Skip to content
Independent perspectives. Global stories.
BREAKING

ਟੋਹਾਣਾ ਦੇ ਸੀ.ਆਈ. ਸਟਾਫ ਅਤੇ ਐਸ.ਪੀ. ’ਤੇ ਮੋਟੀਆਂ ਰਕਮਾਂ ਵਸੂਲਣ ਦੇ ਦੋਸ਼

Share this story

image ਪਾਤੜਾਂ, 18 ਮਈ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਤੋਂ ਡਾ. ਅਸ਼ੋਕ ਨੇ ਅੱਜ ਚੰਡੀਗੜ ਵਿੱਚ ਪ੍ਰੈਸ ਕਾਨਫਰੰਸ ਕਰਕੇ ਹਰਿਆਣਾ ਪੁਲਿਸ ਵੱਲੋਂ ਨਜਾਇਜ ਝੂਠੇ ਪਰਚਿਆਂ ਦੇ ਡਰਾਵੇ ਦੇ ਕੇ ਬਹੁੱਤ ਵੱਡੀਆਂ ਰਕਮਾਂ ਵਸੂਲਣ ਦੇ ਦਾਵੇ ਕੀਤੇ ਹਨ। ਡਾ. ਅਸ਼ੋਕ ਅਤੇ ਰਣਧੀਰ ਸਿੰਘ ਬਿੱਲੂ ਨੇ ਕਿਹਾ ਹਰਿਆਣਾ ਪੁਲਿਸ ਦੇ ਸੀਨੀਅਰ ਅਫਸਰ ਐਸ. ਪੀ. ਓਮ ਪ੍ਰਕਾਸ਼ ਅਨਰਵਾਲ ਅਤੇ ਰਤੀਏ ਦੇ ਬੀ. ਜੇ. ਪੀ. ਲੀਡਰ ਦੇ ਦਲਾਲ ਕਮਲ ਅਰੋੜਾ ਦੀ ਮਿਲੀ ਭੁਗਤ ਨਾਲ ਡਾ. ਅਸ਼ੋਕ ਤੋਂ 60 ਲੱਖ ਦੇ ਕਰੀਬ ਰੁਪਏ ਝੂਠਾ ਪਰਚਾ ਕਰਨ ਦੇ ਡਰਾਵੇ ਦੇ ਕੇ ਲੈ ਗਏ ਸਨ। ਉਸ ਤੋਂ ਬਾਅਦ ਦੁਬਾਰਾ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ ਤਾਂ ਡਾ. ਅਸ਼ੋਕ ਨੇ ਉਨ੍ਹਾਂ ਨੂੰ ਕਿਹਾ ਮੈਂ ਤਾਂ ਪਹਿਲਾਂ ਹੀ ਆਪਣਾ ਸਭ ਕੁਝ ਗਹਿਣੇ ਰੱਖ ਕੇ ਤੁਹਾਨੂੰ ਪੈਸੇ ਦਿੱਤੇ ਹੈ ਹੁਣ ਮੇਰੇ ਕੋਲ ਕੁਝ ਨਹੀਂ ਹੈ। ਡਾ. ਅਸ਼ੋਕ ਨੇ ਦੱਸਿਆ ਪੈਸੇ ਨਾ ਮਿਲਣ ਤੇ ਦੁਬਾਰਾ ਟੋਹਾਣਾ ਦੇ ਸੀ. ਆਈ. ਸਟਾਫ ਵੱਲੋਂ ਮੇਰੇ ਉਤੇ ਝੂਠੀ ਅਲਟ੍ਰਾਸਾਉਂਡ ਮਸ਼ੀਨ ਪਾ ਕੇ ਪਰਚਾ ਕਰ ਦਿੱਤਾ ਅਤੇ ਮੇਰਾ ਪੁਲਿਸ ਰਿਮਾਂਡ ਲੈ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ ਨੇ ਮੈਨੂੰ ਫਤਿਹਾਬਾਦ ਲਿਜਾ ਕੇ ਐਸ. ਪੀ. ਓ. ਪੀ. ਅਨਰਵਾਲ ਕੋਲ ਵੀ ਪੈਸਿਆਂ ਦੀ ਮੰਗ ਕਰਨ ਤੋਂ ਬਾਅਦ ਪੈਸੇ ਨਾ ਮਿਲਣ ਤੇ ਮੇਰੇ ਬਿਜਲੀਆਂ ਲਾਈਆਂ ਅਤੇ ਬੁਰੀ ਤਰਾਂ ਮਾਰਕੁਟਾਈ ਕਰਨ ਦੇ ਦੋਸ਼ ਲਾਏ। ਡਾ. ਅਸ਼ੋਕ ਨੇ ਚੰਡੀਗੜ ਪ੍ਰੈਸ ਕਾਨਫਰੰਸ ਵਿੱਚ ਟੋਹਾਣਾ ਸੀ. ਆਈ. ਸਟਾਫ ਦੇ ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ ਨੂੰ ਮੋਟੀਆਂ ਰਕਮਾਂ ਦੇਣ ਦੇ ਵੀਡੀਓ ਕਲਿਪਸ ਵੀ ਪ੍ਰੈਸ ਕਾਨਫਰੰਸ ਵਿੱਚ ਦਿਖਾਏ। ਅੱਗੇ ਰਣਧੀਰ ਸਿੰਘ ਬਿੱਲੂ ਨੇ ਵੀ ਕਈ ਤਰਾਂ ਦੇ ਇਨ੍ਹਾਂ ਵੱਡੀਆਂ ਰਕਮਾਂ ਦੇ ਆਡੀਓ ਟੇਪ ਵੀ ਪੱਤਰਕਾਰਾਂ ਨੂੰ ਦਿੱਤੇ ਅਤੇ ਕਿਹਾ ਪਾਤੜਾਂ ਤੋਂ ਇਨੀਆਂ ਵੱਡੀਆਂ ਰਕਮਾਂ ਦੇ ਲੈਣ ਦੇਣ ਵਿੱਚ ਕਈ ਦਲਾਲਾਂ ਨੇ ਹਿੱਸਾ ਲਿਆ।

WRITTEN BY