Skip to content
Independent perspectives. Global stories.
BREAKING

ਬੁੱਚੜਖਾਨਿਆਂ ਦੇ ਪ੍ਰਬੰਧਕ ਬਿਨਾ ਕਿਸੇ ਡਰ ਤੋਂ ਕਰ ਰਹੇ ਨੇ ਲੋਕਹਿਤਾਂ ਨਾਲ ਖਿਲਬਾੜ –ਪ੍ਰਸਾਸ਼ਨ ਚੁੱਪ ਕਿਉਂ

Share this story

image ਡੇਰਾਬੱਸੀ, 18 ਅਪ੍ਰੈਲ (ਧੱਮੀ ਸ਼ਰਮਾ)- ਪੰਜਾਬ ਦੇ ਜਿਲਾ ਮੋਹਾਲੀ ਦਾ ਹਲਕਾ ਡੇਰਾਬੱਸੀ ਬੁੱਚੜਖਾਨਿਆਂ ਦਾ ਮੁੱਖ ਅੱਡਾ ਬਣ ਚੁੱਕਿਆ ਹੈ। ਹੈਰਾਨੀ ਦੀ ਗੱਲ ਹੈ ਕੀ ਨਾ ਤਾਂ ਇਹਨਾਂ ਬੁੱਚੜਖਾਨਿਆਂ ਦੇ ਪ੍ਰਬੰਧਕਾਂ ਨੂੰ ਕਿਸੇ ਸਰਕਾਰ ਦਾ ਡਰ ਹੈ ਨਾ ਹੀ ਪ੍ਰ?ਸਾਸ਼ਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਕਾਰੀਆਂ ਦਾ।  ਜਿਸ ਦੇ ਸਿੱਟੇ ਵਜੋਂ ਇਨ੍ਹਾਂ ਕੰਪਨੀਆਂ ਦੇ ਪ੍ਰਬੰਧਕ ਬਿਨਾ ਕਿਸੇ ਡਰ ਤੋਂ ਲੋਕਹਿਤਾਂ ਨਾਲ ਖਿਲਬਾੜ ਕਰ ਰਹੇ ਹਨ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹਨਾਂ ਵੱਡੇ ਵੱਡੇ ਅਧਕਾਰੀਆਂ ਦੀ ਉਕਤ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਮਿਲੀ ਭੁਗਤ ਸ਼ਾਮਿਲ ਹੈ। ਆਲੇ ਦੁਵਾਲੇ ਦੇ ਪਿੰਡਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਕਾਰੀ ਉਕਤ ਕੰਪਨੀਆਂ ਦੇ ਖਿਲਾਫ ਸ਼ਿਕਾਇਤ ਕਰਨ ਤੋਂ ਬਾਦ ਆਉਂਦੇ ਜਰੂਰ ਹਨ ਪਰੰਤੂ ਕੰਪਨੀ ਪ੍ਰਬੰਧਕਾਂ ਨੂੰ ਮਿਲ ਕੇ ਬਰੰਗ ਚਿੱਠੀ ਵਾਂਗ ਵਾਪਿਸ ਚਲੇ ਜਾਂਦੇ ਹਨ । ਉਕਤ ਮੀਟ ਪਲਾਂਟਾਂ ਵੱਲੋਂ ਜਹਰੀਲਾ ਅਤੇ ਗੰਦਾਂ ਪਾਣੀ ਬਿਨਾ ਕਿਸੇ ਡਰ ਤੋਂ ਨਾਲ ਲੱਗ ਦੀਆਂ ਜ਼ਮੀਨਾਂ ਵਿੱਚ ਛੱਡਿਆ ਜਾਂਦਾ ਹੈ ਜਿਸ ਨਾਲ ਆਲੇ ਦੁਵਾਲੇ ਦੇ ਪਿੰਡਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ।
ਮਿਲੀ ਜਾਣਕਾਰੀ ਦੇ ਮੁਤਾਬਿਕ ਡੇਰਾਬੱਸੀ ਬੇਹੜਾ ਰੋਡ ਉੱਪਰ ਮਜੂਦ ਐਲਮ ਮੀਟ ਪਲਾਂਟ ਵੱਲੋਂ ਇੱਕ ਲੰਬੀ ਪਾਇਪ ਲਾਇਨ ਬਿਛਾਈ ਹੋਈ ਹੈ ਜਿਸ ਦੀ ਮਨਜੂਰੀ ਪੰਜਾਬ ਮੰਡੀ ਬੋਰਡ ਦੁਵਾਰਾ ਰੱਦ ਕਰਨ ਤੋਂ ਬਾਅਦ ਵੀ ਉਕਤ ਕੰਪਨੀ ਪ੍ਰਬੰਧਕਾਂ ਵੱਲੋਂ ਗੰਦੇ ਪਾਣੀ ਦੀ ਨਿਕਾਸ਼ੀ ਨਾਲ ਲਗਦੀਆਂ ਜ਼ਮੀਨਾਂ ਵਿੱਚ ਬਿਨਾ ਕਿਸੇ ਡਰ ਤੋਂ ਕਿੱਤੀ ਜਾ ਰਹੀ ਹੈ ਮੀਡੀਆ ਦੀ ਟੀਮ ਨੇ ਜਦੋਂ ਮੋਕੇ ਉੱਪਰ ਜਾਕੇ ਦੇਖਿਆ ਤਾਂ ਉਕਤ ਕੰਪਨੀ ਵੱਲੋਂ ਇੱਕ ਪਾਇਪ ਲਾਇਨ ਦੁਵਾਰਾ ਪਾਣੀ ਦੀ ਨਿਕਾਸ਼ੀ ਬੜੇ ਜੋਰਾ ਨਾਲ ਕਿੱਤੀ ਜਾ ਰਹੀ ਸੀ । ਗੰਦੇ ਪਾਣੀ ਦੀ ਨਿਕਾਸ਼ੀ ਦੀ ਦੇਖ ਰੇਖ ਕਰ ਰਹੇ ਬੇਹੜਾ ਪਿੰਡ ਦੇ ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੋਰਾਨ ਮੀਡੀਆ ਨੂੰ ਦੱਸਿਆ ਕਿ ਉਕਤ ਕੰਪਨੀ ਵੱਲੋਂ ਗੰਦੇ ਪਾਣੀ ਦੀ ਨਿਕਾਸ਼ੀ ਲਈ ਇਸ ਪਾਇਪ ਲਾਇਨ ਨੂੰ ਬਿਛਾਇਆ ਗਿਆ ਹੈ ਜਿਸ ਵਿੱਚ ਗੰਦੇ ਪਾਣੀ ਦੀ ਨਿਕਾਸ਼ੀ ਕਿੱਤੀ ਜਾਂਦੀ ਹੈ
ਜਦੋਂ ਇਸ ਸੰਬਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਕਾਰੀ ਐਸ ਐਸ ਮਠਾੜੂ ਨਾਲ ਗੱਲ ਕਿੱਤੀ ਗਈ ਤਾਂ ਉਹਨਾਂ ਕਿਹਾ ਕੀ ਉਕਤ ਕੰਪਨੀ ਦੇ ਪਾਣੀ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ ਜੇਕਰ ਜਾਂਚ ਦੇ ਦੋਰਾਨ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਕਤ ਕੰਪਨੀ ਪ੍ਰਬੰਧਕਾਂ ਦੇ ਖਿਲਾਫ ਬਣਦੀ ਉਚਿੱਤ ਕਾਰਵਾਈ ਕਿੱਤੀ ਜਾਵੇਗੀ । ਪਾਇਪ ਲਾਇਨ ਬਿਛਾਏ ਜਾਣ ਸੰਬੰਧੀ ਉਹਨਾਂ ਕਿਹਾ ਕੀ ਇਹ ਮਾਮਲਾ ਪੰਜਾਬ ਮੰਡੀ ਬੋਰਡ ਦੇ ਅਧੀਨ ਆਉਂਦਾ ਹੈ ਜਿਸ ਵਿੱਚ ਇਸ ਉੱਪਰ ਪੰਜਾਬ ਮੰਡੀ ਬੋਰਡ ਵੱਲੋਂ ਕਾਰਵਾਈ ਕਰਨੀ ਬਣਦੀ ਹੈ । ਪੰਜਾਬ ਮੰਡੀ ਬੋਰਡ ਦੇ ਸੀਨੀਅਰ ਅਧਕਾਰੀ ਇੰਦਰਜੀਤ ਸਿੰਘ ਬਰਾੜ ਨਾਲ ਗੱਲ ਕਰਨ ਤੋਂ ਬਾਦ ਪਤਾ ਚੱਲਿਆ ਕਿ ਉਕਤ ਕੰਪਨੀ ਵੱਲੋਂ ਬਿਛਾਈ ਗਈ ਪਾਇਪ ਲਾਇਨ ਦੀ ਮਨਜੂਰੀ ਨੂੰ ਰੱਦ ਕਰ ਦਿੱਤਾ ਗਿਆ ਹੈ ਸਾਡੇ ਵੱਲੋਂ ਉਕਤ ਕੰਪਨੀ ਪ੍ਰਬੰਧਕਾਂ ਨੂੰ ਕੋਈ ਮਨਜੂਰੀ ਨਹੀਂ ਦਿੱਤੀ ਗਈ ।
ਹੈਰਾਨੀ ਦੀ ਗੱਲ ਉਸ ਸਮੇ ਹੋਈ ਜਦੋਂ ਇਸ ਸੰਬੰਧੀ ਇਸ ਮਾਮਲੇ ਦਾ ਪੱਖ ਜਾਣਨ ਲਈ ਉਕਤ ਕੰਪਨੀ ਦੇ ਸਲਾਹਕਾਰ ਸੰਦੀਪ ਕਪਾਹੀ ਨਾਲ ਗੱਲ ਕਿੱਤੀ ਤਾਂ ਉਨਾ ਬਿਨਾ ਕਿਸੇ ਡਰ ਤੋਂ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਸੰਬੰਧੀ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ  ਜੇਕਰ ਪਾਣੀ ਦੀ ਨਿਕਾਸ਼ੀ ਹੋ ਰਹੀ ਹੈ ਤਾਂ ਉਸ ਨੂੰ ਹੋਣ ਦਿਓ । ਜਦੋਂ ਉਹਨਾਂ ਤੋਂ ਉਕਤ ਕੰਪਨੀ ਦੇ ਕਿਸੇ ਸੀਨੀਅਰ ਅਧਕਾਰੀ ਦਾ ਮੋਬਾਇਲ ਨੰਬਰ ਲੈਣ ਦੀ ਗੱਲ ਕਿੱਤੀ ਤਾਂ ਉਹਨਾਂ ਕੋਈ ਠੋਸ ਜਵਾਬ ਨਹੀਂ ਦਿੱਤਾ

WRITTEN BY