ਭਦੌੜ, 7 ਅਪ੍ਰੈਲ (ਯੋਗੇਸ਼ ਸ਼ਰਮਾਂ)- ਵੀਰਵਾਰ ਨੂੰ ਵਿਦਿਅਕ ਖੇਤਰ ਦੀ ਨਾਮਵਾਰ ਸੰਸਥਾ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਦਾ ਚੱਲ ਰਿਹਾ ਵਿਵਾਦ ਉਸ ਸਮੇਂ ਥਾਣਾ ਸ਼ਹਿਣਾ ‘ਚ ਪੁੱਜ ਗਿਆ, ਜਦ ਕਾਂਗਰਸ ਵੱਲੋਂ ਸਰਬਸੰਮਤੀ ਨਾਲ ਬਣਾਏ ਗਏ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਅਤੇ ਕੁੱਝ ਪੰਚਾਂ ਨੇ ਪੁਰਾਣੀ ਕਮੇਟੀ ਨੂੰ ਨਾਲ ਲੈ ਕੇ ਬੀਤੀ ਕੱਲ ਪੰਚਾਇਤ ਵੱਲੋਂ ਕਰਵਾਈ ਗਈ ਬੋਲੀ ਬਾਰੇ ਥਾਣਾ ਸ਼ਹਿਣਾ ਨੂੰ ਸੂਚਿਤ ਕੀਤਾ। ਇਸ ਉਪਰੰਤ ਸੁਖਵਿੰਦਰ ਸਿੰਘ ਧਾਲੀਵਾਲ, ਗਿਰਧਾਰੀ ਲਾਲ ਗਰਗ, ਬੀਬੀ ਮਲਕੀਤ ਕੌਰ ਸਹੋਤਾ, ਹਰਮੇਲ ਸਿੰਘ ਟੱਲੇਵਾਲੀਆਂ, ਦਰਸ਼ਨ ਸਿੰਘ ਪੰਚ, ਪੁਰਾਣੀ ਕਮੇਟੀ ਦੇ ਪੰਚ ਚਰਨਜੀਤ ਸਿੰਘ ਪੰਧੇਰ, ਪੰਚ ਗੁਰਵਿੰਦਰ ਸਿੰਘ ਨਾਮਧਾਰੀ, ਪੰਚ ਮਨੋਹਰ ਦਾਸ ਬਾਵਾ, ਪੰਚ ਸਵਰਨਜੀਤ ਸਿੰਘ ਮਰੂੰਡੀ, ਅਮਰੀਕ ਸਿੰਘ ਬੀਕਾ ਨੰਬਰਦਾਰ, ਭੋਲਾ ਸਿੰਘ ਬਦਰੇ ਵਾਲਾ ਆਦਿ ਨੇ ਦੱਸਿਆ ਕਿ ਜਦ ਨਵੀਂ ਕਮੇਟੀ ਦੀ ਚੋਣ ਹੋ ਗਈ ਸੀ ਤਾਂ ਪੰਚਾਇਤ ਨੇ ਜਮੀਨ ਦੀ ਬੋਲੀ ਕਿਉਂ ਕਰਵਾਈ। ਉਨ੍ਹਾਂ ਕਿਹਾ ਕਿ ਪੁਲਿਸ ਬੋਲੀ ਨੂੰ ਰੋਕਣ ਦੇ ਬਾਵਜੂਦ ਅੰਦਰਖਾਤੇ ਬੋਲੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਟੱਕ ਨੰਬਰ ਇਕ ਜੋ 10 ਏਕੜ ਹੈ, ਉਸ ਦੀ ਬੋਲੀ ਘੱਟ ਰੇਟ ਤੇ ਕਰਕੇ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਹੈ, ਜਦ ਕਿ ਇਸ ਟੱਕ ਦੀ ਬੋਲੀ ਬਲਵੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਸ਼ਹਿਣਾ ਨੇ ਵੀ ਦੇਣੀ ਸੀ, ਪਰ ਸਮੇਂ ਤੋਂ ਪਹਿਲਾ ਹੀ ਬੋਲੀ ਕਰਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਜੋ ਪੰਚਾਇਤ ਵੱਲੋਂ ਕਰਵਾਈ ਬੋਲੀ ਦੇ ਪੈਸੇ ਐਡਵਾਸ ਵੀ ਨਹੀ ਲਏ ਗਏ, ਜੋ ਫਰਾਡ ਹੈ। ਇਸ ਸਮੇਂ ਪੁਰਾਣੀ ਕਮੇਟੀ ਦੇ ਪ੍ਰਧਾਨ ਪੰਚ ਚਰਨਜੀਤ ਸਿੰਘ ਪੰਧੇਰ, ਪੰਚ ਗੁਰਵਿੰਦਰ ਸਿੰਘ ਨਾਮਧਾਰੀ, ਪੰਚ ਮਨੋਹਰ ਦਾਸ ਬਾਵਾ, ਪੰਚ ਸਵਰਨਜੀਤ ਸਿੰਘ ਮਰੂੰਡੀ, ਅਮਰੀਕ ਸਿੰਘ ਬੀਕਾ ਨੰਬਰਦਾਰ ਨੇ ਦੱਸਿਆ ਕਿ ਸਾਡੀ 4 ਜਨਵਰੀ 2015 ਨੂੰ 5 ਸਾਲ ਲਈ ਪਤਾ ਪਾ ਕੇ ਚੋਣ ਕੀਤੀ ਸੀ, ਪਰ ਦੋ ਸਾਲ ਬਾਅਦ ਹੀ ਆਪਣੇ ਪੱਧਰ ਤੇ ਨਵੀਂ ਹੋਰ ਕਮੇਟੀ ਬਣਾ ਦਿੱਤੀ ਗਈ ਤੇ ਬਾਅਦ ‘ਚ 24 ਮਾਰਚ ਨੂੰ ਮੁੜ ਸਾਡੀ ਕਮੇਟੀ ਬਹਾਲ ਕਰਕੇ ਲਿਖਤੀ ਤੌਰ ਤੇ ਦੇ ਦਿੱਤਾ ਸੀ। ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤ ਦੇ 7 ਪੰਚ ਤੇ ਪੁਰਾਣੀ ਕਮੇਟੀ ਉਨ੍ਹਾਂ ਨਾਲ ਹੈ, ਉਹ ਪੰਚਾਇਤ ਦੀਆਂ ਮਨਮਾਨੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਜਮੀਨ ਦੀ ਬੋਲੀ ਸਾਡੇ ਵੱਲੋਂ 9 ਅਪ੍ਰੈਲ ਨੂੰ ਮੇਨ ਬਜਾਰ ਸ਼ਹਿਣਾ ‘ਚ ਕਰਵਾਈ ਜਾਵੇਗੀ। ਇਸ ਮੌਕੇ ਮਲਕੀਤ ਸਿੰਘ, ਬੱਬੂ ਪੰਧੇਰ, ਰੂਪ ਚੰਦ ਅਰੋੜਾ, ਜਸਵੀਰ ਪੰਧੇਰ, ਦਰਸ਼ਨ ਦਾਸ ਬਾਵਾ, ਕਰਨੈਲ ਸੇਖੋਂ, ਰੋਸ਼ਨ ਲਾਲ, ਨੇਕ ਸਿੰਘ ਨੰਬਰਦਾਰ, ਜੰਗ ਸਿੰਘ, ਸੇਵਕ ਸਿੰਘ, ਨੈਬ ਸਿੰਘ, ਅਸ਼ੋਕ ਕੁਮਾਰ, ਬਲਜੀਤ ਸਿੰਘ, ਮੋਨੂੰ ਸ਼ਹਿਣਾ, ਗੁਰਮੀਤ ਦਾਸ, ਗੁਰਪ੍ਰੀਤ ਬਾਠ ਆਦਿ ਹਾਜ਼ਰ ਸਨ।
ਪੁੱਤਰੀ ਪਾਠਸ਼ਾਲਾ ਕਮੇਟੀ ਸ਼ਹਿਣਾ ਦਾ ਵਿਵਾਦ ਥਾਣਾ ਸ਼ਹਿਣਾ ’ਚ ਪੁੱਜਾ



