Skip to content
Independent perspectives. Global stories.
BREAKING

ਹੰਮਾਯੂਪੁਰ-ਤਸਿੰਬਲੀ ਕਰੈਸ਼ਰ ਜ਼ੋਨ ਤੋਂ ਰੇਤਾ ਬਜ਼ਰੀ ਤੇ ਗਟਕੇ ਦੀ ਸਪਲਾਈ ’ਤੇ ਹੋ ਰਹੀ ਟੈਕਸ ਦੀ ਚੋਰੀ

Share this story

ਲਾਲੜੂ, 4 ਅਪਰੈਲ (ਧੱਮੀ ਸ਼ਰਮਾ)- ਇਥੋਂ ਨਜ਼ਦੀਕੀ ਪਿੰਡ ਹੰਮਾਯੂਪੁਰ-ਤਸਿੰਬਲੀ ਵਿਖੇ ਸਥਿਤ ਕਰੈਸਰ ਜੋਨ ਤੋਂ ਵੱਡੇ ਪੱਧਰ ’ਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਦੇ ਨਾਲ ਰੇਤਾ, ਬਜ਼ਰੀ, ਗੱਟਕਾ ਗੈਰ ਕਾਨੂੰਨੀ ਢੰਗ ਨਾਲ ਬਿਨ੍ਹਾ ਪੰਜਾਬ ਦਾ ਟੈਕਸ ਅਦਾ ਕੀਤੇ ਹਰਿਆਣਾ ਸਮੇਤ ਹੋਰ ਕਈ ਰਾਜਾਂ ਵਿਚ ਧੜੱਲੇ ਨਾਲ ਸਪਲਾਈ ਹੋ ਰਿਹਾ ਹੈ। ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ। ਇਹ ਗੈਰ ਕਾਨੂੰਨੀ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਿਸ ਸਬੰਧੀ ਅਨੇਕਾਂ ਵਾਰ ਸਮਾਜ ਸੇਵੀ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਇਸ ਦੀ ਜਾਣਕਾਰੀ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਪਰੰਤੂ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ। ਉਕਤ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਆਗੂ ਸਰਦਾਰਾ ਸਿੰਘ ਹੰਡੇਸਰਾ ਨੇ ਇੱਕ ਲਿਖਤੀ ਪੱਤਰ ਰਾਂਹੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸ਼ਿਕਾਇਤ ਕੀਤੀ ਕਿ ਪਿੰਡ ਹੰਮਾਯੂਪੁਰ ਤਸਿੰਬਲੀ ਵਿਚ ਲਗਭਗ 60 ਦੇ ਕਰੀਬ ਸਟੌਨ ਕਰੇਸ਼ਰ, ਸਕਰੀਨਿੰਗ ਪਲਾਂਟ ਲੱਗੇ ਹੋ ੇ ਹਨ ਜਿਨ੍ਹਾਂ ਤੋਂ ਦਿਨ ਰਾਤ ਰੇਤਾ, ਬਜ਼ਰੀ, ਗੱਟਕਾ ਗੈਰ ਕਾਨੂੰਨੀ ਢੰਗ ਨਾਲ ਹਰਿਆਣਾ ਰਾਜ ਸਮੇਤ ਹੋਰ ਰਾਜਾਂ ਵਿਚ ਸਪਲਈ ਹੋ ਰਿਹਾ ਹੈ, ਜਿਸ ਨਾਲ ਹਰ ਰੋਜ਼ ਲੱਖਾਂ ਰੁਪਏ ਦੇ ਟੈਕਸਾਂ ਦੀ ਚੋਰੀ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਉਨਾਂ ਨੇ ਸਬੰਧਤ ਅਧਿਕਾਰੀਆਂ, ਮੁੱਖ ਮੰਤਰੀ, ਹਲਕਾ ਵਿਧਾਇਕ ਨੂੰ ਵੀ ਲਿਖਤੀ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਪਰੰਤੂ ਉਨ੍ਹਾਂ ਨੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰੇਸ਼ਰਾਂ ਤੋਂ ਦਿਨ ਰਾਤ ਸੈਂਕੜੇ ਵਾਹਨ ਰੇਤ, ਬਜ਼ਰੀ ਤੇ ਗੱਟਕਾ ਲੈ ਕੇ ਅੰਬਾਲਾ, ਨਰਾਇਣਗੜ੍ਹ ਸੜਕ ਰਾਂਹੀ ਦੂਜੇ ਰਾਜਾਂ ਵਿਚ ਜਾਂਦੇ ਹਨ, ਰਸਤੇ ਵਿਚ ਥਾਣਾ ਹੰਡੇਸਰਾ ਵੀ ਪੈਂਦਾ ਹੈ ਪਰੰਤੂ ਉਹ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ। ਜਦੋਂ ਇਨ੍ਹਾ ਸਬੰਧੀ ਪੁਲੀਸ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਪੁਲਿਸ ਦਾ ਕਹਿਣਾ ਕਿ ਟੈਕਸ ਦੀ ਚੋਰੀ ਦਾ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀ ਆਉਂਦਾ। ਉਨ੍ਹਾਂ ਦੱਸਿਆ ਕਿ ਇਸ ਕਰੈਸਰ ਜੋਨ ਵਿਚ ਬਹੁਤ ਸਾਰੇ ਇਹੋ ਜਹੇ ਕਰੈਸਰ ਤੇ ਸਕਰੀਨਿੰਗ ਪਲਾਂਟ ਵੀ ਹਨ ਜਿਨ੍ਹਾਂ ਕੋਲ ਸਬੰਧਤ ਵਿਭਾਗ ਤੋਂ ਮੰਨਜੂਰੀ ਦੇ ਦਸਤਾਵੇਜ ਵੀ ਨਹੀ ਹਨ। ਜਿਹੜੇ ਵਾਹਨਾਂ ਰਾਂਹੀ ਰੇਤਾ, ਬਜ਼ਰੀ ਤੇ ਗੱਟਕਾ ਸਪਲਾਈ ਹੁੰਦਾ ਹੈ ਉਹ ਸਾਰੇ ਵਾਹਨ ਲਗਭਗ ਹਰਿਆਣਾ ਰਾਜ ਵਿਚ ਰਜਿਸਟਰਡ ਹਨ। ਇਸ ਤੋਂ ਇਲਾਵਾ ਗੈਰ ਕਾਨੂੰਨੀ ਟਰੈਕਟਰ ਟਰਾਲੀਆਂ ਰਾਂਹੀ ਵੀ ਟਰੈਫਿਕ ਨਿਯਮਾਂ ਦੀ ਉ¦ਘਣਾ ਕੀਤੀ ਜਾ ਰਹੀ ਹੈ, ਜਿਸ ਨਾਲ ਓਵਰਲੋਡ ਅਤੇ ਪ੍ਰਦੁਸ਼ਣ ਦੀ ਵੀ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਇਲਾਕਾ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾ ਦੱਸਿਆ ਕਿ ਇਨ੍ਹਾਂ ਕਰੈਸ਼ਰਾ ਤੇ ਸਪਲਾਈ ਹੋਣ ਵਾਲਾ ਪੱਥਰ ਵੀ ਹਰਿਆਣਾ ਰਾਜ ਦੇ ਨਰਾਇਣਗੜ੍ਹ ਇਲਾਕੇ ਵਿਚੋਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਵੱਡੇ ਟਿੱਪਰ ਤੇ ਦੱਸ ਹਜਾਰ ਰੁਪ, ਛੋਟੇ ਟਿੱਪਰ ਤੇ ਸੱਤ ਹਜਾਰ ਰੁਪਏ ਅਤੇ ਟਰੈਕਟਰ ਟਰਾਲੀ ਤੇ ਛੇ ਹਜ਼ਾਰ ਰੁਪਏ ਸਰਕਾਰ ਵਲੋਂ ਟੈਕਸ ਤੈਅ ਕੀਤਾ ਗਿਆ ਸੀ ਪਰੰਤੂ ਹਰ ਰੋਜ਼ 400-500 ਦੇ ਕਰੀਬ ਵਾਹਨ ਬਿਨ੍ਹਾਂ ਟੈਕਸ ਦਿੱਤੇ ਕਰੈਸ਼ਰ ਜੋਨ ਤੋਂ ਢੋਹ ਢੋਆਈ ਦਾ ਕੰਮ ਕਰ ਰਹੇ ਹਨ, ਜਿਨ੍ਹਾਂ ਰਾਂਹੀ ਲਗਭਗ ਚਾਲੀ ਪੰਜਾਹ ਲੱਖ ਰੁਪਏ ਦਾ ਹਰ ਰੋਜ਼ ਪੰਜਾਬ ਸਰਕਾਰ ਨੂੰ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਦੇ ਸੈਂਕੜੇ ਵਿਅਕਤੀਆ ਨੇ 18 ਮਈ 2016 ਨੂੰ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਲਿਖਤੀ ਸਿਕਾ ਿਤ ਕੀਤੀ ਸੀ, ਉਸ ਵੇਲੇ ਦੇ ਡੀ.ਸੀ. ਦਾ ਜਵਾਬ ਸੀ ਕਿ ਟੈਕਸ ਦੀ ਚੋਰੀ ਮੈਂ ਥੋੜਾ ਰੋਕਣੀ ਹੈ। ਇਸ ਉਪਰੰਤ ਹੁਣ ਮੌਜੂਦਾ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਕਤ ਮਾਮਲਾ ਇਲਾਕਾ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਵੀ ਪੰਜਾਬ ਸਰਕਾਰ ਦੇ ਟੈਕਸਾਂ ਦੀ ਚੋਰੀ ਨਹੀ ਕਰਨ ਦਿੱਤੀ ਜਾਵੇਗੀ, ਸਾਰੇ ਮਾਮਲੇ ਦੀ ਜਾਂਚ ਕਰਾਉਣ ਲਈ ਇਕ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਮੌਕਾ ਵੇਖ ਕੇ ਰਿਪੋਰਟ ਕਰੇਗੀ, ਰਿਪੋਰਟ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WRITTEN BY