Skip to content
Independent perspectives. Global stories.
BREAKING

ਸਾਲ 2016-17 ਲਈ ਈ.ਪੀ.ਐੱਫ. ’ਤੇ 8.65 ਵਿਆਜ ਦਰ ਦੀ ਮਨਜ਼ੂਰੀ

Share this story

ਇਲਾਜ ਹਿੱਤ ਪੈਸੇ ਕਢਾਉਣ ਲਈ ਹੁਣ ਡਾਕਟਰੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ
image ਨਵੀਂ ਦਿੱਲੀ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਵਿੱਤੀ ਸਾਲ 2016-17 ਲਈ ਈ.ਪੀ.ਐਫ. ਉੱਪਰ 8.65 ਫੀਸਦੀ ਵਿਆਜ ਦਰ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵਿਆਜ਼ ਹਿੱਸਾ ਧਾਰਕਾਂ ਦੇ ਖਾਤੇ ਵਿੱਚ ਈ.ਪੀ.ਐਫ.ਓ. ਵੱਲੋਂ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਈ.ਪੀ.ਐਫ.ਓ. ਨੇ ਆਪਣੇ ਸਾਰੇ ਫੀਲਡ ਦਫਤਰਾਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਖਾਤਿਆਂ ਵਿੱਚ ਪੈਸਾ ਜਮ੍ਹਾਂ ਕਰਵਾ ਦੇਣ। ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਸ ਬਾਰੇ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਲੇਬਰ ਮਨਿਸਟਰੀ ਨੇ ਈ.ਪੀ.ਐਫ.ਓ. ਨੂੰ ਇਸ ਬਾਬਤ ਸੂਚਨਾ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ 4 ਕਰੋੜ ਤੋਂ ਵੱਧ ਹਿੱਸੇਦਾਰ ਹਨ। ਨੌਕਰੀਪੇਸ਼ਾ ਲੋਕਾਂ ਲਈ ਇਹ ਵੱਡੇ ਰਾਹਤ ਵਾਲੀ ਗੱਲ ਹੈ।  ਇੱਕ ਹੋਰ ਫੈਸਲਾ ਲੈਂਦੇ ਹੋਏ ਸਰਕਾਰ ਨੇ ਈ.ਪੀ.ਐੱਫ. ਦਾ ਪੈਸਾ ਕਢਾਉਣ ਲਈ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਹੈ। ਇਸ ਲਈ ਹੁਣ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਆਪਣੇ ਮੈਂਬਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਈ. ਪੀ. ਐੱਫ. ਖਾਤੇ ‘ਚੋਂ ਬੀਮਾਰੀ ਦੇ ਇਲਾਜ ਲਈ ਪੈਸੇ ਕਢਾਉਣ ਲਈ ਕਿਸੇ ਡਾਕਟਰ ਦੇ ਸਰਟੀਫਿਕੇਟ ਦੀ ਜ਼ਰੂਰਤ ਦੇ ਨਿਯਮ ਨੂੰ ਖਤਮ ਕਰ ਦਿੱਤਾ ਹੈ। ਇਸ ਲਈ ਕਰਮਚਾਰੀ ਭਵਿੱਖ ਫੰਡ ਯੋਜਨਾ 1952 ‘ਚ ਸੋਧ ਕੀਤਾ ਗਿਆ ਹੈ। ਈ. ਪੀ. ਐੱਫ. ਯੋਗਦਾਨ ਕਰਤਾ ਬਿਨਾਂ ਕਿਸੇ ਡਾਟਕਰੀ ਸਰਟੀਫਿਕੇਟ ਦੇ ਇਕ ਫਾਰਮ ਭਰ ਕੇ ਅਤੇ ਸਵੈ-ਤਸਦੀਕ ਜ਼ਰੀਏ ਆਪਣੇ ਪੀ. ਐੱਫ. ‘ਚੋਂ ਪੈਸੇ ਕਢਵਾ ਸਕਦੇ ਹਨ। ਕਿਰਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਫੰਡ ਯੋਜਨਾ 1952 ‘ਚ ਧਾਰਾ 68-ਜੇ ਅਤੇ 68-ਐੱਨ ‘ਚ ਸੋਧ ਕਰਕੇ ਇਸ ਨੂੰ ਸਰਲ ਬਣਾ ਦਿੱਤਾ ਹੈ, ਜਿਸ ਤਹਿਤ ਯੋਗਦਾਨ ਕਰਤਾ ਬੀਮਾਰੀ ਦੇ ਇਲਾਜ ਲਈ ਆਪਣੇ ਪੀ. ਐੱਫ. ਖਾਤੇ ‘ਚੋਂ ਅਡਵਾਂਸ ਪੈਸੇ ਕਢਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਨਿਯਮ ਮੁਤਾਬਕ ਪੀ. ਐੱਫ. ਯੋਗਦਾਨ ਕਰਤਾ ਨੂੰ ਆਪਣੇ ਪੀ. ਐੱਫ. ਖਾਤੇ ‘ਚੋਂ ਅਡਵਾਂਸ ਪੈਸੇ ਕਢਵਾਉਣ ਲਈ ਡਾਕਟਰੀ ਸਰਟੀਫਿਕੇਟ ਦੇਣਾ ਹੁੰਦਾ ਸੀ। ਇਸੇ ਤਰ੍ਹਾਂ ਸਰੀਰਕ ਤੌਰ ‘ਤੇ ਦਿਵਿਆਂਗ ਮੈਂਬਰ ਨੂੰ ਧਾਰਾ 68-ਐੈੱਨ ਤਹਿਤ ਜ਼ਰੂਰੀ ਉਪਕਰਣ ਖਰੀਦਣ ਲਈ ਡਾਕਟਰੀ ਸਰਟੀਫਿਕੇਟ ਜਾਂ ਈ. ਪੀ. ਐੱਫ. ਓ. ਵੱਲੋਂ ਅਧਿਕਾਰਤ ਅਧਿਕਾਰੀ ਕੋਲੋਂ ਪ੍ਰਮਾਣ ਪੱਤਰ ਲੈਣ ਦੀ ਜ਼ਰੂਰਤ ਹੁੰਦੀ ਸੀ ਪਰ ਹੁਣ ਸੋਧ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ।

WRITTEN BY