Skip to content
Independent perspectives. Global stories.
BREAKING

ਰਾਸ਼ਟਰਪਤੀ ਨੇ ਦੇਸ਼ਵਾਸੀਆਂ ਨੂੰ ਡਿਜੀਟਲ ਭੁਗਤਾਨ ਨਾਲ ਜੁੜਣ ਦਾ ਦਿੱਤਾ ਸੱਦਾ

Share this story

image ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ  ਟਾਇਮਜ਼ ਬਿਊਰੋ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ਵਾਸੀਆਂ ਨੂੰ ਡਿਜੀਟਲ ਭੁਗਤਾਨ ਵਿਵਸਥਾ ਅਪਣਾਉਣ ਦਾ ਸੱਦਾ ਦਿੰਦਿਆਂ ਐਤਵਾਰ ਨੂੰ ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀ-ਧਨ ਯੋਜਨਾ ਦੇ ਮੈਗਾ ਡ੍ਰਾਅ ਕੱਢਣ ਅਤੇ ਮਾਰਚ ਤੱਕ ਵਿੱਤੀ ਪ੍ਰਬੰਧਨ ਪੂਰਾ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ। ਸ਼੍ਰੀ ਮੁਖਰਜੀ ਨੇ ਰਾਸ਼ਟਰਪਤੀ ਭਵਨ ‘ਚ ਆਯੋਜਿਤ ਇਕ ਸਮਾਰੋਹ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਡਿਜੀਟਲ ਭੁਗਤਾਨ ਦੀ ਚੰਗੀ ਸ਼ੁਰੂਆਤ ਹੋਈ ਹੈ। ਇਸ ਨਾਲ ਦੇਸ਼ ‘ਚ ਕੈਸ਼ਲੈੱਸ ਖਰੀਦ ਦੀ ਨਵੀਂ ਕ੍ਰਾਂਤੀ ਆਵੇਗੀ ਅਤੇ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਮਿਲੇਗਾ।ਕੈਸ਼ਲੈੱਸ ਭੁਗਤਾਨ ਨੂੰ ਅਰਥਵਿਵਸਥਾ ’ਚ ਨਵੇਂ ਯੁੱਗ ਦੀ ਸ਼ੁਰੂਆਤ ਦੱਸਦਿਆਂ ਉਨ੍ਹਾਂ ਸਾਰੇ ਲੋਕਾਂ ਨੂੰ ਇਸ ਨਾਲ ਜੁੜਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਦੁਨੀਆ ਦੇ ਕਈ ਵਿਕਾਸਸ਼ੀਲ ਦੇਸ਼ਾਂ ‘ਚ ਡਿਜੀਟਲ ਭੁਗਤਾਨ ਰਾਹੀਂ ਹੀ ਕੰਮ ਹੋ ਰਿਹਾ ਹੈ। ਭੁਗਤਾਨ ਦੀ ਇਸ ਨਵੀਂ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ‘ਚ ਇਹ ਇਕ ਅੰਦੋਲਨ ਦੀ ਤਰ੍ਹਾਂ ਚੱਲੇ, ਜਿਸ ‘ਚ ਸਾਰੇ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਇਸ ਮੌਕੇ ਸ਼੍ਰੀ ਮੁਖਰਜੀ ਨੇ ਉਪਭੋਗਤਾ ਅਤੇ ਕਾਰੋਬਾਰੀ ਖੇਤਰ ਲਈ 6 ਲੱਕੀ ਡ੍ਰਾਅ ਕੱਢੇ। ਆਮ ਲੋਕਾਂ ਲਈ ਲੱਕੀ ਗ੍ਰਾਹਕ ਯੋਜਨਾ ਦੇ ਤਹਿਤ ਤਿੰਨ ਡ੍ਰਾਅ ਕੱਢੇ ਗਏ, ਜਿਨ੍ਹਾਂ ‘ਚੋਂ ਪਹਿਲਾਂ ਇਨਾਮ ਇਕ ਕਰੋੜ ਰੁਪਏ ਦਾ ਹੈ, ਜੋ ਤਿੰਨ ਫਰਵਰੀ ਨੂੰ ਸੈਂਟਰਲ ਬੈਂਕ ਤੋਂ 1590 ਰੁਪਏ ਦਾ ਡਿਜੀਟਲ ਭੁਗਤਾਨ ਕਰਨ ਵਾਲੇ ਗ੍ਰਾਹਕ ਨੂੰ ਮਿਲਿਆ। ਇਸੇ ਯੋਜਨਾ ਦੇ ਤਹਿਤ 50 ਲੱਖ ਰੁਪਏ ਦਾ ਦੂਜਾ ਡ੍ਰਾਅ ਬੈਂਕ ਆਫ ਬੜੌਦਾ ਤੋਂ 1100 ਰੁਪਏ ਦਾ ਡਿਜੀਟਲ ਭੁਗਤਾਨ ਕਰਨ ਵਾਲੇ ਗ੍ਰਾਹਕ ਨੂੰ ਮਿਲਿਆ, ਜਦੋਂਕਿ 25 ਲੱਖ ਰੁਪਏ ਦਾ ਤੀਜਾ ਇਨਾਮ ਪੰਜਾਬ ਨੈਸ਼ਨਲ ਬੈਂਕ ਤੋਂ ਡਿਜੀਟਲ ਕਾਰੋਬਾਰ ਕਰਨ ਵਾਲੇ ਗ੍ਰਾਹਕ ਨੂੰ ਮਿਲਿਆ।

WRITTEN BY