Skip to content
Independent perspectives. Global stories.
BREAKING

ਅਪਰਾਧ ’ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਨੂੰ ਹਿੱਸਿਆਂ ’ਚ ਵੰਡਿਆ, 219 ਕਰਮਚਾਰੀ ਤਾਇਨਾਤ

Share this story

image ਅੰਮ੍ਰਿਤਸਰ, 19 ਮਈ (ਦਵਾਰਕਾ ਨਾਥ ਰਾਣਾ)- ਅਪਰਾਧ ‘ਤੇ ਕਾਬੂ ਪਾਉਣ ਅਤੇ ਆਮ ਲੋਕਾਂ ਨੂੰ ਲੋੜ ਵੇਲੇ ਤਰੁੰਤ ਸਹੂਲਤ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਸ ਕੰਮ ਲਈ ਵੱਖਰੇ ਕਰਮਚਾਰੀ ਤਾਇਨਾਤ ਕੀਤੇ ਹਨ। ਅੱਜ ਇਸ ਬੀਟ ਪ੍ਰਣਾਲੀ ਦਾ ਸ਼ੁਰੂਆਤ ਸ੍ਰੀ ਰੋਹਿਤ ਚੌਧਰੀ, ਆਈ.ਪੀ.ਐਸ, ਏ.ਡੀ.ਜੀ.ਪੀ, ਲਾਅ-ਐਂਡ-ਆਰਡਰ, ਪੰਜਾਬ ਵੱਲੋਂ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਤੋਂ ਕੀਤੀ ਗਈ। ਇਸ ਦੌਰਾਨ ਸ੍ਰੀ ਐਸ.ਐਸ.ਸ੍ਰੀਵਾਸਤਵ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਅਮਰਜੀਤ ਸਿੰਘ ਬਾਜਵਾ, ਪੀ.ਪੀ.ਐਸ, ਡੀ.ਸੀ.ਪੀ, ਅੰਮ੍ਰਿਤਸਰ, ਸ੍ਰੀ ਜਗਮੋਹਨ ਸਿੰਘ, ਪੀ.ਪੀ.ਐਸ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਗਜਟਿਡ ਅਫ਼ਸਰ ਵੀ ਹਾਜ਼ਰ ਸਨ।   ਸ੍ਰੀ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੀਟ ਪੈਟਰੋਲਿੰਗ ਪ੍ਰਣਾਲੀ ਆਮ ਲੋਕਾਂ ਦੀ ਸਹੁਲਤ ਲਈ, ਜੁਰਮ ਤੇ ਕਾਬੂ ਪਾਉਂਣ ਲਈ ਅਤੇ ਨਸ਼ਿਆਂ ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ 17 ਥਾਣਿਆਂ ਨੂੰ 96 ਬੀਟਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਥਾਣੇ ਨੂੰ 5 ਤੋਂ ਲੈ ਕੇ 10 ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ 219 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰ ਬੀਟ ਅਫਸਰ ਦੀ ਜੁੰਮੇਵਾਰੀ ਤੈਅ ਕੀਤੀ ਜਾ ਰਹੀ ਹੈ। ਬੀਟ ਅਫਸਰ ਅਤੇ ਸਹਾਇਕ ਬੀਟ ਅਫਸਰ ਆਪਣੀ ਆਪਣੀ ਬੀਟ ਵਿਚ ਪੈਂਦੇ ਢਾਬੇ, ਹੋਟਲਾਂ, ਸਰਾਵਾਂ, ਪੁਰਾਣੇ ਜੁਰਮ ਪੇਸ਼ਾ ਲੋਕਾਂ ਬਾਰੇ, ਮਾੜੇ ਆਚਰਨ ਦੇ ਲੋਕ ਜੋ ਹਿਸਟਰੀ ਸ਼ੀਟਰ ਹਨ, ਭਗੋੜੇ ਅਤੇ ਫੌਜੀ ਭਗੋੜਿਆਂ ਬਾਰੇ, ਧਮਕਾਏ ਹੋਏ ਵਿਅਕਤੀਆਂ, ਬੈਂਕਾਂ, ਡਾਕਖਾਨਿਆਂ, ਏ.ਟੀ.ਐਮ, ਸਕੂਲਾਂ, ਕਾਲਜਾਂ, ਬੱਸ ਸਟੈਂਡਾ, ਰੇਲਵੇ ਸਟੇਸ਼ਨ, ਮੰਦਰਾਂ, ਗੁਰਦਵਾਰਿਆਂ, ਟਰੈਫਿਕ ਸਬੰਧੀ ਸਮੱਸਿਆਵਾਂ ਬਾਰੇ, ਹਰ ਵਰਗ ਦੇ ਲੋਕਾਂ ਦੀ ਪੈੜ ਨੱਪਣ ਦੇ ਨਾਲ-ਨਾਲ ਚੰਗੇ ਆਚਰਨ ਦੇ ਲੋਕਾਂ ਬਾਰੇ ਵੀ ਜਾਣਕਾਰੀ ਰੱਖਣਗੇ ਤਾਂ ਜੋ ਸਮੇਂ-ਸਮੇਂ ਸਿਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਹਨਾ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਅਤੇ ਖੂਫੀਆ ਸਰੋਤਾਂ ਰਾਂਹੀ ਜੁਰਮ ਤੇ ਕਾਬੂ ਪਾਇਆ ਜਾ ਸਕੇ।ਉੁਨ੍ਹਾਂ ਆਸ ਪ੍ਰਗਟਾਈ ਕਿ ਬੀਟ ਪੈਟਰੋਲਿੰਗ ਪ੍ਰਣਾਲੀ ਰਾਂਹੀ ਬੀਟ ਅਫ਼ਸਰ ਆਮ ਲੋਕਾਂ ਨਾਲ ਤਾਲਮੇਲ ਕਰੇਗਾ, ਜਿਸ ਨਾਲ ਪੁਲਿਸ ਵਿਭਾਗ ਅਤੇ ਆਮ ਲੋਕਾਂ ਵਿੱਚ ਆਪਸੀ ਸਬੰਧ ਹੋਰ ਮਜਬੂਤ ਹੋਣਗੇ, ਜਿਸ ਨਾਲ ਆਮ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਵਧੇਗਾ ਅਤੇ ਪੁਲਿਸ ਦਾ ਅਕਸ ਵਧੀਆ ਬਣੇਗਾ।ਇਸ ਉਪਰਾਲੇ ਨਾਲ ਆਮ ਲੋਕ ਸਨੈਚਰਾਂ, ਨਸ਼ਾਂ ਵੇਚਣ ਵਾਲਿਆ, ਨਸ਼ਾ ਤਸਕਰਾਂ ਅਤੇ ਸਮਾਜ਼ ਦੇ ਮਾੜੇ ਅਨਸਰਾਂ ਦੀ ਸੂਚਨਾਂ ਪੁਲਿਸ ਨੂੰ ਬਿਨਾਂ ਕਿਸੇ ਡਰ ਤੋਂ ਦੇਣਗੇ, ਜਿਸ ਨਾਲ ਸਮਾਜ ਵਿੱਚੋ ਨਸ਼ਾ ਜੜ• ਤੋ ਖਤਮ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਜੁਰਮ ਤੇ ਕਾਬੂ ਪਾਇਆ ਜਾ ਸਕੇਗਾ।

WRITTEN BY