ਕੈਂਸਰ ਨਾਲ ਪੀੜ੍ਹਤ ਪਤੀ ਦੇ ਇਲਾਜ ਲਈ ਆਰਥਿਕ ਮਦਦ ਦੀ ਲਗਾਈ ਗੁਹਾਰ

image ਬਰਨਾਲਾ,  24 ਮਈ (ਨਿਰਮਲ ਸਿੰਘ ਪੰਡੋਰੀ)- ਤਪਾ ਦੀ ਆਵਾ ਬਸਤੀ ਦੇ ਇੱਕ 30 ਸਾਲਾਂ ਨੌਜਵਾਨ ਜੋ ਛੋਟੀਆਂ-ਛੋਟੀਆਂ ਤਿੰਨ ਲੜਕੀਆਂ ਦਾ ਬਾਪ ਜੋ 3-4 ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੈ ਨੇ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਗੁਰਜੰਟ ਸਿੰਘ ਪੁੱਤਰ ਜੰਗੀਰ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਆਵਾ ਬਸਤੀ ਦੀ ਪਤਨੀ ਚਰਨਜੀਤ ਕੋਰ ਨੇ ਗੁਹਾਰ ਲਗਾਈ ਹੈ ਕਿ ਉਸ ਦਾ ਪਤੀ 3-4 ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੈ। ਉਸ ਨੇ ਇਲਾਜ ਲਈ ਪਟਿਆਲਾ, ਫਰੀਦਕੋਟ, ਸੰਗਰੂਰ ਤੋਂ ਲੱਖਾਂ ਰੂਪੈ ਖਰਚ ਕੇ ਇਲਾਜ ਚੱਲ ਰਿਹਾ ਹੈ,ਹੁਣ ਡਾਕਟਰਾਂ ਨੇ ਉਸ ਦਾ ਅਪਰੇਸ਼ਨ ਕਰਨਾ ਹੈ ਪਰ ਕੋਲ ਰੂਪੈ ਨਾ ਹੋਣ ਕਾਰਨ ਉਹ ਦਰ-ਦਰ ਠੋਕਰਾਂ ਖਾ ਰਹੀ ਹੈ। ਸਿਰਫ਼ ਘਰ ਮੇਰਾ ਪਤੀ ਹੀ ਮਜ਼ਦੂਰੀ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਉਹ ਮੰਜੇ ’ਤੇ ਪਿਆ ਹੋਣ ਕਾਰਨ ਉਸ ਨੇ ਪ੍ਰਸ਼ਾਸਨ, ਸਮਾਜ ਸੇਵੀ ਕਲੱਬਾਂ, ਐਨ.ਆਰ.ਆਈਜ਼ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਆਪਣੇ ਪਤੀ ਦਾ ਇਲਾਜ ਕਰਵਾ ਸਕੇ। ਔਰਤ ਨੇ ਦੱਸਿਆ ਕਿ ਉਸ ਦੇ ਵੀ ਪਹਿਲਾਂ 2-3 ਅਪਰੇਸ਼ਨ ਹੋਏ ਹਨ ਜਿਸ ਕਾਰਨ ਉਹ ਕੰਮ ਕਰਨ ਤੋਂ ਅਸਮਰਥ ਹੈ।

Send this to a friend