62.36 ਰਹੀ ਕੁੱਲ ਪਾਸ ਫੀਸਦ- ਕੁੜੀਆਂ ਦੀ ਪਾਸ ਫੀਸਦੀ 72 .59 ਰਹੀ
ਮੋਹਾਲੀ/ਚੰਡੀਗੜ੍ਹ, 13 ਮਈ, 2017 (ਬਲਜੀਤ ਸਿੰਘ ਬਰਾੜ)- ਪੰਜਾਬ ਸਕੂਲ਼ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸਦੇ ਮੁਤਾਬਿਕ ਕੁੱਲ ਵਿਦਿਆਰਥੀਆਂ ਦੀ ਪਾਸ ਫੀਸਦ 62.36 ਰਹੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟ ਗਈ ਹੈ। ਪਿਛਲੇ ਸਾਲ ਕੁੱਲ ਪਾਸ ਫੀਸਦ 76.77 ਸੀ। ਕੁੜੀਆਂ ਦੀ ਪਾਸ ਫੀਸਦ ਇਸ ਵਾਰ 72.59 ਰਹੀ ਹੈ ਜਦਕਿ ਮੁੰਡਿਆਂ ਦੀ ਪਾਸ ਫੀਸਦ ਮਹਿਜ 54.42 ਹੈ। ਪੰਜਾਬ ਭਰ ਚੋਂ ਕੁੱਲ 350 ਵਿੱਦਿਆਰਥੀ ਮਿਰਟ ਲਿਸਟ ਵਿੱਚ ਆਏ ਨੇ । ਪਿਛਲੀ ਵਾਰ ਦੀ ਤਰਾਂ ਿ?ਸ ਵਾਰ ਵੀ ਅਕਾਦਮਿਕ ਅਤੇ ਸਪੋਰਟਸ ਖੇਤਰ ਚ ਪਹਿਲੀਆਂ ਪੁਜੀਸ਼ਨਾਂ ਦੀ ਮਿਰਟ ਅਲੱਗ ਅਲੱਗ ਹੈ। ਅਕਾਦਮਿਕ ਖੇਤਰ ਵਿੱਚ ਪਹਿਲੀਆਂ ਤਿੰਨੇ ਪੁਜੀਸ਼ਨਾਂ ਲੜਕੀਆਂ ਦੇ ਹਿੱਸੇ ਆਈਆਂ ਨੇ ਜਿਸ ਮੁਤਾਬਿਕ ਲੁਧਿਆਣਾ ਦੀ ਅਮੀਸ਼ਾ ਅਰੋੜਾ ਨੇ ਪੰਜਾਬ ਭਰ ਚੋਂ ਪਹਿਲਾ ਸਥਾਨ, ਲੁਧਿਆਣਾ ਦੀ ਪ੍ਰਭਜੋਤ ਜੋਸ਼ੀ ਨੇ ਦੂਸਰਾ ਸਥਾਨ ਅਤੇ ਗੁਰਦਾਸਪੁਰ ਦੀ ਰੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਸਪੋਰਟਸ ਖੇਤਰ ਵਿੱਚ ਪਹਿਲਾ ਸਥਾਨ ਸੰਗਰੂਰ ਦੀ ਹੁਸਨਦੀਪ ਕੌਰ ਨੇ ਪਹਿਲਾ ਸਥਾਨ, ਲੁਧਿਆਣਾ ਦੀ ਨੈਨਸੀ ਗੋਇਲ ਨੇ ਦੂਸਰਾ ਤੇ ਲੁਧਿਆਣਾ ਦੇ ਸ਼ਿਵਮ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਸਿੱਖਿਆ ਬੋਰਡ ਦੇ ਨਿਯਮਾਂ ਮੁਤਾਬਿਕ ਪਹਿਲੀਆਂ ਤਿੰਨੇ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1 ਲੱਖ, 75,000 ਤੇ 50,000 ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ। ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਉਮੀਦ ਜਾਹਿਰ ਕੀਤੀ ਕਿ ਅਗਲੀ ਵਾਰ ਤੋਂ ਨਤੀਜਿਆਂ ਵਿੱਚ ਆਪਣੇ ਆਪ ਸੁਧਾਰ ਦਿਖਣਾ ਸ਼ੁਰੂ ਹੋ ਜਾਏਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ-ਲੁਧਿਆਣਾ ਦੀ ਅਮੀਸ਼ਾ ਨੇ ਬਾਜ਼ੀ ਮਾਰੀ



