Skip to content
Independent perspectives. Global stories.
BREAKING

ਸਰਬ ਦਲੀ ਬੈਠਕ ’ਚ ਚੋਣ ਕਮਿਸ਼ਨ ਦੀ ਚੁਣੌਤੀ-ਈ.ਵੀ.ਐਮ. ਹੈਕ ਕਰਕੇ ਦਿਖਾਓ

Share this story

ਭਵਿੱਖ ਵਿੱਚ ਸਾਰੀਆਂ ਚੋਣਾਂ ਪਰਚੀ ਪ੍ਰਿੰਟ ਕਰਨ ਵਾਲੀਆਂ ਨਵੀਆਂ ਮਸ਼ੀਨਾਂ ਨਾਲ ਹੋਣਗੀਆਂ : ਨਸ਼ੀਮ ਜੈਦੀ
image ਨਵੀਂ ਦਿੱਲੀ, 12 ਮਈ (ਬਲਜੀਤ ਸਿੰਘ ਬਰਾੜ)- ਈ.ਵੀ.ਐਮ. ਮਸ਼ੀਨਾਂ ਦੀ ਕਥਿਤ ਗੜਬੜੀ ’ਤੇ ਦੋਸ਼ਾਂ ਦਰਮਿਆਨ ਵੀਰਵਾਰ ਨੂੰ ਇੱਥੇ ਚੋਣ ਕਮਿਸ਼ਨ ਵੱਲੋਂ ਸਰਬ ਪਾਰਟੀ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਚੋਣ ਕਮਿਸ਼ਨ ਨੇ  ਸਿਆਸੀ ਦਲਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਹ ਸਾਬਿਤ ਕਰਕੇ ਦਿਖਾਉਣ ਕਿ ਹਾਲੀਆ ਚੋਣਾਂ ਦੌਰਾਨ ਇਸਤੇਮਾਲ ਕੀਤੀਆਂ ਗਈਆਂ ਮਸ਼ੀਨਾਂ ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਚੋਣ ਕਮਿਸ਼ਨ ਦੀ ਇਸ ਸਰਬ ਪਾਰਟੀ ਬੈਠਕ ਵਿੱਚ 7 ਕੌਮੀ ਅਤੇ 49 ਖੇਤਰੀ ਪਾਰਟੀਆਂ ਸ਼ਾਮਿਲ ਹੋਈਆਂ। ਇਸ ਮੌਕੇ ’ਤੇ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਈ.ਵੀ.ਐਮ. ਮਸ਼ੀਨਾਂ ਦੇ ਸੁਰੱਖਿਆ ਫੀਚਰ ਨੂੰ ਲੈ ਕੇ ਇੱਕ ਪੇਸ਼ਕਾਰੀ ਦਿੱਤੀ। ਇਸ ਮੌਕੇ ’ਤੇ ਬੋਲਦਿਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜੈਦੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਕੋਈ ਵੀ ਪਸੰਦੀਦਾ ਨਹੀਂ ਹੈ। ਸਾਰੀਆਂ ਪਾਰਟੀਆਂ ਦੇ ਨਾਲ ਚੋਣ ਕਮਿਸ਼ਨ ਵੱਲੋਂ ਬਰਾਬਰ ਦੂਰੀ ਬਣਾ ਕੇ ਰੱਖੀ ਜਾਂਦੀ ਹੈ। ਇਸ ਮੀਟਿੰਗ ਵਿੱਚ  ਦਿੱਲੀ ਦੇ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਅਤੇ ‘ਆਪ’ ਦੇ ਵਿਧਾਇਕ ਸੌਰਵ ਭਾਰਦਵਾਜ ਵੀ  ਹਾਜ਼ਰ ਹੋਏ। ਮੀਟਿੰਗ ਦੌਰਨਾ ਹੈਕਿੰਗ ਡੈਫੀਨੇਸ਼ਨ ਬਾਰੇ ਕਾਫੀ ਬਹਿਸ ਹੋਈ। ਮੀਟਿੰਗ ਵਿੱਚ ਸੀਪੀਆਈ, ਆਰਜੇਡੀ ਅਤੇ ਆਰਐਲਡੀ ਨੇ ਹੈਕਿੰਗ ਤੋਂ ਇਲਾਵਾ ਇਲੈਕਸ਼ਨ ਵਿੱਚ ਕਾਰਪੋਰੇਟ ਫੰਡਿੰਗ ਦਾ ਮਸਲਾ ਵੀ ਉਠਾਇਆ। ਸਰਬ ਦਲੀ ਬੈਠਕ ’ਚ ਕਮਿਸ਼ਨ ਦੇ ਈ.ਵੀ.ਐਮ. ਨੂੰ ਹੈਕ ਕਰਕੇ ਚੋਣ ਕਮਿਸ਼ਨ ਨੇ ਹੈਕਿੰਗ ਨੂੰ ਸਾਬਤ ਕਰਨ ਲਈ ਐਤਵਾਰ ਦਾ ਦਿਨ ਤੈਅ ਕੀਤਾ ਹੈ।

WRITTEN BY