Skip to content
Independent perspectives. Global stories.
BREAKING

ਬਿਕਰਮ ਸਿੰਘ ਮਲਹੋਤਰਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ

Share this story

image ਜੰਡਿਆਲਾ ਗੁਰੂ, 24 ਮਈ (ਵਰੁਣ ਸੋਨੀ)- ਜ਼ਿਲ੍ਹਾ ਅੰਮ੍ਰਿਤਸਰ ਸੇਲ ਟੈਕਸ ਬਾੱਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅੱਜ ਸਰਵਿਸ ਕਲੱਬ ਵਿੱਚ ਸ਼੍ਰੀ ਰਾਜੀਵ ਕਪੂਰ ਪ੍ਰਧਾਨ ਦੀ ਰਹਿਨੁਮਾਈ ਹੇਠ ਹੋਈ। ਸ਼੍ਰੀ ਰਾਜੇਸ਼ ਮਹਾਜਨ ਸੈਕਟਰੀ ਅਤੇ ਗੋਰਵ ਮਹਾਜਨ ਜਾਇੰਟ ਸੈਕਟਰੀ ਵਲੋਂ ਸਾਲ 2016-17 ਦੀ ਸਾਰੀ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਸਰਬਸੰਮਤੀ ਨਾਲ 2017-18 ਲਈ ਨਵੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਬਿਕਰਮ ਸਿੰਘ ਮਲਹੋਤਰਾ ਙਜੰਡਿਆਲੇ ਵਾਲੇਚ ਨੂੰ ਪ੍ਰਧਾਨ, ਸੰਜੈ ਸ਼ਰਮਾ ਵਾਈਸ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੋਰਵ ਮਹਾਜਨ ਜਾਇੰਟ ਸੈਕਟਰੀ ਚੁਣੇ ਗਏ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਅਤੇ ਹਾਜਿਰ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ੍ਰ: ਬਿਕਰਮ ਸਿੰਘ ਮਲਹੋਤਰਾ ਨੇ ਕਿਹਾ ਕਿ ਸਮੁੱਚੀ ਟੀਮ ਨੇ ਜੋ ਉਹਨਾਂ ਨੂੰ ਜਿੰਮੇਵਾਰੀ ਸੋਂਪੀ ਹੈ ਉਹ ਪੂਰੀ ਤਨਦੇਹੀ ਨਾਲ ਇਸਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਜਲਦੀ ਹੀ ਜੀ. ਐਸ. ਟੀ. ਸਬੰਧੀ ਪਬਲਿਕ ਮੀਟਿੰਗਾਂ ਕਰਕੇ ਜਨਤਾ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੋਕੇ ਮੀਟਿੰਗ ਵਿੱਚ ਜੀ ਐਸ ਚਾਵਲਾ, ਸਤਿਆ ਪਾਲ, ਅਮਰੀਕ ਸਿੰਘ ਮਲਹੋਤਰਾ, ਰਾਜਕੁਮਾਰ ਮਲਹੋਤਰਾ, ਸੰਜੇ ਸ਼ਰਮਾ, ਟੀ ਐਸ ਅਰੋੜਾ, ਐਮ ਕੇ ਚੋਪੜਾ, ਰਿਸ਼ੀ ਸ਼ਰਮਾ, ਡੀ ਐਸ ਢਿਲੋ, ਸੁਧੀਰ ਚੋਪੜਾ ਆਦਿ ਸ਼ਾਮਿਲ ਸਨ।

WRITTEN BY