ਸ਼ਾਹਕੋਟ, 8 ਮਈ (ਸੁਰਿੰਦਰ ਸਿੰਘ ਖਾਲਸਾ)- ਪਿੰਡ ਮਲਸੀਆਂ ਦੇ ਇਕ ਪੈਲਸ ਵਿਚ ਨਸ਼ਿਆ ਦੇ ਕੋਹੜ ਨੂੰ ਖਤਮ ਕਰਨ ਲਈ ਪੁਲੀਸ ਵੱਲੋ ਕਰਵਾਈ ਗਈ ਜਨਤਕ ਮੀਟਿੰਗ ਵਿਚ ਐਸ, ਐਸ ਪੀ ਜਲੰਧਰ (ਦਿਹਾਤੀ) ਨੂੰ ਸੁਝਾਅ ਦਿੰਦੇ ਹੋਏ ਸਮਾਜ ਸੇਵਕ ਪਰਦੀਪ ਡੱਬ ਨੇ ਕਿਹਾ ਕਿ ਜਿੰਨਾਂ ਚਿਰ ਰਾਜਨੀੁਤਿਕ ਲੋਕਾਂ ,ਪੁਲੀਸ ਪ੍ਰਸ਼ਾਸਨ ਅਤੇ ਨਸ਼ਾ ਮਾਫੀਆ ਆਪਸੀ ਗਠਜੋੜ ਨੂੰ ਤੋੜਿਆ ਨਹੀ ਜਾਂਦਾ ਉਨ੍ਹਾਂ ਚਿਰ ਸਮਾਜ ਵਿਚੋ ਨਸ਼ਾ ਖਤਮ ਨਹੀ ਕੀਤਾ ਜਾ ਸਕਦਾ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋ ਉਗੰਲ ਧਰਦੇ ਹੋਏ ਕਿਹਾ ਕਿ ਜੋ ਪੁਲੀਸ ਅਜੇ ਤੱਕ ਟ੍ਰੈਕਟਰਾਂ ਤੋ ਡੈਕ ਨਹੀ ਲਵਾ ਸਕੀ ਅਤੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਵਾਉਣ ਵਾਲਿਆ ਤੇ ਕਾਬੂ ਨਹੀ ਪਾ ਸਕੀ ,ਉਹ ਨਸ਼ਿਆਂ ਵਰਗੇ ਵੱਡੇ ਕੋਹੜ ਨੂੰ ਕਿਵੇ ਖਤਮ ਕਰ ਦੇਵੇਗੀ। ਉਨ੍ਹਾਂ ਸੁਝਾਅ ਦਿੰਦੇ ਕਿਹਾ ਕਿ ਮਾਪਿਆ ਨੂੰ ਵੀ ਆਪਣੇ ਫਰਜ ਪਹਿਚਾਣ ਕੇ ਆਪਣੇ ਬੱਚਿਆਂ ਨੂੰ ਨੈਤਿਕ ਵਿੱਦਿਆ ਦੇਣੀ ਚਾਹੀਦੀ ਹੈ। ਗੁਰਚਰਨ ਸਿੰਘ ਚਾਹਲ ਨੇ ਪਿੰਡਾਂ ਵਿਚ ਸਰਾਬ ਦੀਆਂ ਚੱਲ ਰਹੀਆਂ ਗੈਰ ਕਾਨੂੰਨੀ ਬ੍ਰਾਚਾਂ ਨੂੰ ਵੀ ਬੰਦ ਕਰਵਾਉਣ ਦੀ ਮੰਗ ਕੀਤੀ । ਸਵਰਨ ਸਿੰਘ ਕਲਿਆਣ ਨੇ ਕਿਹਾ ਕਿ ਪੁਲੀਸ ਦੀ ਸਖਤੀ ਅਤੇ ਲੋਕਾਂ ਦੀ ਪ੍ਰੇਰਨਾ ਨਾਲ ਹੀ ਨਸ਼ਿਆ ਦੇ ਕੋਹੜ ਦਾ ਖਾਤਮਾ ਕੀਤਾ ਜਾ ਸਕਦਾ ਹੈ। ਹੋਰ ਅਨੇਕਾਂ ਸੁਝਾਅ ਦੇਣ ਵਲਿਆ ਨੇ ਇਕ ਜੁਟਤਾ ਦਿਖਾਉਦੇ ਹੋਏ ਨਸਿਆਂ ਦੇ ਖਾਤਮੇ ਲਈ ਪੁਲੀਸ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਅਨੇਕਾਂ ਵਿਅਕਤੀਆਂ ਦੇ ਸੁਝਾਅ ਪ੍ਰਾਪਤ ਕੀਤੇ ਜਾਣ ਤੋ ਬਾਅਦ ਐਸ ਐਸ ਪੀ ਜਲੰਧਰ (ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੁਲੀਸ ਨੇ ਨਸਿਆਂ ਨੂੰ ਖਤਮ ਕਰਨ ਲਈ ਬਹੁਤ ਵੱਡੀ ਜੰਗ ਛੇੜੀ ਹੈ। ਇਸ ਜੰਗ ਨੂੰ ਜਨਤਾ ਦੇ ਸਹਿਯੋਗ ਤੋ ਬਿਨਾਂ ਨਹੀ ਜਿੱਤਿਆ ਜਾ ਸਕਦਾ। ਉਨ੍ਹਾਂ ਜਨਤਾ ਉੱਪਰ ਭਰੋਸਾ ਕਰਦੇ ਕਿਹਾ ਕਿ ਜਿਵੇ ਲੋਕਾਂ ਨੇ ਅਤਿਵਾਦ ਨੂੰ ਖਤਮ ਕਰਨ ਲਈ ਪੁਲੀਸ ਨੂੰ ਭਰਪੂਰ ਸਹਿਯੋਗ ਦਿੱਤਾ ਸੀ ,ਜੇਕਰ ਉਸੇ ਪ੍ਰਕਾਰ ਹੀ ਹੁਣ ਲੋਕ ਪੁਲੀਸ ਨੂੰ ਸਹਿਯੋਗ ਦੇਣ ਤਾਂ ਨਸ਼ੇ ਉੱਪਰ ਵੀ ਜਲਦ ਹੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬਣਾਈਆ ਗਈਆ ਜਾਇਦਾਦਾ ਨੂੰ ਸਰਕਾਰ ਨੇ ਜਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਨਸ਼ਿਆ ਨੂੰ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਜ਼ਿਲ੍ਹੇ ਵਿਚੋ ਹੁਣ ਤੱਕ 37 ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀਆਂ ਜਾਇਦਾਦਾ ਜਬਤ ਕਰਵਾਈਆ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੋਜਵਾਨਾਂ ਦਾ ਇਲਾਜ ਕਰਵਾਉਣ ਲਈ ਸਰਕਾਰ ਨੇ ਕਈ ਨਸ਼ਾ ਛਡਾਊ ਸੈਂਟਰ ਬਣਾਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੁਲੀਸ,ਪ੍ਰਸ਼ਾਸਨ ਅਤੇ ਆਮ ਲੋਕ ਆਪੋ-ਆਪਣੇ ਫਰਜ਼ਾ ਨੂੰ ਪਹਿਚਾਣ ਕੇ ਨਸ਼ਿਆਂ ਨੂੰ ਖਤਮ ਕਰਨ ਲਈ ਇੱਕਜੁਟਤਾ ਦਿਖਾਉਦੇ ਹੋਏ ਇਕ ਲਹਿਰ ਚਲਾ ਦੇਣ ਤਾਂ ਪੰਜਾਬ ਵਿਚ ਲੱਗੇ ਨਸ਼ਿਆਂ ਵਰਗੇ ਧੱਬੇ ਨੂੰ ਧੋਣਾ ਕੋਈ ਅਸੰਭਵ ਨਹੀ ਹੋਵੇਗਾ। ਮੀਟਿੰਗ ਵਿਚ ਬੂਟਾ ਸਿੰਘ ਕਲਸੀ,ਗੁਰਮੁਖ ਸਿੰਘ ਬਹੁਗੁਣ, ਕਾ ਚਰਨਜੀਤ ਥਮੂੰਵਾਲ, ਬੌਬੀ ਗਰੋਵਰ, ਕੇਵ ਲ ਸਿੰਘ ਰੂਪੇਵਾਲੀ, ਸਤਨਾਮ ਸਿੰਘ ਅਤੇ ਡਾ ਸੁਖਦੇਵ ਸਿੰਘ ਕਾਕੜਾ ਤੋ ਇਲਾਵਾ ਇਲਾਕੇ ਦੀਆਂ ਕਈ ਪ੍ਰਮੁੱਖ ਸਖਸੀਅਤਾਂ ਹਾਜ਼ਰ ਸਨ।
ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਵਰਗੇ ਧੱਬੇ ਨੂੰ ਧੋਇਆ ਜਾ ਸਕਦੈ : ਭੁੱਲਰ



