Skip to content
Independent perspectives. Global stories.
BREAKING

‘ਆਪ’ ਵਿਧਾਇਕ ਵੱਲੋਂ ਦਿੱਲੀ ਵਿਧਾਨ ਸਭਾ ’ਚ ਈ.ਵੀ.ਐਮ. ਨਾਲ ਛੇੜਛਾੜ ਦਾ ਲਾਇਵ ਡੈਮੋ

Share this story

image ਨਵੀਂ ਦਿੱਲੀ, 9 ਮਈ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਵਿਧਾਨ ਸਭਾ ਵਿਚ ਅੱਜ ਦਿੱਲੀ ਸਰਕਾਰ ਨੇ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ। ਜਿਸ ਵਿਚ ਆਪ ਵਿਧਾਇਕ ਸੌਰਭ ਭਾਰਦਵਾਜ ਨੇ ਈਵੀਐਮ ਮਸ਼ੀਨ ਨਾਲ ਗੜਬੜੀ ਹੋਣ ਦੇ ਸਬੂਤ ਵੱਜੋਂ ਇੱਕ ਈਵੀਐਮ ਟਾਈਪ ਮਸ਼ੀਨ ਦੀ ਲਾਇਵ ਟੇਂਪਰਿੰਗ ਦਾ ਲਾਇਵ ਡੈਮੋ ਦਿਖਾਇਆ।ਇਸ ਟੈਸਟ ਵਿਚ ਸੌਰਭ ਨੇ ਆਮ ਆਦਮੀ ਪਾਰਟੀ ਨੂੰ 10 ਵੋਟ ਦਿੱਤੇ, ਜਦੋਂ ਕਿ ਬੀਜੇਪੀ ਨੂੰ 3 ਦੇ ਸਾਹਮਣੇ ਵਾਲਾ ਬਟਨ ਤਿੰਨ ਵਾਰ ਦਬਾਇਆ। ਇਸ ਤੋਂ ਬਾਅਦ ਜਦ ਉਨ੍ਹਾਂ ਨੇ ਰਿਜਲਟ ਦਿਖਾਏ ਤਾਂ ਉਹ ਹੈਰਾਨ ਕਰਨ ਵਾਲੇ ਸਨ। ਜਿਸ ਦੇ ਤਹਿਤ ਰਿਜਲਟ ਵਿੱਚ ਬੀਜੇਪੀ ਨੂੰ 11 ਵੋਟ ਮਿਲੇ, ਜਦੋਂ ਕਿ ‘ਆਪ’ ਨੂੰ ਸਿਰਫ 3 ਵੋਟ ਮਿਲੇ।ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਸੌਰਭ ਭਰਦਵਜ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ  3 ਘੰਟੇ ਲਈ ਗੁਜਰਾਤ ਦੀਆਂ ਈਵੀਐਮ ਮਸ਼ੀਨਾਂ ਦੇ ਦਿੱਤੀਆਂ ਜਾਣ ਤਾਂ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ। ਚੈਲੇਂਜ ਹੈ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਈਵੀਐਮ ਹੈਕ ਕਰਕੇ ਨਤੀਜੇ ਬਦਲ ਕੇ ਦਿਖਾਏ। ਈਵੀਐਮ ਵਿੱਚ ਹਰ ਪਾਰਟੀ ਦਾ ਸੀਕਰਟ ਕੋਡ ਹੁੰਦਾ ਹੈ ਅਤੇ ਸਾਧਾਰਨ ਇੰਜੀਨੀਅਰ ਵੀ ਇਹ ਛੇੜਛਾੜ ਕਰ ਸਕਦਾ ਹੈ।

WRITTEN BY