Skip to content
Independent perspectives. Global stories.
BREAKING

ਕਾਲੇ ਧਨ ਖਿਲਾਫ਼ ‘ਆਪਰੇਸ਼ਨ ਕਲੀਨ ਮਨੀ’ ਵੈੱਬਸਾਈਟ ਲਾਂਚ

Share this story

image ਨਵੀਂ ਦਿੱਲੀ, 16 ਮਈ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਅੱਜ ਕਾਲੇ ਧਨ ਖਿਲਾਫ ਮੁਹਿੰਮ ਅੱਗੇ ਤੋਰਦੇ ਹੋਏ ਇੱਕ ਵੈੱਬਸਾਈਟ ‘ਆਪ੍ਰੇਸ਼ਨ ਕਲੀਨ ਮਨੀ’ ਲਾਂਚ ਕੀਤੀ ਗਈ। ਇਸ ਵੈੱਬਸਾਈਟ ’ਤੇ ਕੀਤੀ ਗਈ ਛਾਪੇਮਾਰੀ ਦੇ ਸਾਰੇ ਰਿਕਾਰਡ ਅਪਡੇਟ ਕੀਤੇ ਜਾਣਗੇ। ਇਸ ਵੈੱਬਸਾਈਟ ਨੂੰ ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਇਸ ਮੌਕੇ ਸੀਬੀਡੀਟੀ ਦੇ ਪ੍ਰਧਾਨ ਸੁਸ਼ੀਲ ਚੰਦਰਾ ਨੇ ਕਿਹਾ ਕਿ ਅਸੀਂ ਕਰ ਸ਼ਿਕਾਇਤ ਦੇ  ਮਾਮਲਿਆਂ ਨੂੰ ਗੈਰ ਕਰ ਸ਼ਿਕਾਇਤ ਵਿੱਚ ਬਦਲਣਾ ਚਾਹੁੰਦੇ ਹਾਂ। ਕਰ ਵਿਭਾਗ ਵੱਲੋਂ ਛਾਪੇਮਾਰੀ ਦੀਆਂ ਸਾਰੀਆਂ ਰਿਪੋਰਟਾਂ ਵੈੱਬਸਾਈਟ ’ਤੇ ਸੰਪੂਰਣ ਜਾਣਕਾਰੀ ਸਮੇਤ ਦਿੱਤੀਆਂ ਜਾਣਗੀਆਂ, ਜਿਸ ਨਾਲ ਟੈਕਸ ਡਿਫਾਲਡਰ ਦੀ ਪਹਿਚਾਣ ਆਸਾਨੀ ਨਾਲ ਕੀਤੀ ਜਾ ਸਕੇਗੀ। ਬੋਰਡ ਨੇ ਇਹ ਵੀ ਦੱਸਿਆ ਕਿ ਨੋਟਬੰਦੀ ਦੇ ਬਾਅਦ 91 ਲੱਖ ਨਵੇਂ ਕਰਦਾਤਾ ਸਾਹਮਣੇ ਆਏ ਹਨ। ਇਸ ਵੈੱਬਸਾਈਟ ਰਾਹੀਂ ਪੈਨ ਅਤੇ ਬੈਂਕਾਂ ਦੇ ਸਹਿਯੋਗ ਨਾਲ ਟੈਕਸ ਭਰਨ ਵਾਲੇ ਲੋਕਾਂ ਦੀ ਸੂਚੀ ਬਣਾਉਣ ਵਿੱਚ ਵੀ ਆਸਾਨੀ ਹੋਵੇਗੀ। ਈਮੇਲ ਅਤੇ ਐਸਐਮਐਸ ਰਾਹੀਂ ਟੈਕਸ ਉਪਭੋਗਤਾਵਾਂ ਨੂੰ ਸਮੇਂ-ਸਮੇਂ ’ਤੇ ਸੂਚਿਤ ਕੀਤਾ ਜਾਵੇਗਾ ਅਤੇ ਜਿਹੜੇ ਟੈਕਸ ਉਪਭੋਗਤਾ ਅਜੇ ਤੱਕ ਰਜਿਸਟਰ ਨਹੀਂ ਹੋ ਸਕੇ, ਉਹ ਵੈੱਬਸਾਈਟ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

WRITTEN BY