June 19, 2026 7:50 pm

ਪੰਚਾਇਤੀ ਚੋਣਾਂ ‘ਚ ਦੋ ਧੜਿਆਂ ਵਿੱਚ ਵੰਡਿਆ ਹੋਇਆ ਅਕਾਲੀ ਦਲ ਸ. ਢੀਂਡਸਾ ਦੇ ਜੋੜਾਂ ‘ਚ ਬੈਠੇਗਾ

ਮਹਿਲ ਕਲਾਂ, 9 ਸਤੰਬਰ (ਹਰਜਿੰਦਰ ਸਿੰਘ ਪੱਪੂ)-1982 ਵਿੱਚ ਉਸ ਸਮੇਂ ਦੇ ਪਾਰਟੀ ਪ੍ਰਧਾਨ ਸਵ. ਹਰਚੰਦ ਸਿੰਘ ਲੌਗੋਵਾਲ ਵੱਲੋਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਦੀ ਯੂਥ ਵਿੰਗ ਨਾਮ ਦੀ ਇੱਕ ਜੱਥੇਬੰਦੀ ਦਾ ਗਠਨ ਕੀਤਾ ਗਿਆ, ਜਿਸ ਦੇ ਪਹਿਲੇ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਬਣਾਏ ਗਏ, ਪ੍ਰੋ. ਚੰਦੂਮਜਾਰਾ ਸਮੇਤ ਹੁਣ ਤੱਕ ਜਿੰਨ੍ਹੇ ਵੀ ਇਸ ਹਰਿਆਵਲ ਦਸਤੇ ਦੇ ਮੁਖੀ ਬਣਾਏ ਗਏ,
akalidal
ਉਹਨਾਂ ‘ਚੋ ਕਈਆਂ ਦੇ ਸਿਰ ਪਾਰਲੀਮੈਂਟ ਦਾ ਤਾਜ ਸਜਾਇਆ ਗਿਆ, ‘ਤੇ ਮੌਜੂਦਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਵਜੀਰੀ ਹੰਢਾ ਰਹੇ ਹਨ, 1982 ਦੌਰਾਨ ਹੋਂਦ ‘ਚ ਆਉਣ ਤੋਂ ਬਾਅਦ ਨੌਜਵਾਨਾਂ ਦੀ ਇਸ ਜੱਥੇਬੰਦੀ ਦੀਆਂ ਰਾਜਨੀਤਿਕ ਗਤੀ ਵਿਧੀਆਂ ਤਕਰੀਬਨ 10 ਸਾਲ ਤਾਂ ਸਿਖ਼ਰਾਂ ਨੂੰ ਛੋਹਦੀਆਂ ਗਈਆਂ, ‘ਤੇ ਹਰ ਚੋਣ ‘ਚ ਯੂਥ ਵਿੰਗ ਵੱਲੋਂ ਪਹਿਲੀਆਂ ਸਫ਼ਾ ‘ਚ ਰਹਿ ਕੇ ਰੋਲ ਅਦਾ ਕੀਤਾ ਗਿਆ, ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਰਾਵਲ ਦਸਤਾ ਇੱਕ ਨਾਂ ਦਾ ਬਣ ਕੇ ਰਹਿ ਗਿਆ, ਸਾਬਕਾ ਪ੍ਰਧਾਨ ਅਮਰੀਕ ਸਿੰਘ ਆਲੀਵਾਲ  ਅਤੇ ਸ਼ਰਨਜੀਤ ਸਿੰਘ ਢਿੱਲੋਂ ਜੋ ਇਸ ਸਮੇਂ ਪੰਜਾਬ ਕੈਬਨਿਟ ਦੇ ਵਜੀਰ ਹਨ ਤੋਂ ਬਾਅਦ ਜਦੋਂ ਦਾ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੇ ਸਿਰ ਉਪਰ ਯੂਥ ਵਿੰਗ ਦੇ ਕੌਮੀ ਪ੍ਰਧਾਨ ਦਾ ਤਾਜ ਸਜਾਇਆ ਗਿਆ ਹੈ, ਤਾਂ ਇਸ ਜੱਥੇਬੰਦੀ ਵਿੱਚ ਜਾਨ ਪਈ ਦਿਖਾਈ ਦੇ ਰਹੀ ਹੈ। ਜਿਲ੍ਹਾ ਬਰਨਾਲਾ ਦੀ ਜੱਥੇਬੰਦੀ ਵੱਲ ਜੇਕਰ ਝਾਤੀ ਮਾਰੀ ਜਾਵੇ, ਤਾਂ ਜਦੋਂ ਦੇ ਰਮਿੰਦਰ ਸਿੰਘ ਢਿੱਲੋਂ ਨੂੰ ਜਿਲ੍ਹਾ ਯੂਥ ਵਿੰਗ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਵੱਲੋਂ ਗਤੀਸ਼ੀਲਤਾ ਦਿਖਾਈ ਗਈ ਹੈ, ਉਹ ਕਾਬਲੇ ਤਾਰੀਫ ਹੈ, ਕਿਉਂਕਿ ਜਿਲ੍ਹੇ ਨੂੰ ਉਹਨਾਂ ਵੱਲੋਂ 8 ਸਰਕਲਾਂ ਵਿੱਚ ਵੰਡ ਕੇ 8 ਗਤੀਸ਼ੀਲ ਨੌਜਵਾਨਾਂ ਦੇ ਮੋਢਿਆ ਉਪਰ ਬਤੌਰ ਸਰਕਲ ਪ੍ਰਧਾਨਗੀ ਦੀ ਜਿੰਮੇਵਾਰੀ ਪਾਈ ਗਈ ਹੈ। ਜਿਲ੍ਹਾ ਬਰਨਾਲਾ ਵਿੱਚ ਪੈਂਦੇ 135 ਪਿੰਡਾਂ ‘ਚ 200 ਦੇ ਕਰੀਬ ਗ੍ਰਾਮ ਪੰਚਾਇਤਾਂ ਬਣੀਆਂ ਹੋਈਆਂ ਹਨ, ‘ਤੇ ਇਨ੍ਹਾਂ ਪੰਚਾਇਤਾਂ ਨੂੰ ਬਣਾਉਣ ਸਮੇਂ ਪਿੰਡਾਂ ਵਿੱਚ ਅਕਾਲੀ ਦਲ ਦੋ ਧੜਿਆ ਵਿੱਚ ਵੰਡਿਆ ਗਿਆ ਸਾਫ਼ ਦਿਖਾਈ ਦੇ ਰਿਹਾ ਹੈ, ਜਿਲ੍ਹਾ ਪ੍ਰਧਾਨ ਵੱਲੋਂ ਥਾਪੇ ਗਏ ਸਰਕਲ ਪ੍ਰਧਾਨਾਂ ਨੇ ਯੂਥ ਵਿੰਗ ਦੀਆਂ ਇਕਾਈਆਂ ਸਥਾਪਿਤ ਕੀਤੇ ਜਾਣ ਦੀ ਮੁਹਿੰਮ ਤਾਂ ਜੋਰਦਾਰ ਤਰੀਕੇ ਨਾਲ ਵਿੱਢੀ ਗਈ ਹੈ, ਪਰ ਅਕਾਲੀ ਦਲ ਦੇ ਇੱਕ ਧੜੇ ਨਾਲ ਸਬੰਧਿਤ ਇਕਾਈ ਬਣਾਏ ਜਾਣ ਤੋਂ ਬਾਅਦ ਦੂਸਰਾ ਧੜਾ ਨਮੋਸ਼ੀ ਦੇ ਆਲਮ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ। ਜਿਲ੍ਹਾ ਪ੍ਰਧਾਨ ਰੰਮੀਂ ਢਿੱਲੋਂ ਜੋ ਅੱਜ ਜਿਲ੍ਹਾ ਦੇ ਹਰ ਇੱਕ ਨੌਜਵਾਨ ਦੀ ਪਸੰਦ ਬਣ ਚੁੱਕੇ ਹਨ, ‘ਤੇ ਨੌਜਵਾਨ ਉਹਨਾਂ ਦੀ ਅਗਵਾਈ ਹੇਠ ਕੰਮ ਕਰਨ ਲਈ ਉਤਾਵਲੇ ਹਨ, ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਚੋਣ ਦਾ ਅਗਾਜ ਕਰਨ ਲਈ 22 ਸਤੰਬਰ ਨੂੰ ਭਾਗ ਪੈਲੇਸ ਬਰਨਾਲਾ ਵਿਖੇ ਇੱਕ ਭਾਰੀ ਯੂਥ ਵਿੰਗ ਦੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ 10 ਹਜਾਰ ਦੇ ਕਰੀਬ ਨੌਜਵਾਨ ਸ਼ਾਮਿਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਕੁਝ ਸਰਕਲ ਪ੍ਰਧਾਨਾਂ ਦਾ ਜਿਲ੍ਹਾ ਪ੍ਰਧਾਨ ਨਾਲ ਤਾਲਮੇਲ ਘੱਟ ਹੋਣਾਂ ਤੇ ਪਿੰਡਾਂ ‘ਚ ਬਣੇ ਅਕਾਲੀ ਦਲ ਦੇ ਦੋ ਧੜਿਆਂ ‘ਚੋ ਇੱਕ ਧੜੇ ਨੂੰ ਯੂਥ ਵਿੰਗ ਦੀ ਨੁਮਾਇੰਦਗੀ ਦੇਣਾ ਜਿੱਥੇ 22 ਸਤੰਬਰ ਦੀ ਜਿਲ੍ਹਾ ਯੂਥ ਵਿੰਗ ਰੈਲੀ ਨੂੰ ਠੰਡੀ ਕਰ ਸਕਦਾ ਹੈ, ਉਥੇ ਸ੍ਰ. ਢੀਂਡਸਾ ਜੋ 2009 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸੀ ਉਮੀਦਵਾਰ ਸ਼੍ਰੀ ਵਿਜੈ ਇੰਦਰ ਸਿੰਗਲਾ ਹੱਥੋਂ ਮਾਤ ਖਾ ਗਏ ਸਨ, ਨੂੰ ਵੀ 2014 ਦੀਆਂ ਲੋਕ ਸਭਾ ਚੋਣਾਂ ‘ਚ ਫੇਰ ਨੁਕਸ਼ਾਨ ਉਠਾਉਣਾ ਪੈ ਸਕਦਾ ਹੈ।

Send this to a friend