Skip to content
Independent perspectives. Global stories.
BREAKING

ਕਾਂਗਰਸ ਦੇ ਵਰਕਰ ਤੇ ਲੀਡਰ ਬਣ ਰਹੇ ਨੇ ਵਿਕਾਸ ਕਾਰਜਾਂ ’ਚ ਰੋੜਾ : ਢੀਂਡਸਾ

Share this story

image ਮੂਨਕ, 17 ਮਈ (ਕੁਲਵੰਤ ਦੇਹਲਾ)- ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਬੋਖਲਾਹਟ ਵਿੱਚ ਆ ਕੇ ਇਲਾਕੇ ਦੇ ਵਿਕਾਸ ਕਾਰਜਾ ਵਿੱਚ ਰੋੜਾ ਬਨ ਰਹੇ ਹਨ ਇਹ ਸ਼ਬਦ ਹਲਕਾ ਲਹਿਰਾਗਾਗਾ ਤੋਂ ਐਮ.ਐਲ.ਏ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਅਨਾਜ ਮੰਡੀ ਵਿੱਚ ਅਕਾਲੀ ਦਲ ਦੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੁੰਮਾਇੰਦਿਆਂ ਨੇ ਲਹਿਰਾਗਾਗਾ ਅਤੇ ਮੂਨਕ ਵਿੱਖੇ ਵਿਕਾਸ ਕਾਰਜਾ ਦੇ ਟੈਂਡਰ ਦੀਆਂ ਅਦਾਇਗੀਆਂ ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਆਮ ਪਬਲਿਕ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ।
ਕਾਂਗਰਸ ਪਾਰਟੀ ਨੇ ਇਲਾਕੇ ਦਾ ਵਿਕਾਸ ਤਾਂ ਕੀ ਕਰਵਾਉਣਾ ਸੀ ਬਲਕਿ ਚੱਲ ਰਹੇ ਵਿਕਾਸ ਕਾਰਜ ਵੀ ਪੂਰੇ ਨਹੀ ਹੋਣ ਦੇ ਰਹੇ ਜਿਸ ਤੋ ਸਾਫ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਕੋਝੀਆ ਹਰਕਤਾ ਤੇ ਉ¤ਤਰ ਆਏ ਹਨ। ਇਸ ਮੌਕੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਕਿਸੇ ਤੇ ਦੋਸ਼ ਲਗਾਉਣ ਤੋਂ ਪਹਿਲਾ ਉਹਨਾ ਨੇ ਆਪਣੇ ਫਾਇਨਾਂਸ ਮੰਤਰੀ ਪੁੱਛ ਲੈਣਾ ਚਾਹੀਦਾ ਹੈ ਕਿ ਕਿਵੇ ਪੈਸਾ ਪੰਜਾਬ ਸਰਕਾਰ ਨੂੰ ਕੇਂਦਰ ਦਰਕਾਰ ਤੋਂ ਆਉਦਾ ਹੈ ਅਤੇ ਕਿਵੇ ਇਸ ਦੀ ਵੰਡ ਕਰਣੀ ਹੈ ਉਹਨਾਂ ਕਿਹਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਵਾਸਤੇ ਆਏ 200 ਕਰੋੜ ਦੇ ਨਵਜੋਤ ਸਿੱਧੂ ਵੱਲੋ ਲਗਾਏ ਗਏ ਇਲਜਾਮਾ ਨੂੰ ਸਰਾਸਰ ਗਲਤ ਅਤੇ ਨਿਰਾਧਾਰ ਦੱਸਦਾ ਹਾਂ ਕਿਉਕਿ ਇਹਨਾ ਦੋਸ਼ਾ ਵਿੱਚ ਕਿਸੇ ਵੀ ਕਿਸ ਦੀ ਕੋਈ ਸੱਚਾਈ ਨਹੀ ਹੈ। ਇਸ ਮੌਕੇ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ, ਸਮਾਜ ਸੇਵੀ ਜੈਪਾਲ ਸੈਣੀ, ਮਾਸਟਰ ਜਗਜੀਤ ਸਿੰਘ, ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਨਕ, ਮੰਗਤ ਸ਼ਰਮਾ ਸਲੇਮਗੜ, ਹਰਸਿਮਰਣ ਸਿੰਘ ਸਲੇਮਗੜ, ਸੁਰਿੰਦਰ ਸਿੰਘ ਬਾਮਣੀਵਾਲਾ, ਸਰਬਜੀਤ ਸਿੰਘ ਸਰਜਣਭੈਣੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

WRITTEN BY