ਮੰਡੀ ਗੋਬਿੰਦਗੜ੍ਹ, 8 ਮਈ (ਮਨੋਜ ਭਾਲਾ)- ਜ਼ਿਲ੍ਹਾ ਕਪਤਾਨ ਪੁਲਿਸ ਮੈਡਮ ਅਲਕਾ ਮੀਨਾਂ ਜੀ ਦੇ ਨਿਰਦੇਸ਼ਾਂ ਗੋਬਿੰਦਗੜ੍ਹ ਦੇ ਟਰੈਫਿਕ ਇੰਚਾਰਜ਼ ਜਗਦੀਪ ਸਿੰਘ ਨੂੰ ਤਬਦੀਲ ਕਰਕੇ ਪੁਲਿਸ ਲਾਈਨ ਲਗਾ ਦਿਤਾ ਹੈ ਅਤੇ ਉਨ੍ਹਾਂ ਦੀ ਥਾਂ ਏ.ਐਸ.ਆਈ ਹਰਮਿੰਦਰ ਸਿੰਘ ਨੇ ਥਾਣਾਂ ਅਮਲੋਹ ਤੋਂ ਆ ਕੇ ਚਾਰਜ਼ ਸੰਭਾਲ ਲਿਆ ਹੈ, ਚਾਰਜ ਸੰਭਾਲਣ ਉਪਰੰਤ ਏ.ਐਸ.ਆਈ ਹਰਮਿੰਦਰ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲਘੰਣਾਂ ਕਰਨ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਸਮਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ, ਅਤੇ ਆਪਣੇ ਵਹੀਕਲਾਂ ਦੇ ਕਾਗਜ਼ਾਤ ਪੂਰੇ ਰੱਖਣ,ਬਿਨ੍ਹਾਂ ਕਾਗਜ਼ਾਤ ਅਤੇ ਬਿਨ੍ਰ੍ਹਾਂ ਲਾਇਸੰਸ, ਅਤੇ ਖਾਸ ਕਰ ਬਗੈਰ ਨੰਬਰ ਵਹੀਕਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਬਜ਼ਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਵਲ ਹਸਪਤਾਲ ਵਿਚੋਂ ਐਬੂਲੈਂਸ ਰਾਹੀਂ ਹੋਰ ਬਾਹਰਲੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਜਾਣ ਵਾਲੇ ਸੀਰੀਅਸ ਜਾਣ ਵਾਲੇ ਮਰੀਜ਼ਾਂ ਦਾ ਖਿਆਲ ਰਖਣ, ਅਤੇ ਆਪਣੇ ਵਹੀਕਲ ਸਿਰਫ ਪਾਰਕਿੰਗ ਵਿਚ ਹੀ ਲਗਾਉਣ, ਇੱਕੜ-ਦੁੱਕੜ ਵਹੀਕਲ ਦੁਕਾਨਾਂ ਅੱਗੇ ਖੜੇ ਨਾਂ ਕਰਨ, ਉਨ੍ਹਾਂ ਬਜ਼ਾਰ ਵਿਚ ਖੜੇ ਕਰਨ ਵਾਲੇ ਵਹੀਕਲ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਤਾੜਨਾਂ ਕੀਤੀ ਕਿ ੍ਰਜੇਕਰ ਐਬੂਲੈਂਸ ਨੂੰ ਬਜਾਰ ਵਿਚ ਕਿਸੇ ਵਹੀਕਲ ਕਾਰਨ ਕੋਈ ਦਿਕਤ ਆਈ ਤਾਂ ਟਰੈਫਿਕ ਜਾਮ ਕਰਨ ਵਾਲੇ ਵਹੀਕਲ ਅਤੇ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਦੇ ਖਿਲਾਫ ਚਲਾਨ ਦੇ ਨਾਲ ਟਰੈਫਿਕ ਵਿਚ ਵਿਘਨ ਪਾਉਣ ਦਾ ਮੁੱਕਦਮਾਂ ਵੀ ਦਰਜ ਕਰਵਾਇਆ ਜਾਵੇਗਾ।
ਨਵੇਂ ਟਰੈਫਿਕ ਇੰਚਾਰਜ਼ ਨੇ ਚਾਰਜ਼ ਸੰਭਾਲਿਆ



