ਮਜੀਠੀਆ ਨੇ ਵਿਖਾਇਆ ਮਝੈਲ ਰੂਪ-ਇਨਸਾਫ਼ ਨਾ ਮਿਲਿਆ ਤਾਂ ਆਵਾਂਗੇ ਸੜਕਾਂ ’ਤੇ

image ਮਜੀਠਾ/ਅੰਮ੍ਰਿਤਸਰ, 20 ਮਈ (ਪੰਜਾਬ ਟਾਇਮਜ਼ ਬਿਊਰੋ)- ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਸਚਾਈ ਅਤੇ ਦਬੇ ਕੁਚਲੇ ਦਲਿਤ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਰਹੇਗਾ ਭਾਵੇਂ ਇਸ ਲਈ ਕਾਂਗਰਸੀ ਉਹਨਾਂ ਨੂੰ ਗੋਲੀ ਹੀ ਕਿਉਂ ਨਾ ਮਾਰ ਦੇਣ ਪਰ ਉਹ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਤੋਂ ਪਿਛਾਂਹ ਨਹੀਂ ਹਟਣਗੇ।ਸ: ਮਜੀਠੀਆ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨਾਲ ਅੱਜ ਮਜੀਠਾ ਵਿਖੇ ਇੱਕ ਨਿੱਜੀ ਪੈਲਸ ਵਿਖੇ ਪੰਜਾਬ ਪੁਲੀਸ ਵੱਲੋਂ ਬੀਟ ਸਿਸਟਮ ਤਹਿਤ ਕਰਾਈ ਜਾ ਰਹੀ ਅਖੌਤੀ ਪੁਲੀਸ ਪਬਲਿਕ ਸੰਪਰਕ ਮੁਹਿੰਮ ਦੀ ਅਗਵਾਈ ਕਰ ਰਹੇ ਅਮਨ ਕਾਨੂੰਨ ਦੇ ਏ ਡੀ ਜੀ ਪੀ ਰੋਹਿਤ ਚੌਧਰੀ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ ਉਹਨਾਂ ਨੂੰ ਹਲਕਾ ਮਜੀਠਾ ਵਿਖੇ ਕਾਂਗਰਸੀ ਆਗੂਆਂ ਵੱਲੋਂ ਵਿਗਾੜੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ ਤੋਂ ਜਾਣੂ ਕਰਾਉਂਦਿਆਂ ਦਲਿਤ ਪਰਿਵਾਰ ਪ੍ਰਤੀ ਇਨਸਾਫ਼ ਦੀ ਮੰਗ ਕੀਤੀ। ਇਸ ਵਕਤ ਮਝੈਲ ਮਜੀਠੀਆ ਦਾ ਜੁਝਾਰੂ ਰੂਪ ਸਭ ਦੇ ਸਾਹਮਣੇ ਆਇਆ ਜਦ ਉਹਨਾਂ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਮੁੱਦਿਆਂ ਨੂੰ ਦਲੀਲਾਂ ਨਾਲ ਜ਼ੋਰ ਦਾਰ ਤਰੀਕੇ ਨਾਲ ਸ੍ਰੀ ਚੌਧਰੀ ਕੋਈ ਉਠਾਇਆ ਪਰ ਸ੍ਰੀ ਚੌਧਰੀ ਉਹਨਾਂ ਨੂੰ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਪਾਏ ਅਤੇ ਆਪਣੇ ਆਪ ਨੂੰ ਅਸਹਾਇਕ ਮਹਿਸੂਸ ਕਰ ਦੇ ਰਹੇ।ਸ: ਮਜੀਠੀਆ ਦੇ ਸਮਾਗਮ ਵਿੱਚ ਪਹੁੰਚਣ ‘ਤੇ ਉੱਚ ਅਧਿਕਾਰੀਆਂ ਦੇ ਰੋਕਣ ਦੇ ਬਾਵਜੂਦ ਸਮੂਹ ਕਾਂਗਰਸੀ ਬੌਖਲਾਹਟ ਵਿੱਚ ਆ ਕੇ ਪੈਲਸ ਤੋਂ ਬਾਹਰ ਭਜ ਤੁਰਨ ਨਾਲ ਪੰਜਾਬ ਪੁਲੀਸ ਦੀ ਪੁਲੀਸ ਪਬਲਿਕ ਸੰਪਰਕ ਮੁਹਿੰਮ ਦੀ ਵੀ ਫੂਕ ਨਿਕਲ ਗਈ।ਸ: ਮਜੀਠੀਆ ਨੇ ਏ ਡੀ ਜੀ ਪੀ ਰੋਹਿਤ ਚੌਧਰੀ ਨੂੰ ਹੈਰਾਨੀ ਨਾਲ ਦੱਸਿਆ ਕਿ ਇਹ ਪੁਲੀਸ ਪਬਲਿਕ ਮੁਹਿੰਮ ਨਾ ਹੋ ਕੇ ਕਾਂਗਰਸ ਸੰਪਰਕ ਸ਼ੋਅ ਹੈ ਜਿਸ ਵਿੱਚ ਨਾ ਵਿਧਾਇਕ ਅਤੇ ਨਾ ਹੀ ਕਿਸੇ ਵੀ ਚੁਣੇ ਹੋਏ ਲੋਕ ਨੁਮਾਇੰਦੇ ਜਿਵੇਂ ਕਿ ਪੰਚ, ਸਰਪੰਚ ਅਤੇ ਕੌਂਸਲਰ ਆਦਿ ਨੂੰ ਸੱਦਿਆ ਗਿਆ ਹੈ।ਉਹਨਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਉਕਤ ਸਮਾਗਮ ਦੀ ਅਪਰਾਧਿਕ ਕੇਸ ਦਰਜ ਹਨ।ਸ: ਮਜੀਠੀਆ ਨੇ ਕਿਹਾ ਕਿ  ਲੋਕ ਕਚਹਿਰੀਆਂ ਵਿੱਚ ਉਹਨਾਂ ਹੱਥੋਂ ਤਿੰਨ ਵਾਰ ਕਰਾਰੀ ਹਾਰ ਖਾ ਚੁੱਕੇ ਲਾਲੀ ਮਜੀਠਾ ਦੀ ਸ਼ਹਿ ‘ਤੇ ਵਾਪਸੀ ਸਮੇਂ ਉਹਨਾਂ ਦੀ ਗੱਡੀ ਉੱਤੇ ਹਮਲਾ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਕੁੰਦਨ ਸਿੰਘ ਪਿੰਡ ਅਬਦਾਲ ਕਰ ਰਹੇ ਸਨ। ਸ: ਮਜੀਠੀਆ ਨੇ ਉਕਤ ਮੁੱਦਿਆਂ ਪ੍ਰਤੀ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਦਲਿਤ ਭਾਈਚਾਰੇ ‘ਤੇ ਹੋ ਰਹੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕਰੇਗਾ। ਇਨਸਾਫ਼ ਲਈ ਉਹ ਅਦਾਲਤਾਂ ਦੇ ਦਰਵਾਜੇ ਖੜਕਾਉਣ ਤੋਂ ਇਲਾਵਾ ਲੋੜ ਪੈਣ ‘ਤੇ ਸੜਕਾਂ ਉੱਤੇ ਵੀ ਨਿਕਲਣ ਤੋਂ ਗੁਰੇਜ਼ ਨਹੀਂ ਕਰਨਗੇ।

Send this to a friend