ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

image ਗਿੱਦੜਬਾਹਾ, 22 ਮਈ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਾਨਕ ਨਹਿਰੀ ਰੈਸਟ ਹਾਊਸ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾ ਦਾ ਮੌਕੇ ਤੇ ਹੱਲ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦੇ ਕੋਈ ਕੰਮ ਨਹੀਂ ਕੀਤੇ, ਸਗੋਂ ਆਪਣੇ ਚਹੇਤਿਆਂ ਨੂੰ ਹੀ ਖੁਸ਼ ਕਰਨ ਵਿੱਚ ਸਾਰਾ ਸਮਾਂ ਗੁਜ਼ਾਰ ਦਿੱਤਾ, ਜਦਕਿ ਪੰਜਾਬ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਸਰਕਾਰ ਨੇ ਸੰਗਤ ਦਰਸ਼ਨਾਂ ਦੇ ਬਹਾਨੇ ਸਾਰਾ ਪੈਸਾ ਅਕਾਲੀ ਜੱਥੇਦਾਰਾਂ ਨੂੰ ਹੀ ਵੰਡ ਦਿੱਤਾ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਹਲਕਾ ¦ਬੀ ਵਿੱਚ ਅੱਜ ਵੀ ਅਕਾਲੀ ਦਲ ਦੇ ਆਗੂ ਸ਼ਰਾਬ ਕੱਢਣ ਵਾਲੇ ਵਿਅਕਤੀਆਂ ਦੀ ਮਦਦ ਕਰ ਰਹੇ ਹਨ ਅਤੇ ਪੁਲੀਸ ਇਨ੍ਹਾਂ ਦੇ ਦੋ ਨੰਬਰ ਦੇ ਧੰਦੇ ਬੰਦ ਕਰਵਾ ਕੇ ਰਹੇਗੀ ਅਤੇ ਕਿਸੇ ਨੂੰ ਵੀ ਇਸ ਤਰਾਂ ਦੇ ਨਜਾਇਜ ਕੰਮ ਕਰਨ ਦੀ ਇਜਾਜਤ ਨਹਂੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾ ਦੇ ਨਾਲ ਨਰਿੰਦਰ ਸਿੰਘ ਕਾਉਣੀ, ਦੀਪਕ ਗਰਗ, ਗੁਰਸੇਵਕ ਕੋਟਲੀ, ਪਰਮਪਾਲ ਔਲਖ, ਭਿੰਦਾ ਸਮਾਘ, ਗੁਰਵਿੰਦਰ ਸਮਾਘ, ਸਾਹਿਬ ਸਿੰਘ ਭੂੰਦੜ, ਬਿੰਟਾ ਅਰੋੜਾ, ਬਿੱਟੂ ਸਚਦੇਵਾ, ਹਰਬੰਸ ਸਿੰਘ ਸੱਗੂ, ਚਰਨਜੀਤ ਸਿੰਘ ਢਿੱਲੋਂ, ਰਾਜਵਿੰਦਰ ਰੁਖਾਲਾ, ਜੱਸਾ ਸਿੰਘ ਭਲਾਈਆਣਾ, ਅੰਮ੍ਰਿਤਪਾਲ ਪੰਚ ਭਲਾਈਆਣਾ, ਵਕੀਲ ਕਿੰਗਰਾ, ਸਰੂਪ ਸਿੰਘ ਗਿੱਲ, ਜਗਸੀਰ ਸਮੱਧਰ, ਮਨਪ੍ਰੀਤ ਸੂਚ, ਸੁਨੀਲ ਪੇਹਾਲ, ਦਰਸ਼ਨ ਸਿੰਘ ਗੁਰੂਸਰ, ਦੀਪ ਮਾਨ, ਵਿੱਕੀ ਅਗਰਵਾਲ, ਜਗਸੀਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।

Send this to a friend