ਬੱਸ ਨਾਲ ਭਿਆਨਕ ਟੱਕਰ ’ਚ ਕੈਂਟਰ ਚਾਲਕ ਤੇ ਔਰਤ ਦੀ ਮੌਤ

image ਬਠਿੰਡਾ/ਬਰਨਾਲਾ, 21 ਮਈ (ਕੁਲਜੀਤ ਢੀਂਗਰਾ, ਗੁਰਮੀਤ ਸਿੰਘ, ਮਨਪ੍ਰੀਤ ਗਿੱਲ, ਧਰਮਿੰਦਰ ਸਿੰਘ ਧਾਲੀਵਾਲ)- ਅੱਜ ਸਵੇਰੇ ਤਕਰੀਬਨ 6 ਵਜੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪਿੰਡ ਜੇਠੂਕੇ ਨਜ਼ਦੀਕ ਇੱਕ ਕੈਂਟਰ ਅਤੇ ਪੀ.ਆਰ.ਟੀ.ਸੀ ਬੱਸ ਵਿਚਕਾਰ ਹੋਏ ਦਰਦਨਾਕ ਹਾਦਸੇ ਦੌਰਾਨ ਕੈਂਟਰ ਚਾਲਕ ਅਤੇ ਇੱਕ ਔਰਤ ਦੀ ਮੌਤ ਅਤੇ ਮਾਂ-ਪੁੱਤ, ਪੁਲਿਸ ਕਰਮਚਾਰੀ, ਬੱਸ ਡਰਾਇਵਰ ਸਮੇਤ 15 ਦੇ ਕਰੀਬ ਗੰਭੀਰ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਮੋਕੇ ‘ਤੇੋ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਬੱਸ ਵਿਚਲੀਆਂ ਸਾਰੀਆਂ ਸਵਾਰੀਆਂ ਜਖਮੀ ਹੋ ਗਈਆਂ ਜਿਸ ‘ਚ ਪਰਮਜੀਤ ਕੋਰ ਪਤਨੀ ਜੱਗਾ ਸਿੰਘ ਅਤੇ ਉਸ ਦਾ ਪੁੱਤਰ ਸੁਖਪਿੰਦਰ ਸਿੰਘ,ਮਲਕੀਤ ਕੋਰ ਪਤਨੀ ਗੁਰਬਖਸ ਸਿੰਘ ਵਾਸੀ ਰਾਮਪੁਰਾ,ਅਮਿੱਤ ਕੁਮਾਰ ਪੁੱਤਰ ਪ੍ਰੇਮ ਸਾਗਰ ਵਾਸੀ ਬਠਿੰਡਾ, ਜਗਦੀਸ ਸਿੰਘ ਪੁੱਤਰ ਬਸੰਤ ਸਿੰਘ ਪੁਲਸ ਕਰਮਚਾਰੀ,ਮਲਕੀਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਲੁਧਿਆਣਾ,ਕੇਸਰ ਸਿੰਘ ਪੁੱਤਰ ਪ੍ਰੇਮ ਸਾਗਰ ਬਠਿੰਡਾ,ਗੁਰਨਾਮ ਕੋਰ ਪਤਨੀ ਤਰਲੋਚਨ ਸਿੰਘ ਵਾਸੀ ਬਠਿੰਡਾ,ਰਾਜਪਾਲ ਕੋਰ ਪਤਨੀ ਗੁਰਜੰਟ ਸਿੰਘ ਵਾਸੀ ਕਾਹਨਸਿੰਘ ਵਾਲਾ,ਵਿਕਾਸ ਖੰਡਵਾਲ ਅਤੇ ਉਸ ਦੀ ਪਤਨੀ ਮੋਨਿਕਾ ਵਾਸੀ ਜਗਰਾਉ,ਨਛੱਤਰ ਸਿੰਘ ਹੁਸ਼ਨਰ ਆਦਿ ਬੱਸ ਵਿਚਲੀਆਂ ਸਵਾਰੀਆਂ ਤਪਾ ਹਸਪਤਾਲ ‘ਚ ਦਾਖਲ ਹਨ ਇਨ੍ਹ੍ਯਾਂ ‘ਚੋਂ ਮਲਕੀਤ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਬਾਹਰ ਹਸਪਤਾਲ ਰੈਫਰ ਕਰ ਦਿੱਤਾ ਹੈ ਇਸ ਬੱਸ਼ ‘ਚੋਂ 1 ਔਰਤ ਜੋ ਰਾਮਪੁਰਾ ਤੋਂ ਚੜ੍ਹੀ ਸੀ ਦੀ ਮੋਤ ਹੋ ਗਈ ਅਤੇ ਕੈਂਟਰ ਚਾਲਕ ਜੋ ਤਪਾ ਸਾਈਡ ਤੋਂ ਚਿੱਟਾ ਸੀਮਿੰਟ ਲੈਕੇ ਜਾ ਰਿਹਾ ਸੀ ਦੀ ਮੋਕੇ ‘ਤੇ ਹੀ ਮੋਤ ਹੋ ਗਈ,ਡਰਾਇਵਰ ਨੂੰ ਸੀਟ ਤੋਂ ਖੁਰਚ-ਖੁਰਚਕੇ ਬਾਹਰ ਕੱਢਿਆਂ ਗਿਆ। ਮੋਕੇ ‘ਤੇ ਹਾਜਰ ਲੋਕਾਂ ਨੇ ਦੱਸਿਆ ਕਿ ਹਾਦਸਾ ਇਨਵਾਂ ਜਬਰਦਸਤ ਸੀ ਕਿ ਇਸ ਦੀ ਆਵਾਜ ਖੇਤਾਂ ‘ਚ ਕੰਮ ਕਰਦੇ ਕਿਸਾਨਾਂ,ਮਜਦੂਰਾਂ ਅਤੇ ਰਾਹਗੀਰਾਂ ਨੇ ਤਪਾ ਅਤੇ ਗਿੱਲਕਲਾਂ ਪੁਲਸ ਅਤੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਸੂਚਨਾ ਦਿੱਤੀ ਗਈ ਤਾਂ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਜਖਮੀਆਂ ਨੂੰ ਤਪਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀ ਘਾਟ ਹੋਣ ਕਾਰਨ ਪ੍ਰਾਈਵੇਟ ਕਲੀਨਿਕਾਂ ਦੇ ਡਾਕਟਰਾਂ ਨੇ ਵੀ ਸਹਿਯੋਗ ਦਿੱਤਾ। ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਵਾਹਨ ਚਕਨਾਚੂਰ ਹੋ ਗਏ। ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।  ਇਹ ਹਾਦਸਾ ਚਹੁੰਮਾਰਗੀ ਠੇਕੇਦਾਰਾਂ ਦੀ ਲਾਪ੍ਰਵਾਹੀ ਕਾਰਨ ਹੋਇਆ ਦੱਸਿਆ ਜਾਂਦਾ ਸੀ ਕਿਉਂਕਿ ਉਨ੍ਹਾਂ ਵੱਲੋਂ ਇੱਕ ਸਾਈਡ ਤੋਂ ਹੀ ਵਹੀਕਲਾਂ ਦੀ ਆਵਾਜਾਈ ਕੀਤੀ ਹੋਈ ਸੀ। ਗਿਲ ਕਲਾਂ ਦੀ ਪੁਲਸ ਨੇ ਲਾਸ਼ਾਂ ਨੂੰ ਅਪਣੇ ਕਬਜੇ ‘ਚ ਲੈਕੇ ਰਾਮਪੁਰਾ ਹਸਪਤਾਲ ‘ਚ ਭੇਜ ਦਿੱਤਾ ਹੈ ਅਤੇ ਇਸ ਹਾਦਸੇ ਦੀ ਜਾਂਚ ਸੁਰੂ ਕਰ ਦਿੱਤੀ। ਕੈਂਟਰ ਵਿਚਕਾਰ ਹੋਈ ਟੱਕਰ ‘ਚ ਮ੍ਰਿਤਕਾਂ ਦੀ ਪਹਿਚਾਣ ਕੁਸੱਲਿਆਂ ਦੇਵੀ ਪਤਨੀ ਪਤਨੀ ਮਲਕੀਤ ਰਾਮ ਵਾਸੀ ਹੈਬੋਵਾਲ(ਲੁਧਿਆਣਾ) ਅਤੇ ਕੈਂਟਰ ਡਰਾਇਵਰ ਜਗਸੀਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਮਲਕਾਨਾ (ਬਠਿੰਡਾ) ਵਜੋਂ ਹੋਈ ਹੈ। ਇਸ ਹਾਦਸੇ ‘ਚ ਜਖਮੀ ਬੱਸ ਡਰਾਇਵਰ ਮਲਕੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕਾਉਂਕੇ ਜਖਮਾਂ ਦੀ ਤਾਬ ਨਾ ਝੱਲਦੈ ਹੋਏ ਦਮ ਤੋੜ ਗਿਆ ਹੈ। ਇਸ ਹਾਦਸੇ ’ਚ 1 ਔਰਤ ਅਤੇ ਦੋਵਾਂ ਡਰਾਇਵਰਾਂ ਦੀ ਮੋਤ ਹੋਣ ਦੀ ਪੁਸ਼ਟੀ ਹੋਈ ਹੈ।

Send this to a friend