਿਆ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਫਿਰ ਜਟਾਣਾ ਨੇ ਯਾਤਰੀ ਨਿਵਾਸ ਵਿਖੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ‘ਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਅਤੇ ਬਾਕੀ ਸਮੱਸਿਆਵਾਂ ਨੂੰ ਜਲਦ ਹੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤਲਵੰਡੀ ਸਾਬੋ ਤੇ ਆਸ-ਪਾਸ ਦੇ ਪਿੰਡਾਂ ਤੋਂ ਸੈਂਕੜੇ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਖੁਸ਼ਬਾਜ਼ ਜਟਾਣਾ ਕੋਲ ਪਹੁੰਚੇ, ਜ਼ਿੰਨ੍ਹਾਂ ਸਬੰਧਿਤ ਅਧਿਕਾਰੀਆਂ ਤੋਂ ਉਨ੍ਹਾਂ ਦਾ ਹੱਲ ਕਰਵਾਇਆ। ਜਟਾਣਾ ਨੇ ਕਿਹਾ ਕਿ ਉਹ ਹਲਕੇ ਦੀ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਤਤਪਰ ਰਹਿਣਗੇ ਤੇ ਤਲਵੰਡੀ ਸਾਬੋ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉ¤ਠ ਕਿ ਤਲਵੰਡੀ ਸਾਬੋ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ।ਉਪਰੰਤ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਖੁਸ਼ਬਾਜ਼ ਜਟਾਣਾ ਅੱਜ ਰਾਮਾਂ ਮੰਡੀ ਦੀ ਐ¤ਸ. ਐ¤ਸ. ਡੀ ਧਰਮਸ਼ਾਲਾ ਵਿਖੇ ਲੋਕਾਂ ਦੀ ਮੁਸ਼ਕਿਲਾਂ ਸੁਣਗਨੇ।
ਇਸ ਮੌਕੇ ਉਨ੍ਹਾਂ ਨਾਲ ਸੰਦੀਪ ਸਿੰਘ ਭੁੱਲਰ ਜ਼ਿਲ੍ਹਾ ਜਨਰਲ ਸਕੱਤਰ, ਰਣਜੀਤ ਸਿੰਘ ਸੰਧੂ, ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਗੋਲਡੀ, ਦਰਸ਼ਨ ਸਿੰਘ ਮਾਨਵਾਲਾ, ਜਸਕਰਨ ਸਿੰਘ ਗੁਰੂਸਰ ਤੇ ਦਿਲਪ੍ਰੀਤ ਸਿੰਘ ਜਗ੍ਹਾ ਮੈਂਬਰ ਟਰੱਕ ਯੂਨੀਅਨ, ਸੁਖਮੰਦਰ ਸਿੰਘ ਭਾਗੀਵਾਂਦਰ, ਖੁਸ਼ਦੀਪ ਸਿੰਘ ਗਿੱਲ ਜ਼ਿਲ੍ਹਾ ਉ¤ਪ ਪ੍ਰਧਾਨ ਐ¤ਨ. ਐ¤ਸ. ਯੂ. ਆਈ, ਗੁਰਟੇਕ ਸਿੰਘ ਜਟਾਣਾ, ਬਲਵੀਰ ਸਿੰਘ ਲਾਲੇਆਣਾ ਸੂਬਾ ਮੀਤ ਪ੍ਰਧਾਨ ਰਾਹੁਲ ਬ੍ਰਿਗੇਡ, ਅਰੁਣ ਕੁਮਾਰ ਕੋਕੀ, ਹਰਬੰਸ ਸਿੰਘ, ਬਲਜਿੰਦਰ ਸਿੰਘ ਤਿਓਣਾ, ਅਜ਼ੀਜ਼ ਖਾਨ ਭਲਵਾਨ ਉਪ ਪ੍ਰਧਾਨ ਯੂਥ ਕਾਂਗਰਸ, ਨਛੱਤਰ ਸਿੰਘ ਤੁੰਗਵਾਲੀ ਆਦਿ ਮੌਜੂਦ ਸਨ।