ਫਿਰੋਜ਼ਪੁਰ, 13 ਮਈ (ਗੁਰਮੇਜ ਸਿੰਘ, ਵਿਜੇ ਕੱਕੜ)- ਪੰਜਾਬ ਸਰਕਾਰ ਵੱਲੋ ਜਿੱਥੇ ਇੱਕ ਤਰਫ ਆਮ ਜਨਤਾ ਨੂੰ ਸੱਸਤੀ ਅਤੇ ਸਰਲ ਢੰਗ ਨਾਲ ਰੇਤ ਮੁਹੱਇਆ ਕਰਵਾਉਣ ਅਤੇ ਰੇਤ ਮਾਫੀਆ ਤੇ ਸ਼ਿਕੰਜਾ ਕੱਸਣ ਦੇ ਵੱਡੇ-ਵੱਡੇ ਦਾਵੇ ਕੀਤੇ ਜਾ ਰਹੈ ਹਨ ਉਥੇ ਦੂਜੇ ਪਾਸੇ ਰਾਜਨੈਤਿਕ ਆਕਾਵਾਂ ਦੀ ਸ਼ਹਿ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆ ਦੀ ਮਿਲੀਭੁਗਤ ਦੇ ਚੱਲਦੇ ਰੇਤ ਖੱਡ ਠੇਕੇਦਾਰਾ ਵੱਲੋ ਨਿਯਮਾਂ ਦੀਆ ਧੱਜਿਆਂ ਉੜਾ ਕੇ ਸਰਕਾਰ ਦੇ ਇਨਾਂ ਦਾਵਿਆਂ ਨੂੰ ਖੋਖਲਾ ਸਾਬਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਵਿੱਚ ਵੀ ਰੇਤ ਮਾਫੀਆ ਵੱਲੋ ਨਾ ਕੇਵਲ ਮਾਈਨਿੰਗ ਵਿਭਾਗ ਦੇ ਨਿਯਮਾਂ ਦੀਆ ਸ਼ਰੇਆਮ ਧੱਜੀਆ ਉੜਾਇਆ ਜਾ ਰਹੀਆ ਹਨ ਉਥੇ ਨਾਲ ਹੀ ਤੋਲ ਕੰਡੇ ਤੇ ਕੱਟੀ ਜਾ ਰਹੀ ਪਰਚੀ ਤੇ ਵਸੂਲ ਕੀਤੀ ਗਈ ਰਕਮ ਤੋ ਘੱਟ ਰਕਮ ਵਿਖਾ ਕੇ ਲੋਕਾ ਦਾ ਆਰਥਿਕ ਸ਼ੌਸਣ ਕੀਤਾ ਜਾ ਰਿਹਾ ਹੈ। ਰੇਤ ਮਾਫੀਆ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮਿਆਂ ਦੀ ਘੋਖ ਕਰਨ ਲਈ ਜਦੋ ਪੱਤਰਕਾਰਾ ਵੱਲੋ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਮੱਸਤੇ ਕੇ ਦੇ ਨਾਲ ਲੱਗਦੀ ਇੱਕ ਰੇਤ ਖੱਡ ਦਾ ਦੌਰਾ ਕੀਤਾ ਗਿਆ ਤਾ ਉਥੇ ਸਭ ਤੋ ਪਹਿਲਾ ਜਿੰਮੀਦਾਰ ਦੀ ਜਮੀਨ ਦੀ ਹੱਦ ਬੰਧੀ ਨੂੰ ਦਰਸ਼ਾਉਣ ਵਾਲੇ ਪਿਲਰ ਹੀ ਗਾਇਬ ਪਾਏ ਗਏ।ਇਹਨਾਂ ਹੀ ਨਹੀ ਇਸ ਖੱਡ ਵਿੱਚ ਮਜੂਦਰਾਂ ਵੱਲੋ ਟਰੈਕਟਰ ਟਰਾਲੀਆ ਤੇ ਰੇਤ ਲੱਦਣ ਦੀ ਬਜਾਏ ਸ਼ਰੇਆਮ ਪੋਕ ਲਾਇਨ ਮਸ਼ੀਨ ਚੱਲਦੀ ਨਜਰ ਆਈ। ਇਸ ਤੋਂ ਬਾਦ ਜਦੋ ਤੋਲ ਕੰਡੇ ਤੇ ਵੱਜਣ ਭਰਵਾ ਕੇ ਨਿਕਲ ਰਹੀ ਇੱਕ ਟਰਕੈਟਰ ਟਰਾਲੀ ਦੇ ਡਰਾਇਵਰ ਤੋ ਰੇਤ ਦੀ ਪਰਚੀ ਵੇਖੀ ਗਈ ਤਾ ਪਰਚੀ ਤੇ ਸਿਰਫ 445 ਰੁਪਏ ਦੀ ਰਕਮ ਲਿਖੀ ਗਈ ਸੀ ਜਦ ਕਿ ਡਰਾਇਵਰ ਦਾ ਕਹਿਣਾ ਹੈ ਕਿ ਉਸ ਤੋ ਲਿਖੀ ਗਈ ਰਕਮ ਤੋ ਕਰੀਬ 1000 ਰੁਪਏ ਜਿਆਦਾ ਦੀ ਵਸੂਲੀ ਕੀਤੀ ਗਈ।