ਭਾਈਰੂਪਾ, 30 ਮਈ (ਜਸਪਾਲ ਭਾਈਰੂਪਾ)- ਨੇੜਲੇ ਪਿੰਡ ਸੰਧੂ ਖੁਰਦ ਵਿਖੇ ਇੱਕ ਵਿਅਕਤੀ ਦੀ ਕਰੰਟ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਸਿੰਕਦਰ ਸਿੰਘ (33 ਸਾਲ) ਪੁੱਤਰ ਬਾਘ ਸਿੰਘ ਵਾਸੀ ਸਹਿਣਾ ਜੋ ਕਿ ਨੇੜਲੇ ਪਿੰਡ ਸੰਧੂ ਖੁਰਦ ਵਿਖੇ ਪਿਛਲੇ 10-12 ਸਾਲ ਤੋਂ ਇਲੈਕਟ੍ਰੀਕਲ ਦੀ ਵਰਕਸ਼ਾਪ ਕਰਦਾ ਸੀ, ਆਪਣੇ ਕਿਸੇ ਗਾਹਕ ਦੇ ਵਾਹਨ ਵਿਚ ਟਰਾਂਸਫਾਰਮਰ ਦੀ ਤਾਰ ਠੀਕ ਕਰਨ ਲਈ ਪੋਲ ’ਤੇ ਚੜ੍ਹਿਆ ਤਾਂ ਉਸਦਾ ਸਿਰ ਉਪਰੋਂ ¦ਘਦੀ 11 ਹਜ਼ਾਰ ਕੇ.ਵੀ ਲਾਈਨ ਨਾਲ ਲੱਗ ਗਿਆ, ਰੌਲਾ ਪੈਣ ’ਤੇ ਮੌਜੂਦ ਲੋਕਾਂ ਨੇ ਉਕਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਮ੍ਰਿਤਕ ਆਪਣੇ ਪਿਛੇ ਪਤਨੀ ਤੋਂ ਇਲਾਵਾਂ 8 ਸਾਲ ਦਾ ਲੜਕਾ ਅਤੇ ਡੇਢ ਸਾਲ ਦੀ ਲੜਕੀ ਛੱਡ ਗਿਆ।