Skip to content
Independent perspectives. Global stories.
BREAKING

ਨਸ਼ਿਆਂ ਦੇ ਸੌਦਾਗਰਾਂ ਦੀ ਤੀਜੀ ਸ਼੍ਰੇਣੀ ਤੱਕ ਪਹੁੰਚ ਜਲਦ : ਐਸਪੀਡੀ ਤੇਜਾ

Share this story

image ਡੇਰਾਬੱਸੀ, 7 (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਨੇ ਡਰੱਗ ਸਮਗਲਿੰਗ ਦੇ ਖ਼ਿਲਾਫ਼ ਸਰਗਰਮੀ ਵਧਾ ਦਿੱਤੀ ਹੈ। ਬੀਤੇ ਦਸ ਦਿਨਾਂ ਦੌਰਾਨ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ 40 ਮਾਮਲੇ ਦਰਜ ਕਰਕੇ 60 ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ 4 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੇ। ਜਿਸ ਵਿੱਚ ਕੋਕੀਨ, ਹੈਰਾਇਨ, ਗਾਂਜਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਕੈਮਸਿਟ ਦੀਆਂ ਦੁਕਾਨਾਂ ’ਤੇ ਵੀ ਛਾਪਾਮਾਰੀ ਕਰਕੇ ਨਸ਼ੀਲੀਆ ਦਵਾਈਆ ਵੱਖਰੇ ਤੌਰ ’ਤੇ ਫੜੀਆਂ ਗਈਆਂ ਹਨ। ਡੇਰਾਬੱਸੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਕਾਮਯਾਬੀ ਵਿੱਚ ਮੁਹਾਲੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ਼, ਮਟੌਰ ਅਤੇ ਡੇਰਾਬੱਸੀ ਪੁਲਿਸ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸਮੇਤ ਟਰਾਈ ਸਿਟੀ ਵਿੱਚ ਪਾਕਿ. ਬਾਰਡਰ ਦੀ ਵਜਾਏ ਦਿੱਲੀ ਤੋਂ ਨਸ਼ਿਆ ਦੀ ਸਪਲਾਈ ਹੋ ਰਹੀ ਹੈ। ਪੁਲਿਸ ਨੇ ਨਸ਼ਿਆ ਦੀ ਸਪਲਾਈ ਕਰਨ ਵਾਲੀ ਦੂਜੀ ਸ੍ਰੇਣੀ ਤੱਕ ਪਹੁੰਚ ਕਰ ਲਈ ਹੈ। ਜਦੋਂ ਕਿ ਉਨ੍ਹਾਂ ਦੇ ਪਿੱਛੇ ਵੱਡੀਆਂ ਮੱਛਲੀਆ ਨੂੰ ਫੜਨਾ ਬਾਕੀ ਰਹਿ ਗਿਆ ਹੈ। ਇਸ ਮੌਕੇ ਸੀਆਈਏ ਇੰਸਪੈਕਟਰ ਅਤੁਲ ਸੋਨੀ ਅਤੇ ਡੇਰਾਬੱਸੀ ਇੰਸਪੈਕਟਰ ਗੁਰਜੀਤ ਸਿੰਘ ਵੀ ਮੌਜੂਦ ਸਨ। ਉਧਰ ਡੇਰਾਬੱਸੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 210 ਗ੍ਰਾਮ ਹੀਰੋਇਨ ਅਤੇ 250 ਗ੍ਰਾਮ ਨਸ਼ੀਲਾ ਪਾਊਂਡਰ ਬਰਾਮਦ ਕਰਕੇ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗੁਰਜੀਤ ਸਿੰਘ ਨੇ ਦੱਸਿਆ ਕਿ ਈਸਾਪੁਰ ਰੋਡ ’ਤੋਂ ਲੱਕੀ ਬੇਨੀਪਾਲ ਪੁੱਤਰ ਭਰਤੂਰਾਮ ਵਾਸੀ ਬਿਟਨਾ ਕਾਲੌਨੀ, ਪਿੰਜੌਰ ਅਤੇ ਕੁਲਦੀਪ ਕੁਮਾਰ ਪੁੱਤਰ ਜੈਪਾਲ ਵਾਸੀ ਚੌੜਾ ਚੌਂਕ, ਪਿੰਜੌਰ ਨੂੰ ਗ੍ਰਿਫ਼ਤਾਰ ਕਰ 20 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਉਨ੍ਹਾਂ ਨੇ  ਆਪਣੀ ਕਾਰ ਦੇ ਡੈਸ ਬੋਰਡ ਵਿੱਚ ਛਪਾਈ ਹੋਈ ਸੀ।  ਦੂਜੇ ਇੱਕ ਹੋਰ ਮਾਮਲੇ ਵਿੱਚ ਹਰਪਾਲ ਸਿੰਘ ਦੀ ਅਗਵਾਈ ਦੀ ਟੀਮ ਨੇ ਵਰਨਾ ਕਾਰ ਦੇ ਡੈਸ ਬੋਰਡ ’ਚ 40 ਗ੍ਰਾਮ ਹੈਰੋਇਨ ਬਰਾਮਦ ਕਰਕੇ ਰੋਹਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬਿਟਨਾ ਕਾਲੌਨੀ ਪਿੰਜੌਰ, ਅਭੀਨੰਦਨ ਪੁੱਤਰ ਸੁਭਾਸ਼ ਲੋਹਟ ਨਜ਼ਦੀਕ ਗੁੱਗਾ ਮਾੜੀ ਪਿੰਜੌਰ, ਰਵੀ ਸੰਧੂ ਪੁੱਤਰ ਜਗਜੀਤ ਸੰਧੂ ਵਾਸੀ ਸ਼ਿਵ ਕਾਲੋਨੀ ਪਿੰਜੌਰ ਅਤੇ ਨੀਤੇਸ਼ ਪੁੱਤਰ ਮਾਂਗੇ ਰਾਮ ਵਾਸੀ ਵਿਸ਼ਵਕਰਮਾ ਕਾਲੌਨੀ ਪਿੰਜੌਰ ਨੂੰ ਗ੍ਰਿਫ਼ਤਾਰ ਕੀਤਾ ਹੈ।

WRITTEN BY