ਸ੍ਰੀ ਅਨੰਦਪੁਰ ਸਾਹਿਬ, 17 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਹਰ ਵਰਗ ਦੇ ਬੇਘਰੇ ਲੋਕਾਂ ਨੂੰ ਬਿਨਾ ਕਿਸੇ ਭੇਦ-ਭਾਵ ਦੇ ਆਪਣੇ ਘਰ ਬਣਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ। ਹਰ ਵਰਗ ਨਾਲ ਸਬੰਧਤ ਲੋਕਾਂ ਨੂੰ ਇਹ ਸਹੂਲਤ ਜਲਦੀ ਦਿੱਤੀ ਜਾਵੇਗੀ ਕਿਉਂਕਿ ਆਪਣਾ ਘਰ ਹਰ ਪਰਿਵਾਰ ਦੀ ਬੁਨਿਆਦੀ ਜ਼ਰੂਰਤ ਹੈ। ਇਸ ਦੇ ਲਈ ਪ੍ਰਸ਼ਾਸ਼ਨ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਥੋਂ 7 ਕਿਲੋਮੀਟਰ ਦੂਰ ਬੂੰਗਾ ਸਾਹਿਬ ਵਿੱਚ ਇੱਕ ਭਰਵੇਂ ਅਤੇ ਪ੍ਰਭਾਵਸ਼ਾਲੀ ਜਨਤਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੇਵਲ 2 ਮਹੀਨੇ ਦੇ ਕਾਰਜਕਾਲ ਦੌਰਾਨ ਕੀਤੇ ਜਾ ਰਹੇ ਕੰਮਾਂ ਅਤੇ ਵਿਧਾਨ ਸਭਾ ਵਿੱਚ ਦਿੱਤੇ ਭਰੋਸੇ ਤੋਂ ਇਹ ਲਗਦਾ ਹੈ ਕਿ ਸਰਕਾਰ ਪੰਜਾਬ ਦੇ ਵਿਕਾਸ ਨੂੰ ਯੋਜਨਾਬੱਧ ਢੰਗ ਨਾਲ ਕਰਨਾ ਚਾਹੁੰਦੀ ਹੈ। ਇਸਦੇ ਲਈ ਸਰਕਾਰ ਵੱਲੋਂ ਸੁਖਾਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੌਜੂਦਾ ਸਰਕਾਰ ਤੇ ਜੋ ਵਿਸ਼ਵਾਸ਼ ਪਰਗਟ ਕੀਤਾ ਹੈ ਅਤੇ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਪੰਜ ਸਾਲ ਦਾ ਕਾਰਜਕਾਲ ਦਿੱਤਾ ਹੈ। ਇਸ ਮੌਕੇ ਬੂੰਗਾ ਸਾਹਿਬ ਪੁੱਜਣ ਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਉਨ੍ਹਾਂ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਨੰਬਰਦਾਰ ਦਿਲਬਾਗ ਸਿੰਘ ਡਾਢੀ, ਗੁਰਨਾਮ ਸਿੰਘ ਬੜਾ ਪਿੰਡ, ਮਹਿੰਦਰ ਸਿੰਘ ਵਾਲੀਆ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਬਲਵੀਰ ਸਿੰਘ ਭੀਰੀ, ਸ੍ਰੀ ਗੁਰਚਰਨ ਸਿੰਘ ਚੰਨੀ, ਸ੍ਰੀ ਕਾਕਾ ਸਿੰਘ ਸਰਪੰਚ ਅਟਾਰੀ, ਸ੍ਰੀ ਨਰਿੰਦਰ ਸੈਣੀ ਸਰਪੰਚ, ਸ੍ਰੀ ਰਜਿੰਦਰ ਸਿੰਘ ਜਿੰਦੂ, ਸਵੀਟੀ ਕੌੜਾ, ਸ੍ਰੀ ਤਲਵਿੰਦਰ ਸਿੰਘ ਬਿਟੂ, ਸ੍ਰੀ ਮਲਕੀਤ ਸਿੰਘ ਸਰਪੰਚ ਹਰਦੌ ਨਿਮੌ, ਸ੍ਰੀ ਗੁਰਮੇਲ ਸਿੰਘ ਸਰਪੰਚ ਹਰਦੌ ਹਰੀਪੁਰ, ਸ੍ਰੀ ਸੁਰਿੰਦਰ ਭੱਲਾ ਅਟਾਰੀ, ਸ੍ਰੀ ਗੰਗਾ ਰਾਮ ਸਰਪੰਚ ਪਿਰਥੀਪੁਰ, ਸ੍ਰੀ ਮੌਹਨ ਲਾਲ ਸਰਪੰਚ ਗਰਦਲੇ, ਸ੍ਰੀ ਰਾਮ ਲਾਲ ਸਰਪੰਚ ਪੱਤੀ ਲਾਹੀਆਂ, ਸ੍ਰੀ ਅਮ੍ਰਿਤ ਲਾਲ ਖੁਰਾਣਾ, ਸ੍ਰੀ ਚੈਨ ਸਿੰਘ ਰਾਣਾ, ਸ੍ਰੀ ਰਮਨਜੌਤ ਸਿੰਘ, ਸ੍ਰੀ ਤੇਜਵੀਰ ਸਿੰਘ ਜਗੀਰਦਾਰ, ਸ੍ਰੀ ਓਮ ਪ੍ਰਕਾਸ਼ ਸ਼ਾਸ਼ਤਰੀ, ਸ੍ਰੀ ਜੁਗਰਾਜ ਸਿੰਘ ਸੈਣੀ, ਸ੍ਰੀ ਵਿਜੇ ਬਜਾਜ, ਸ੍ਰੀ ਕੈਪਟਨ ਬਹਾਦਰ ਸਿੰਘ ਬਰੂਵਾਲ, ਸ੍ਰੀ ਗੁਰਦਿਆਲ ਸਿੰਘ ਸਰਪੰਚ ਤਿੜਕ ਕਰਮਾ, ਸ੍ਰੀ ਨਰਿੰਦਰ ਪੁਰੀ, ਸ੍ਰੀ ਜੌਗੇਸ਼ ਪੁਰੀ,ਸ੍ਰੀ ਕਰਮ ਸਿੰਘ ਬੱਗਾ, ਸ੍ਰੀ ਦਰਸ਼ਨ ਸਿੰਘ, ਸ੍ਰੀ ਮਹਿੰਦਰ ਸਿੰਘ, ਸ੍ਰੀ ਜਸਵਿੰਦਰ ਸਿੰਘ ਬੱਬੂ, ਮੀਡੀਆ ਸਲਾਹਕਾਰ ਅਮਰਪਾਲ ਬੈਂਸ ਅਤੇ ਹੋਰ ਪੰਤਵੰਤੇ ਹਾਜ਼ਰ ਸਨ।
ਹਰ ਵਰਗ ਦੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ : ਰਾਣਾ ਕੇ.ਪੀ. ਸਿੰਘ



