ਐਸ.ਏ.ਐਸ ਨਗਰ, 10 ਅਪ੍ਰੈਲ (ਧੱਮੀ ਸ਼ਰਮਾ)- ਪੰਜਾਬ ਖੇਤੀਬਾੜ੍ਹੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੇ ਹ¤ਡਭੰਨਵੀ ਕਮਾਈ ਕਰਕੇ ਅਤੇ ਰਾਜ ਵਿ¤ਚ ਹਰਾ ਇਨਕਲਾਬ ਲਿਆ ਕਿ ਦੇਸ਼ ਨੂੰ ਅਨਾਜ ਪ¤ਖੋਂ ਆਤਮ ਨਿਰਭਰ ਬਣਾਇਆ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਲਈ ਨਵੀਆਂ ਚੂਣੌਤੀਆਂ ਵੀ ਪੈਦਾ ਹੋਈਆਂ। ਪ੍ਰੰਤੂ ਹੁਣ ਕਿਸਾਨਾਂ ਦੀ ਆਰਥਿਕਤਾ ਦੀ ਮਜਬੂਤੀ ਲਈ ਖੇਤੀਬਾੜੀ ਵਿ¤ਚ ਨਵੀਆਂ ਤਬਦੀਲੀਆਂ ਲਿਆਉਣ ਦੀ ਲੋੜ ਹੈ ਅਤੇ ਕਿਸਾਨਾਂ ਨੁੰ ਰਿਵਾਇਤੀ ਫਸਲਾਂ ਦੇ ਚ¤ਕਰ ਵਿ¤ਚੋਂ ਕ¤ਢਣਾ ਪਵੇਗਾ ਅਤੇ ਕਿਸਾਨਾਂ ਨੁੰ ਫਸਲੀ ਵਿਭੰਨਤਾ ਦੇ ਨਾਲ ਨਾਲ ਸਹਾਇਕ ਧੰਦਿਆਂ ਵ¤ਲ ਵੀ ਕੇਂਦਰਿਤ ਹੋਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਸਟੇਟ ਫਾਰਮਰਜ਼ ਕਮਿਸਨ ਦੇ ਨਵਨਿਯੂਕਤ ਚੇਅਰਮੈਨ ਸ੍ਰੀ ਅਜੇ ਵੀਰ ਜਾਖੜ ਨੇ ਮੁਹਾਲੀ ਸਥਿਤ (ਪੰਜਾਬ ਮੰਡੀ ਬੋਰਡ) ਦੇ ਦਫਤਰ ਵਿਖੇ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਦਫਤਰ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕੀਤਾ। ਇਸ ਮੌਕੇ ਵਧੀਕ ਮੁ¤ਖ ਸਕ¤ਤਰ (ਵਿਕਾਸ) ਸ੍ਰੀ ਸਤੀਸ਼ ਚੰਦਰਾ ਆਈ.ਏ.ਐਸ. ਅਤੇ ਪੰਜਾਬ ਮੰਡੀ ਬੋਰਡ ਦੇ ਸਕ¤ਤਰ ਸ੍ਰੀ ਅਮਿਤ ਢਾਕਾ, ਗੁਰਨਾਮ ਚੰਦ ਸੈਣੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਸ੍ਰੀ ਜਾਖੜ ਨੇ ਇਸ ਮੌਕੇ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਨੂੰ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਆਪਣੇ ਉਸਾਰੂ ਸੂਝਾਅ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਦਹਾਲੀ ਵਿ¤ਚੋਂ ਕ¤ਢਣ ਲਈ ਵਿਆਪਕ ਨੀਤੀ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਉਨ੍ਰਾਂ ਦੀਆਂ ਜਿਨਸਾਂ ਦੇ ਸਹੀ ਭਾਅ ਮਿਲਣੇ ਚਾਹੀਦੇ ਹਨ। ਕਮਿਸ਼ਨ ਰਾਜ ਵਿ¤ਚ ਨੀਯਤ ਅਤੇ ਨੀਤੀ ਨਾਲ ਕੰਮ ਕਰੇਗਾ ਅਤੇ ਕਿਸ਼ਾਨਾਂ ਨੁੰ ਲਾਹੇਵੰਦ ਖੇਤੀ ਲਈ ਪ੍ਰੇਰਿਤ ਕਰੇਗਾ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹ¤ਲ ਲਈ ਹਮੇਸ਼ਾ ਯਤਨਸ਼ੀਲ ਰਹੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸ਼ਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਆਪਣਾ ਪੂਰਾ ਪੂਰਾ ਸਹਿਯੋਗ ਦੇਵੇਗੀ।



