ਬਰਖਾਸਤ ਮੰਤਰੀ ਕਪਿਲ ਮਿਸ਼ਰਾ ਨੇ ਲਾਏ ਸਾਹਮਣੇ ਪੈਸੇ ਵਸੂਲਣ ਦੇ ਦੋਸ਼
ਨਵੀਂ ਦਿੱਲੀ, 7 ਮਈ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਮੁੱਖ ਮਤੰਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਘਿਰ ਗਏ ਹਨ। ਦਿੱਲੀ ਦੇ ਸਾਬਕਾ ਜੱਲ ਮੰਤਰੀ ਸ੍ਰੀ ਕਪਿਲ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਸ੍ਰੀ ਕੇਜਰੀਵਾਲ ਨੇ ਉਨ੍ਹਾਂ ਦੇ ਸਾਹਮਣੇ ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤਿੰਦਰ ਜੈਨ ਤੋਂ 2 ਕਰੋੜ ਰੁਪਏ ਦੀ ਨਕਦੀ ਹਾਸਿਲ ਕੀਤੀ ਸੀ। ਉਨ੍ਹਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਕੇਜਰੀਵਾਲ ਅਤੇ ਸਿਹਤ ਮੰਤਰੀ ਡੂੰਘੇ ਵਿਵਾਦ ਵਿੱਚ ਘਿਰ ਗਏ ਹਨ। ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਜਰੀਵਾਲ ਤੋਂ ਅਸਤੀਫੇ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਜਲ ਮੰਤਰੀ ਕਪਿਲ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ।ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਕਪਿਲ ਨੇ ਅੱਜ ਰਾਜਘਾਟ ’ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਰਿ ਆਮ ਆਦਮੀ ਪਾਰਟੀ ਮੇਰੀ ਪਾਰਟੀ ਹੈ ਅਤੇ ਮੈਨੂੰ ਕੋਈ ਵੀ ਇਸ ਪਾਰਟੀ ‘ਚੋਂ ਨਹੀਂ ਕੱਢ ਸਕਦਾ। ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਨਹੀਂ ਹੈ। ਕਪਿਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ’ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਤਿੰਦਰ ਜੈਨ ਨੇ ਉਨ੍ਹਾਂ ਨੂੰ 2 ਕਰੋੜ ਰੁਪਏ ਦਿੱਤੇ ਸਨ।ਜੈਨ ਨੇ ਮੇਰੇ ਸਾਹਮਣੇ ਕੇਜਰੀਵਾਲ ਨੂੰ ਇਹ ਪੈਸੇ ਫੜਾਏ ਸਨ। ਕਪਿਲ ਮਿਸ਼ਰਾ ਨੇ ਆਪਣੀ ਬਹੁਚਰਚਿਤ ਪ੍ਰੈਸ ਕਾਨਫਰੰਸ ’ਤੋਂ ਠੀਕ ਪਹਿਲਾਂ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਉਨ੍ਹਾਂ ਨੂੰ ਨਗਦ ਲੈਂਦਿਆਂ ਦੇਖਿਆ ਹੈ ਅਤੇ ਇਹ ਸਾਰੀਆਂ ਗੱਲਾ ਉਪ ਰਾਜਪਾਲ ਨੂੰ ਦੱਸ ਦਿੱਤੀਆਂ ਹਨ। ਚੁੱਪ ਰਹਿਣਾ ਅਸੰਭਵ ਸੀ। ਕੁਰਸੀ ਕੀ ਹੈ ਪ੍ਰਾਣ ਵੀ ਜਾਂਦੇ ਨੇ ‘ਤੇ ਜਾਣ।ਇਸ ਪੂਰੇ ਮਾਮਲੇ ‘ਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲ ਸਰੋਤ ਵਿਭਾਗ ‘ਚ ਵਧੀਆ ਕੰਮ ਨਹੀਂ ਹੋ ਰਿਹਾ ਸੀ, ਜਿਸ ਕਾਰਨ ਮਿਸ਼ਰਾ ਨੂੰ ਮੰਤਰੀ ਮੰਡਲ ‘ਚੋਂ ਹਟਾਉਣ ਦਾ ਫੈਸਲਾ ਲਿਆ ਗਿਆ। ਸਿਸੋਦੀਆ ਨੇ ਦੱਸਿਆ ਕਿ ਕਪਿਲ ਦੀ ਜਗ੍ਹਾਂ ‘ਤੇ ਕੈਲਾਸ਼ ਗਹਲੌਤ ਨੂੰ ਜਲ ਸਰੋਤ ਵਿਭਾਗ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ।ਮਿਸਰਾ ਸ਼ਨੀਵਾਰ ਦੇਰ ਰਾਤ ਇਸ ਪੂਰੇ ਵਿਵਾਦ ‘ਤੇ ਟਵੀਟ ਕਰਦੇ ਰਹੇ। ਮਿਸ਼ਰਾ ਨੇ ਐਤਵਾਰ ਸਵੇਰੇ ਵੀ ਟਵੀਟ ਕੀਤਾ। ਟਵੀਟ ‘ਟ ਉਨ੍ਹਾਂ ਨੇ ਇਕ ਦੋਹੇ ਦੇ ਜ਼ਰਿਏ ਡਰ ਨਾਲ ਸਭ ਕੁਝ ਚੰਗਾ ਬੋਲਣ ‘ਤੇ ਸੂਬੇ ਦਾ ਨਸ਼ਾ ਹੋਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਐਸ.ਸੀ.ਡੀ. ਚੋਣਾਂ ‘ਚ ਹਾਰ ਜਾਣ ਤੋਂ ਬਾਅਦ ‘ਆਪ‘ ‘ਚ ਸਬ ਕੁਝ ਠੀਕ ਨਹੀਂ ਚਲ ਰਿਹਾ। ਨੇਤਾ ਇਕ ਦੂਸਰੇ ‘ਤੇ ਦੋਸ਼ ਲਗਾ ਰਹੇ ਹਨ। ਇਸੇ ਦੇ ਤਹਿਤ ਔਖਲਾ ‘ਤੋਂ ਵਿਧਾਇਕ ਅਮਾਨਤੁੱਲਾ ਖਾਂ ਨੇ ਪਾਰਟੀ ਨੇਤਾ ਕੁਮਾਰ ਵਿਸ਼ਵਾਸ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਏਸੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਵਿਸ਼ਵਾਸ ਨੂੰ ਰਾਜਸਥਾਨ ਦਾ ਬੁਲਾਰਾ ਬਣਾਇਆ ਗਿਆ।



