ਕਾਦੀਆਂ, 6 ਅਪ੍ਰੈਲ (ਅਬਦੁਲ ਸਲਾਮ ਤਾਰੀ)- ਸਥਾਨਿਕ ਮੁੱਹਲਾ ਅਹਿਮਦੀਆਂ ਨਿਵਾਸੀ ਬਰਕਤ ਮਸੀਹ ਦੇ ਪੁੱਤਰਾਂ ਜਮੀਲ ਮਸੀਹ ਉਰਫ , ਰਾਕੇਸ਼ ਮਸੀਹ ਆਪਣੇ ਘਰ ਦੀ ਛੱਤ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਮੋਬਾਇਲ ਟਾਵਰ ਜੋਕਿ ਕਾਫੀ ਫੁੱਟ ਉਚਾ ਹੈ ਉਸ ਨੁੰ ਦੋ ਸਾਲ ਪਹਿਲਾਂ ਲਗਾਇਆ ਸੀ । ਜਦੋਂ ਇਹ ਟਾਵਰ ਲਗਾਇਆ ਗਿਆ ਸੀ ਤਾਂ ਮੁੱਹਲਾ ਵਾਲਿਆਂ ਨੇ ਇਸਦਾ ਵਿਰੋਧ ਕੀਤਾ ਸੀ।ਇਸਦੇ ਡਿੱਗਣ ਅਤੇ ਫੈਲ ਰਹੀ ਰੇਡਿਏਸ਼ਨ ਸੰਬੰਧੀ ਇਕ ਗਿਆਪਨ ਨਗਰ ਕੋਸਲ ਕਾਦੀਆਂ, ਪੁਲਿਸ ਸਟੇਸ਼ਨ ਕਾਦੀਆਂ ਨੁੰ ਦਿੱਤਾ ਸੀ ਪਰ ਕਿਸੇ ਵੀ ਵਿਭਾਗ ਨੇ ਕੋਈ ਕਾਰਵਾਈ ਨਹੀ ਕੀਤੀ ਗਈ ਸੀ । ਇਹ ਟਾਵਰ ਅੱਜ ਸਵੇਰੇ ਹਵਾ ਦੇ ਕਾਰਨ ਮੁਹਲੇ ਦੇ ਘਰਾਂ ਤੇ ਡਿੱਗ ਗਿਆ ਅਤੇ ਵੱਡਾ ਧਮਾਕਾ ਹੋਇਆ । ਜਿਸ ਨਾਲ ਮੁੱਹਲਾ ਨਿਵਾਸੀ ਸਹਿਮ ਗਏ। ਇਸ ਘਟਨਾ ਵਿਚ ਮਾਸਟਰ ਜਰਨੈਲ ਸਿੰਘ ,ਮੁਬਸ਼ਰ ਅਹਿਮਦ ਅਤੇ ਸ਼ਕੀਲ ਅਹਿਮਦ ਦੇ ਘਰ ਨੂੰ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿਚ ਇੱਕ ਬੱਚੇ ਅਤੇ ਮਹਿਲਾ ਬਾਲ ਬਾਲ ਬਚ ਗਏ। ਮੁੱਹਲਾ ਨਿਵਾਸੀਆਂ ਨੇ ਅੱਜ ਇਸ ਮੋਕੇ ਘਰ ਦੇ ਬਾਹਰ ਰੋਸ਼ ਮੁਜਾਹਰਾ ਕੀਤਾ ਅਤੇ ਉਸੇ ਟਾਵਰ ਦੋਬਾਰਾ ਹਟਾਉਣ ਦੇ ਲਈ ਚੇਤਾਇਆ ।ਮੁੱਹਲਾ ਨਿਵਾਸੀ ਤ੍ਰਸੇਮ ਸਿੰਘ, ਮਾਸਟਰ ਜਰਨੈਲ ਸਿੰਘ, ਪ੍ਰੀਤਮ ਸਿੰਘ, ਧਰਤਾ ਸਿੰਘ, ਹਰਿੰਦਰ ਸਿੰਘ, ਗੁਲਾਮ ਸਸੀਹ, ਹਰਦੀਪ ਸਿੰਘ, ਸ਼ਕੀਲ ਅਹਿਮਦ ਮੁਬਾਰਕ ਅਹਿਮਦ, ਸਆਦਤ ਅਹਿਮਦ, ਇਬਰਾਹੀਮ ਅਹਿਮਦ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹਨਾਂ ਘਰਾਂ ਦਾ ਨੁਕਸਾਨ ਟਾਵਰ ਡਿੱਗਣ ਨਾਲ ਹੋਇਆ ਹੈ ਉਹਨਾਂ ਨੂੰ ਮੁਆਵਜਾ ਦਿਵਾਇਆ ਜਾਵੇ ।ਜਦੋਂ ਇਸ ਸੰਬੰਧ ਵਿਚ ਈ ਉ ਕਾਦੀਆਂ ਰਾਜੇਸ਼ ਖੋਸਲਾ ਤੋਂ ਪੁਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮੁਹਲਾ ਅਹਿਮਦੀਆਂ ਵਿਚ ਦੋ ਮੋਬਾਇਲ ਟਾਵਰਾਂ ਦੀ ਸ਼ਿਕਾਇਤ ਪਹਿਲੇ ਮੁੱਹਲਾ ਨਿਵਾਸੀਆਂ ਦੀ ਆਈ ਸੀ । ਅਸੀ ਕਦੇ ਨੂੰ ਵੀ ਐਨ ਉ ਸੀ ਨਹੀਂ ਦਿਤੀ ਹੈ।ਜਦੋਂ ਇਸ ਸੰਬੰਧ ਵਿਚ ਐਸ ਐਚ ਉ ਕਾਦੀਆਂ ਲਲਿਤ ਸ਼ਰਮਾ ਤੋਂ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਹਨਾਂ ਵਿਅਕਤੀਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਸਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕਿਹਾ ਕਿ ਸ਼ਿਕਾਇਤ ਦੇਖ ਕੇ ਕਾਰਵਾਈ ਕਰਣਗੇ।
ਤੇਜ ਹਵਾਵਾਂ ਨਾਲ ਪ੍ਰਾਈਵੇਟ ਕੰਪਨੀ ਦਾ ਮੋਬਾਇਲ ਟਾਵਰ ਡਿੱਗਾ



