Skip to content
Independent perspectives. Global stories.
BREAKING

ਅਮਰੀਕਾ ’ਚ 24ਵੇਂ ਭੰਗੜੇ ਮੁਕਾਬਲੇ ਦਾ ਆਗਾਜ਼ ਧਮਾਕੇਦਾਰ

Share this story

ਹਰ ਟੀਮ ਵੱਲੋਂ ਭੰਗੜੇ ਦੀ ਹਰੇਕ ਚਾਲ ਨੂੰ ਬਾਖੂਬੀ ਨਾਲ ਪੇਸ਼ ਕੀਤਾ ‘
image ਵਾਸ਼ਿੰਗਟਨ ਡੀਸੀ, 14 ਅਪ੍ਰੈਲ- ਹਰ ਸਾਲ ਭੰਗੜੇ ਦੇ ਮੁਕਾਬਲੇ ਧਮਾਕੇਦਾਰ ਕਰਵਾਏ ਜਾਂਦੇ ਹਨ, ਪਰ ਇਸ ਸਾਲ 2013 ਦੇ ਭੰਗੜੇ ਦੇ ਮੁਕਾਬਲੇ 24ਵੇਂ ਸਾਲ ਵਿੱਚ ਸ਼ਾਮਿਲ ਹੋ ਗਏ। ਭਾਵੇਂ ਹਰ ਸਾਲਾਂ ਦੀਆਂ ਟੀਮਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਰ ਇਸ ਵਾਰ ਅਮਰੀਕਾ ਦੀਆਂ 8 ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਹ ਮੁਕਾਬਲੇ ਲਿਸਨਰ ਐਡੀਟੋਰੀਅਮ ਸ਼ਾਮ ਨੂੰ ਕਰਵਾਏ ਗਏ ਜਿੱਥੇ ਖਚਾਖਚ ਭਰੇ ਹਾਲ ਵਿੱਚ ਭੰਗੜੇ ਦੇ ਉਪਾਸਕਾਂ ਵੱਲੋਂ ਤਾੜੀਆਂ, ਸੀਟੀਆਂ ਅਤੇ ਹਿਪ ਹਿਪ ਹੁਰਲੇ ਰਾਹੀਂ ਆਈਆਂ ਟੀਮਾਂ ਦਾ ਸਵਾਗਤ ਕੀਤਾ। ਭਾਵੇਂ ਸਖਤ ਮੁਕਾਬਲੇ ਅਤੇ ਵਧੀਆ ਪ੍ਰਗਤੀ ਸਬੰਧੀ ਸਹਜੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿਉਂਕਿ ਹਰੇਕ ਟੀਮ ਵੱਲੋਂ ਭੰਗੜੇ ਦੀ ਹਰੇਕ ਚਾਲ ਨੂੰ ਬਾਖੂਬੀ ਨਾਲ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਭੰਗੜੇ ਦੇ ਮੁਕਾਬਲੇ ਵਿੱਚ ਵਰਜੀਨੀਆ ਸਕੂਲ ਦੀ ਭੰਗੜਾ ਟੀਮ, ਬਨੇਵੀ ਭੰਗੜਾ ਦੀ ਓਹਾਇਉ ਸੀ.ਐਮ.ਯੂ ਜਾਰਜ ਮੰਮਨ, ਵੀ.ਟੀ. ਭੰਗੜਾ ਵਰਜੀਨੀਆ ਟੈਕ, ਕੈਰਿਜ ਮੈਲਨ ਯੂਨੀਵਰਸਿਟੀ ਭੰਗੜਾ ਟੀਮ, ਮਿਸ਼ੀਰਾਕ ਭੰਗੜਾ ਟੀਮ, ਰਟਰਾਰ ਯੂਨੀਵਰਸਿਟੀ ਨੀਊਜਰਸੀ, ਕਾਲ ਭੰਗੜਾ ਬਰਕਲੇ ਨੇ ਹਿੱਸਾ ਲਿਆ। ਪ੍ਰਦਰਸ਼ਨੀ ਦੇ ਤੌਰ ’ਤੇ ਨਾਲਜਪਾਰ ਮੈਰੀਲੈਂਡ ਅਤੇ ਡੀਸੀ ਮੈਟਰੋ ਆਰਟ ਅਕੈਡਮੀ ਨੇ ਆਪਣੇ ਕਰਤਵਾਂ ਦੇ ਰੰਗ ਬੰਨੇ। ਜਿੱਥੇ ਇਨ੍ਹਾਂ ਅੱਠ ਟੀਮਾਂ ਨੇ ਅਜਿਹਾ ਧਮਾਕਾ ਭੰਗੜੇ ਵਿੱਚ ਕੀਤਾ ਜੋ ਕਾਬਲੇ ਤਾਰੀਫ ਸੀ ਪਰ ਇਸ ਵਾਰ ਕੈਲੀਫੋਰਨੀਆ ਦੀ ਟੀਮ ਬਾਜੀ ਮਾਰ ਗਈ ਜਿਸ ਦੀ ਭੰਗੜੇ ਦੀ ਰੰਗਤ ਬਹੁਤ ਹੀ ਸਲਾਉਣਯੋਗ ਸੀ। ਇਸ ਭੰਗੜੇ ਦਾ ਰੰਗ ਬਹੁਤਿਆਂ ਲਈ ਸਰੋਤ ਬਣ ਕੇ ਰਹਿ ਗਿਆ ਜੋ ਕਾਬਲੇ ਤਾਰੀਫ  ਸੀ।

WRITTEN BY