ਇਸ ਮੌਕੇ ਰੇਤ ਖੱਡ ਤੇ ਮਜੂੌਦ ਫਾਜਿਲਕਾ ਅਤੇ ਅਮ੍ਰਿਤਸਰ ਦੇ ਟਰੈਕਟਰ ਟਰਾਲੀ ਡਰਾਇਵਰਾ ਨੇ ਦੱਸਿਆ ਕਿ ਉਹ ਮਜਬੂਰੀ ਕਾਰਨ ਫਿਰੋਜ਼ਪੁਰੋ ਰੇਤ ਲੈਣ ਆ ਰਹੇ ਹਾਂ ਕਿਉਕਿ ਉਹਨਾ ਦੇ ਏਰਿਆ ਵਿੱਚ ਹਾਲੇ ਤੱਕ ਜਾਂ ਤਾਂ ਖੱਡਾ ਦੀ ਨਿਲਾਮੀ ਨਹੀ ਹੋਈ ਜਾ ਫਿਰ ਬਹੁਤ ਘੱਟ ਖੱਡਾ ਦੀ ਨਿਲਾਮੀ ਹੋਣ ਕਰਕੇ ਠੇਕੇਦਾਰ ਮਨਮਰਜੀ ਦੇ ਰੇਟ ਲਗਾ ਰਹੇ ਹਨ।ਜਦੋ ਮੌਕੇ ਤੇ ਮੋਜੂਦ ਅਰਮਾਨ ਐਂਡ ਕੰਪਨੀ ਦੇ ਕਰਿੰਦੇ ਗੁਰਬੱਖਸ਼ ਸਿੰਘ ਗੱਲ ਕੀਤੀ ਤਾਂ ਉਹਨਾ ਨੇ ਕਿਹਾ ਕਿ ਸਾਡਾ ਖੱਡਾ ਮਾਈਨਿੰਗ ਵਿਭਾਗ ਦੀ ਪ੍ਰਵਾਨਗੀ ਨਾਲ ਚਲਾਇਆ ਜਾ ਰਿਹਾ ਹੈ।ਉਧਰ ਇਸ ਸੰਬਧ ਵਿੱਚ ਜਦੋ ਏ.ਡੀ.ਸੀ (ਵਿਕਾਸ)ਵਨੀਤ ਕੁਮਾਰ ਨਾਲ ਗੱਲ ਕੀਤੀ ਗਈ ਤਾ ਉਹਨਾ ਨੇ ਦੱਸਿਆ ਕਿ ਜਿੱਥੋਂ ਤੱਕ ਰੇਤ ਖੱਡਿਆ ਦੀ ਨਿਸ਼ਾਨ ਦੇਹੀ ਦਾ ਸਵਾਲ ਹੈ ਇਸ ਲਈ ਜਿਲੇ ਦੇ ਸਮੂਹ ਰੇਤ ਠੇਕੇਦਾਰਾ ਨੂੰ ਮਾਲ ਵਿਭਾਗ ਦੇ ਰਿਕਾਰਡ ਮੁਤਾਬਿਕ ਖੱਡਾ ਤੇ ਪਿਲਰ ਲਗਾ ਕੇ ਹੱਦ ਬੰਦੀ ਦਰਸ਼ਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਸਾਰੀਆ ਮਨੰਜੂਰ ਖੱਡਾ ਤੇ ਇਹ ਪਿਲਰਾ ਦੀ ਮਜੂਦਗੀ ਨੂੰ ਯਕੀਨੀ ਬਣਇਆ ਜਾਵੇਗਾ।ਉਹਨਾ ਨੇ ਖੱਡਾ ਵਿੱਚ ਰੇਤ ਭਰਣ ਲਈ ਠੇਕੇਦਾਰਾ ਵੱਲੋ ਇਸੇਤਮਾਲ ਕੀਤੀਆ ਜਾ ਰਹੀਆ ਪੋਕ ਲਾਇਨ ਮਸ਼ੀਨਾ ਤੇ ਸੱਖਤ ਰੁੱਖ ਅਪਣਾਉਦੇ ਹੋਏ ਕਿਹਾ ਕਿ ਗੈਰ ਕਨੂੰਨੀ ਤਰੀਕੇ ਨਾਲ ਚੱਲ ਰਹੀਆ ਇਹਨਾ ਮਸ਼ੀਨਾ ਨੂੰ ਜਲਦ ਬੰਦ ਕਰਵਾਇਆ ਜਾਵੇਗਾ ਅਤੇ ਨਾਲ ਹੀ ਅਜਿਹੇ ਰੇਤ ਠੇਕੇਦਾਰਾ ਦੇ ਖਿਲਾਫ ਵੀ ਬਣਦੀ ਕਨੂੰਨੀ ਕਰਾਵਾਈ ਕੀਤੀ ਜਾਵੇਗੀ।
ਰੇਤ ਖੱਡਾਂ ਤੋਂ ਹੱਦ ਬੰਦੀ ਨੂੰ ਦਰਸ਼ਾਉਣ ਵਾਲੇ ਪਿਲਰ ਗਾਇਬ ਸ਼ਰੇਆਮ ਪੋਕ ਲਾਇਨ ਮਸ਼ੀਨਾਂ ਨਾਲ ਹੋ ਰਹੀ ਹੈ ਰੇਤ ਦੀ ਭਰਾਈ



