ਅਹਿਮਦੀ ਆਰਕੀਟੇਕਟ ਐਂਡ ਇੰਜੀਨੀਅਰਜ ਦੇ ਸਿਮਪੋਜਿਅਮ ’ਚ ਇਮਾਮ ਸਾਹਿਬ ਜਮਾਤ ਅਹਿਮਦੀਆ ਵੱਲੋਂ ਸ਼ਿਰਕਤ

image ਕਾਦੀਆਂ, 19 ਮਈ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਅੰਤਰ- ਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਖਲੀਫਾ ਤੁਲ ਮਸੀਹ ਅਲ ਖਾਮਿਸ ਨੇ ਵਿਸ਼ਵ ਪੱਧਰੀ ਅਹਿਮਦੀਆ  ਆਰਕੀਟੇਕਟ ਐਂਡ ਇੰਜੀਨੀਅਰਜ ਐਸੋਸੀਏਸ਼ਨ ਦੇ ਸਿਮਪੋਜਿਅਮ ਚ ਸ਼ਿਰਕਤ ਕੀਤੀ। ਇਸ ਸੰਬੰਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਕਾਦੀਆਂ ਦੇ ਪ੍ਰੈੱਸ ਐਂਡ ਮੀਡੀਆ ਵਿਭਾਗ ਤੋਂ  ਜਾਰੀ ਪ੍ਰੈਸ ਰਿਲੀਜ ਰਾਹੀਂ ਅੱਗੇ ਦੱਸਿਆ ਹੈ ਕਿ ਇਹ ਸਿਮਪੋਜਿਅਮ ਯੂਰੋਪੀਅਨ ਯੂਨੀਅਨ ਦੀ ਬ੍ਰਾਂਚ ਵਲੋਂ ਮਸਜਿਦ ਬੈਤੁਲ ਫਤੂਹ ਲੰਦਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੋਕੇ ਇਮਾਮ ਜਮਾਤ ਅਹਿਮਦੀਆ ਹਜਰਤ ਮਿਰਜਾ ਮਸਰੂਰ ਅਹਿਮਦ ਖਲੀਫਾ ਤੁਲ ਮਸੀਹ ਨੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ। ਆਪਜੀ ਨੇ ਫਰਮਾਇਆ ਕਿ ਇਸ ਦੇ ਮੈਂਬਰਾਂ ਨੂੰ ਜੋ ਵੀ ਕਮੀਆਂ ਰਹਿ ਗਈਆਂ ਹਨ ਉਸਨੁੰ ਦੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਹ ਕਮੀਆਂ ਦੁਬਾਰਾ ਨਾ ਵਾਪਰ ਸਕਣ। ਆਪਜੀ ਨੇ ਯੂਰੋਪੀਅਨ ਇੰਜੀਨੀਅਰਜ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਫਰਮਾਇਆ ਕਿ ਮੈਨੂੰ ਇਹ ਵੇਖਕੇ ਕਾਫੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ। ਜੋ ਇਸਲਾਮ ਅਤੇ ਇਨਸਾਨੀਅਤ ਲਈ ਕੰਮ ਕਰ ਰਹੇ ਹਨ।  ਆਪਜੀ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਅਹਿਮਦੀ ਯੂਥ ਸਿਰਫ ਦੀਨ ਲਈ ਆਪਣੇ ਆਪਨੁੰ ਵਕਫ ਕਰਕੇ ਸੇਵਾ ਭਾਵਨਾ ਨਾਲ ਕੰਮ ਕਰਕੇ ਕੁਰਬਾਨੀਆਂ ਪੇਸ਼ ਕਰ ਰਹੇ ਹਨ। ਉਹਨਾਂ ਨੂੰ ਵਿਦੇਸ਼ੀ ਕੰਪਨੀਆਂ ਚ ਕਾਫੀ ਤਜਰਬਾ ਪ੍ਰਾਪਤ ਹੈ ਪਰ ਦੀਨ ਦੀ  ਖਾਤਿਰ ਉਹ ਮੋਟੀ ਮੋਟੀ ਰਕਮਾਂ ਨੁੰ ਛੱਡਕੇ ਇਸਲਾਮ ਅਤੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ।ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਨੇ ਫਰਮਾਇਆ ਕਿ ਕੁਰਬਾਨੀਆਂ ਚ ਯੂਰੋਪ ਹੀ ਨਹੀਂ ਸਗੋਂ ਦੁਨੀਆ ਭਰ ਦੇ ਅਹਿਮਦੀਆ ਮੁਸਲਮਾਨ ਸ਼ਾਮਿਲ ਹਨ। ਜੋ ਮਾਨਵਤਾ  ਦੀ ਸੇਵਾ ਕਰਕੇ ਵੱਖ ਵੱਖ ਲੋਕ ਭਲਾਈ ਦੀ ਸਕੀਮਾਂ ਜਿਵੇਂ ‘ਵਾਟਰ ਫਾਰ ਮਾਡਲ ਵਿਲੇਜ ਲਾਈਫ ‘ਤੋਂ ਕੰਮ ਕਰਨਾ ਜਮਾਤ ਅਹਿਮਦੀਆ ਦੇ ਮੰਨਣ ਵਾਲਿਆਂ ਦੇ ਲਈ ਦੀਨ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਬੇਸ਼ਕ ਸਾਡੇ ਕੋਲ ਸੀਮਿਤ ਸਰੋਤ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰੀਏ। ਇਸ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਨਸਾਨੀਅਤ ਦਾ ਖਿਆਲ ਰੱਖੀਏ। ਆਪਜੀ ਨੇ ਇਸ ਮੌਕੇ ਦੱਸਿਆ ਕਿ ਯੁਰੋਪ ਦੇ ਜੰਨਮ ਪਲ ਅਹਿਮਦੀ ਨੋਜਵਾਨ ਬਿਹਤਰੀਨ ਸੁਵਿਧਾ ਦੇ ਆਦੀ ਅਫਰੀਕਾ ਜਿਥੇ ਸੜਕਾਂ ਤੱਕ ਦਾ ਮਾੜਾ ਹਾਲ ਹੈ ਨੇ ਜਾਕੇ ਸਖਤ ਗਰਮੀ ਦੇ ਉੱਥੇ ਮਾਨਵਤਾ ਦੀ ਸੇਵਾ ਲਈ ਲੋਕ ਭਲਾਈ ਦੇ ਕੰਮ ਕਰ ਰਹੇ ਹਨ।ਇਸ ਮੌਕੇ ’ਤੇ ਆਪਣੇ ਦੁਆ ਵੀ ਕਰਵਾਈ।ਇਸ ਸਿਮਪੋਜਿਅਮ ਦੇ ਮੋਕੇ ਸ਼੍ਰੀ ਅਕਰਮ ਅਹਿਮਦੀ ਚੇਅਰਮੈਨ ਯੂਰੋਪੀਅਨ ਸ਼ਾਖਾ ਨੇ ਰਿਪੋਰਟ ਪੜਕੇ ਸੁਣਵਾਈ।ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਪੰਜ ਮਾਡਲ ਵਿਲੇਜ ਕਾਇਮ ਕੀਤੇ ਗਏ ਹਨ।ਅਫਰੀਕਾ ਦੇ ਦੂਰ ਦਰਾਜ ਇਲਾਕਿਆਂ ਚ ਖੇਤੀ ਬਾੜੀ, ਬਿਜਲੀ ਅਤੇ ਸਾਫ ਪੀਣ ਵਾਲੇ ਪਾਣੀ ਦੀ ਸਹੂਲਤ ਮੁਹਈਆ ਕਰਵਾਈ ਗਈ।

Send this to a friend