ਵਾਸ਼ਿੰਗਟਨ ਡੀ.ਸੀ. 5 ਅਪ੍ਰੈਲ- ਵਾਸ਼ਿੰਗਟਨ ਡੀ. ਸੀ. ਦਾ ਗੁਰੂਘਰ ਸੰਸਾਰ ਦੀ ਰਾਜਧਾਨੀ ਦਾ ਅਜਿਹਾ ਸ਼ਿੰਗਾਰ ਹੈ ਜਿਸ ਨੂੰ ਵ¤ਖ-ਵ¤ਖ ਮੁਲਕਾਂ ਦੇ ਡੈਲੀਗੇਟਸ ਵੇਖਣ ਆਉਂਦੇ ਹਨ।ਜਿ¤ਥੇ ਇਹ ਗੁਰੂਘਰ ਵਾਸ਼ਿੰਗਟਨ ਡੀ.ਸੀ. ਵਿ¤ਚ ਇ¤ਕੋ ਇ¤ਕ ਸਿ¤ਖੀ ਦੀ ਪਹਿਚਾਣ ਹੈ, ਜਿਸ ਨੂੰ ਬਰਕਰਾਰ ਰ¤ਖਣ ਲਈ ਡਾ. ਦਲਜੀਤ ਸਿੰਘ ਸਾਹਨੀ ਦਾ ਅਥਾਹ ਯੋਗਦਾਨ ਹੈ।ਉਨ੍ਹਾਂ ਵੱਲੋਂ ਇਸ ਨੂੰ ਧਾਰਮਿਕ ਦਿਖ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਸਨ।ਜਿਸ ਨੂੰ ਉਸ ਸਮੇਂ ਬੂਰ ਪਿਆ ਜਦੋਂ ਵਾਸ਼ਿੰਗਟਨ ਡੀ. ਸੀ. ਦੇ ਬਿਲਡਿੰਗ ਮਹਿਕਮੇ ਨੇ ਇਸ ਦੀ ਧਾਰਮਿਕ ਦਿ¤ਖ ਨੂੰ ਪ੍ਰਵਾਨਗੀ ਦੇ ਦਿ¤ਤੀ ਗਈ।ਜਿਸ ਲਈ ਪ੍ਰਬੰਧਕਾਂ ਵਲੋਂ ਇਸ ਦੇ ਗੁੰਬਦ ਲਈ ਸੇਵਾ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਵਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਸੰਗਤਾਂ ਨੇ ਇਸ ਵਿ¤ਚ ਆਪਣੀ ਸੇਵਾ ਪਾਉਣੀ ਹੈ ਉਹ ਗੁਰੂਘਰ ਪ੍ਰਬੰਧਕਾਂ ਨਾਲ ਸੰਪਰਕ ਕਰਨ।ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਗੁਰੂਘਰ ਉ¤ਤੇ ਜਦੋਂ ਗੁੰਬਦ ਸੁਸ਼ੋਭਿਤ ਹੋ ਗਿਆ ਤਾਂ ਇਸ ਗੁਰੂਘਰ ਦੀ ਦਿ¤ਖ ਇਕ ਅਜੂਬੇ ਵਜੋਂ ਨਜ਼ਰ ਆਵੇਗੀ। ਇਸ ਦੀ ਪ੍ਰਵਾਨਗੀ ਨਾਲ ਸੰਗਤਾਂ ਵਿ¤ਚ ਕਾਫੀ ਖੁਸ਼ੀ ਹੈ। ਸੰਗਤਾਂ ਇਸ ਨੂੰ ਅਧੁਨਿਕ ਦਿ¤ਖ ਦੇਣ ਲਈ ਵਿਉਂਤਬੰਦੀਆਂ ਵਿ¤ਚ ਰੁ¤ਝੀਆਂ ਹੋਈਆਂ ਹਨ। ਆਸ ਹੈ ਕਿ ਇਸ ਦੇ ਗੁੰਬਦ ਸੁਸ਼ੋਭਿਤ ਕਰਨ ਨਾਲ ਗੁਰੂਘਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲ¤ਗਣਗੇ।ਇੱਥੇ ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਅਮਰੀਕਾ ਦੇ ਪ੍ਰਮੁੱਖ ਗੁਰੂ ਘਰਾਂ ਵਿੱਚ ਸ਼ੁਮਾਰ ਹੁੰਦਾ ਹੈ। ਇਸ ਗੁਰੂ ਘਰ ਨਾਲ ਵੱਡੀ ਗਿਣਤੀ ’ਚ ਸੰਗਤ ਜੁੜੀ ਹੋਈ ਹੈ। ਇਸ ਦਾ ਪ੍ਰਬੰਧ ਵੀ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ।
ਵਾਸ਼ਿੰਗਟਨ ਡੀ.ਸੀ. ਗੁਰੂਘਰ ਵਿੱਚ ਗੁੰਬਦ ਦੀ ਪ੍ਰਵਾਨਗੀ ਮਿਲਣ ਤੇ ਸੰਗਤਾਂ ਵਿੱਚ ਖੁਸ਼ੀਆਂ



