ਭਗਤਾ ਭਾਈ ਕਾ, 13 ਮਈ (ਨਵਜੋਤ ਬਜਾਜ, ਲਖਵਿੰਦਰ ਸੰਧੂ, ਰਾਜੀਵ ਗੋਇਲ)- ਬੀਤੀ ਦੇਰ ਰਾਤ ਸਥਾਨਿਕ ਸ਼ਹਿਰ ਵਿਖੇ ਇੱਕ ਨਸ਼ੇ ਵਿੱਚ ਟੱਲੀ ਕਾਰ ਸਵਾਰ ਪੁਲਸੀਏ ਵਲੋਂ ਆਪਣਾ ਕੰਮ ਕਾਰ ਨਿਪਟਾ ਰੇਹੜੀ ਲੈ ਕੇ ਘਰ ਜਾ ਰਹੇ ਬਰਗਰ ਬਣਾਉਣ ਵਾਲੇ ਨੇਪਾਲੀ ਨੂੰ ਦਰੜ ਦਿੱਤਾ ਗਿਆ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੀ ਰਾਤ ਸਥਾਨਿਕ ਸ਼ਹਿਰ ਵਿਖੇ ਬਰਗਰਾਂ ਦੀ ਰੇਹੜੀ ਲਗਾਉਣ ਵਾਲਾ ਨੇਪਾਲੀ ਆਪਣਾ ਕੰਮ ਨਿਪਟਾ ਕੇ ਆਪਣੀ ਰੇਹੜੀ ਸਮੇਤ ਆਪਣੇ ਘਰ ਜਾ ਰਿਹਾ ਸੀ ਤਾਂ ਜਦੋਂ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਪੁੱਜਾ ਤਾਂ ਪਿੱਛੋਂ ਆ ਰਹੀ ਇੱਕ ਤੇਜ ਰਫਤਾਰ ਜਿੰਨ ਕਾਰ ਵਲੋਂ ਉਕਤ ਰੇਹੜੀ ਚਾਲਕ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਕਾਰ ਚਾਲਕ ਵਲੋਂ ਰੁਕਣ ਦੀ ਬਜਾਏ ਘਟਨਾ ਸਥਾਨ ਤੋਂ ਕਾਰ ਸਮੇਤ ਰਫੂ ਚੱਕਰ ਹੋਣ ਦੀ ਸੋਚੀ ਗਈ ਪਰ ਅੱਗੇ ਜਾ ਕੇ ਥਾਣੇ ਦੇ ਮੋੜ ਕੋਲ ਕਾਰ ਬੇਕਾਬੂ ਹੋ ਕੇ ਬੰਦ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਰੇਹੜੀ ਦੇ ਪਰਖਚੇ ਉ¤ਡ ਗਏ ਅਤੇ ਰੇਹੜੀ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸਨੂੰ ਸਥਾਨਿਕ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਡਾਕਟਰਾਂ ਵਲੋਂ ਰੇਹੜੀ ਚਾਲਕ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ।ਪਰ ਘਟਨਾ ਤੋਂ ਬਾਅਦ ਜਦੋਂ ਆਮ ਲੋਕਾਂ ਵਲੋਂ ਕਾਰ ਦਾ ਪਿੱਛਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਰੇਹੜੀ ਚਾਲਕ ਨੂੰ ਟੱਕਰ ਮਾਰਨ ਵਾਲਾ ਕੋਈ ਆਮ ਨਹੀਂ ਸੀ ਸਗੋਂ ਇੱਕ ਨਸ਼ੇ ਵਿੱਚ ਟੱਲੀ ਪੁਲਸੀਆ ਹੀ ਸੀ ਅਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਮੌਕੇ ਪੁਲਸੀਏ ਦੀ ਕਾਰ ਵਿੱਚ ਸ਼ਰਾਬ ਵੀ ਮੋਜੂਦ ਸੀ।ਉਧਰ ਦੂਜੇ ਪਾਸੇ ਇਸ ਸੰਬੰਧੀ ਜਦੋਂ ਥਾਣਾ ਦਿਆਲਪੁਰਾ ਦੇ ਮੁਨਸ਼ੀ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਾਰ ਵਿੱਚ ਦੋ ਮੁਲਾਜਮ ਸਵਾਰ ਸਨ।ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਪਰ ਕੁਝ ਮੋਹਤਵਰ ਸਮਝੋਤੇ ਨੂੰ ਵੀ ਤਰਜੀਹ ਦੇ ਰਹੇ ਸਨ। ਇੱਕ ਪੁਲਿਸ ਮੁਲਾਜਮ ਦਾ ਜਖਮੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦਾ ਫਰਜ ਬਣਦਾ ਸੀ ਪਰ ਮੁਲਾਜਮ ਵਲੋਂ ਘਟਨਾ ਸਥਾਨ ਤੋਂ ਰਫੂ ਚੱਕਣ ਹੋਣਾ ਆਮ ਲੋਕਾਂ ਲਈ ਸਵਾਲ ਤਾਂ ਖੜੇ ਕਰਦਾ ਹੀ ਹੈ। ਸੋ ਪੁਲਿਸ ਦੇ ਉ¤ਚ ਅਧਿਕਾਰੀਆਂ ਵਲੋਂ ਅਜਿਹੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ।
ਨਸ਼ੇ ’ਚ ਧੁੱਤ ਕਾਰ ਸਵਾਰ ਪੁਲਸੀਏ ਨੇ ਰੇਹੜੀ ਚਾਲਕ ਦਰੜਿਆ-ਗੰਭੀਰ ਜ਼ਖਮੀ



