Skip to content
Independent perspectives. Global stories.
BREAKING

ਅਮਰੀਕਾ ਵੱਲੋਂ ਸੀਰੀਆ ਉੱਪਰ ਵੱਡਾ ਫੌਜੀ ਹਮਲਾ-ਸੰਸਾਰ ਭਰ ’ਚ ਤਣਾਅ

Share this story

ਨਾਗਰਿਕਾਂ ’ਤੇ ਰਸਾਇਣਿਕ ਹਮਲੇ ਦੇ ਵਿਰੋਧ ’ਚ ਦਾਗੀਆਂ 60 ਮਿਜ਼ਾਇਲਾਂ
image ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੀਰੀਆ ’ਚ ਹੋਏ ਰਸਾਇਣਿਕ ਹਮਲੇ ਦੇ ਜਵਾਬ ’ਚ ਕਾਰਵਾਈ ਕਰਦਿਆਂ ਅਮਰੀਕਾ ਨੇ ਸੀਰੀਆ ‘ਤੇ 60 ਮਿਜ਼ਾਇਲਾਂ ਦਾਗੀਆਂ ਹਨ। ਵੀਰਵਾਰ ਰਾਤ ਅਮਰੀਕਾ ਨੇ ਸੀਰੀਆ ਏਅਰਬੇਸ ‘ਤੇ ਦਰਜਨਾਂ ਕਰੂਜ਼ ਮਿਜ਼ਾਇਲਾਂ ਦਾਗੀਆਂ ਹਨ। ਇਸ ਹਫਤੇ ਦੀ ਸ਼ੁਰੂਆਤ ‘ਚ ਸੀਰੀਆ ਸਰਕਾਰ ਵੱਲੋਂ ਕੀਤੇ ਗਏ ਹਮਲੇ ‘ਚ ਤਕਰੀਬਨ 80 ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ‘ਚ ਬੱਚਿਆਂ ਦੀ ਗਿਣਤੀ ਵਧੇਰੇ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਪਿਛਲੇ 6 ਸਾਲਾਂ ਤੋਂ ਗ੍ਰਹਿ ਯੁੱਧ ਦੀ ਮਾਰ ਝੱਲ ਰਹੇ ਸੀਰੀਆ ‘ਚ ਬਸ਼ਰ ਅਲ ਅਸਦ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ‘ਤੇ ਰਸਾਇਣਕ ਹਮਲਾ ਕਰਵਾਇਆ। ਇਸ ਕਾਰਨ ਹਰ ਵਿਅਕਤੀ ਦਾ ਦਿਲ ਵਲੂੰਧਰ ਗਿਆ।
ਅਮਰੀਕਾ ਦੇ ਇਕ ਫੌਜੀ ਅਧਿਕਾਰੀ ਨੇ ਦੱਸਿਆ,‘ਵੀਰਵਾਰ ਰਾਤ ਸੀਰੀਆ ਦੇ ਏਅਰਬੇਸ ‘ਤੇ ਦਰਜਨਾਂ ‘ਟਾਮਹਾਕ ਮਿਜ਼ਾਇਲ‘ ਹਮਲੇ ਕੀਤੇ ਗਏ ਹਨ। ਇਹ ਪਹਿਲੀ ਵਾਰ ਹੈ ਜਦ ਵ੍ਹਾਈਟ ਹਾਊਸ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਨੇੜਲੇ ਫੌਜੀ ਦਸਤਿਆਂ ‘ਤੇ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕੀਤੀ ਹੈ। ਹੁਣ ਤਕ ਸੀਰੀਆ, ਯਮਨ ਅਤੇ ਇਰਾਕ ‘ਚ ਜੋ ਮੁਹਿੰਮਾਂ ਚੱਲ ਰਹੀਆਂ ਸਨ, ਉਹ ਇਕ ਤੈਅ ਪ੍ਰਕਿਰਿਆ ਤਹਿਤ ਅਮਰੀਕੀ ਫੌਜ ਦੀ ਸਿੱਧੀ ਨਿਗਰਾਨੀ ‘ਚ ਸਨ।

WRITTEN BY