ਜਲੰਧਰ, 20 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਅੱਜ ਸਵੇਰੇ ਜਲੰਧਰ ਦੀ ਘਾਹ ਮੰਡੀ ਦੇ ਨੇੜੇ ਗੁਰਸੰਤ ਨਗਰ ਵਿੱਖੇ ਏਟੀਐਸ (ਐਂਟੀ ਟੈਰੇਰਿਸਟ ਸਕੁਆਡ) ਦਿਲੀ ਅਤੇ ਯੂਪੀ ਦੀ ਪੁਲਿਸ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਛਾਪੇਮਾਰੀ ਕਰਕੇ ਇੱਕ ਕਿਰਾਏ ਉੱਤੇ ਰਿਹ ਰਹੇ ਆਈਐਸਆਈਐਸ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਸਥਾਨਕ ਸੀਜੇਐਮ ਸ੍ਰੀ ਅਸ਼ੀਸ ਅਬਰੋਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅੱਤਵਾਦੀ ਮੁਸੱਮਿਲ ਉਰਫ ਗਾਜੀ ਬਾਬਾ ਨੂੰ ਪੰਜ ਦਿਨਾਂ ਟਰਾਂਜਿਟ ਰਿਮਾਂਡ ਉੱਤੇ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਮੁਸੱਮਿਲ ਉਰਫ ਗਾਜੀ ਬਾਬਾ ਜੋ ਕਿ ਆਈਐਸਆਈਐਸ ਤੋਂ ਕਾਫੀ ਪ੍ਰਭਾਵਿਤ ਸੀ।



