ਕੀਰਤਪੁਰ ਸਾਹਿਬ, 11 ਮਈ (ਅਮਰਾਨ ਖਾਨ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਸੰਗਰੂਰ ਤੋਂ ਲੋਕ ਸਭਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਕਨਵੀਨਰ ਬਣਾਉਣ ਤੇ ਇਲਾਕੇ ਦੇ ਆਪ ਪਾਰਟੀ ਦੇ ਸਮੂਹ ਵਰਕਰਾਂ ਚ ਖੁਸ਼ੀ ਦੀ ਲਹਿਰ। ਇਹ ਜਾਣਕਾਰੀ ਇਲਾਕੇ ਦੇ ਯੂਥ ਆਗੂ ਕਮਿੱਕਰ ਸਿੰਘ ਡਾਢੀ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਨਤੀਜ਼ੇ ਆਪ ਵਰਕਰਾਂ ਦੇ ਦੀਆਂ ਉਮੀਦਾਂ ਦੇ ਉਲਟ ਆਏ ਜਿਸ ਤੋਂ ਆਪ ਵਰਕਰ ਕੁੱਜ ਨਿਰਾਸ਼ ਚੱਲ ਰਹੇ ਸਨ ਪਰ ਪਾਰਟੀ ਦੇ ਲਏ ਗਏ ਇਸ ਫ਼ੈਸਲੇ ਨਾਲ ਸਾਰੇ ਪਾਰਟੀ ਵਰਕਰਾਂ ਚ ਇਕ ਨਵਾਂ ਉਤਸ਼ਾਹ ਪੈਦਾ ਹੋ ਗਿਆ ਹੈ, ਇਸ ਸਮੇ ਉਨ੍ਹਾਂ ਨਾਲ ਕੇਸਰ ਸੰਧੂ, ਗਗਨ ਗਿੱਲ, ਗੁਰਸੇਵਕ ਰਾਣਾ, ਅਜੇ ਕੁਮਾਰ, ਜੁਝਾਰ ਆਸਪੁਰ, ਵਿਕਾਸ ਕੁਮਾਰ ਆਦਿ ਵੀ ਹਾਜ਼ਰ ਸਨ।
ਭਗਵੰਤ ਮਾਨ ਨੂੰ ਪੰਜਾਬ ‘ਆਪ’ ਦਾ ਕਨਵੀਨਰ ਬਣਾਉਣ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ



