ਦੋਵਾਂ ਦੇਸ਼ਾਂ ਵਿੱਚ ਤਣਾਅ ਤੋਂ ਅਮਰੀਕੀ ਰਾਸ਼ਟਰਪਤੀ ਚਿੰਤਤ
ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਵਿ¤ਚ ਅਮਰੀਕਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਖਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਕੁਝ ਹੋਣ ਤ¤ਕ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘ¤ਟ ਕਰਨ ਲਈ ਅਮਰੀਕਾ ਨੇ ਨਵਾਂ ਰਸਤੇ ਤਲਾਸ਼ਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿ¤ਤੀ ਹੈ। ਇਹ ਕੋਸ਼ਿਸ਼ਾਂ ਕੋਈ ਹੋਰ ਨਹੀਂ ਕਰ ਰਿਹਾ ਸਗੋਂ ਰਾਸ਼ਟਰਪਤੀ ਡੋਨਲਡ ਟਰੰਪ ਖ਼ੁਦ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅਮਰੀਕਾ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸ ਵਿ¤ਚ ਗ¤ਲਬਾਤ ਰਾਹੀਂ ਵਿਵਾਦਮਈ ਮੁ¤ਦਿਆਂ ਦਾ ਹ¤ਲ ਕ¤ਢਣ ਦੀਆਂ ਕੋਸ਼ਿਸ਼ਾਂ ਉ¤ਤੇ ਜ਼ੋਰ ਦਿੰਦਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿ¤ਚ ਅਮਰੀਕਾ ਦੀ ਰਾਜਦੂਤ ਨਿ¤ਕੀ ਹੇਲੇ ਨੇ ਆਖਿਆ ਹੈ ਕਿ ਰਾਸ਼ਟਰਪਤੀ ਟਰੰਪ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਮਈ ਰਿਸ਼ਤਿਆਂ ਨੂੰ ਲੈ ਕੇ ਬਹੁਤ ਚਿੰਤਤ ਹਨ। ਨਿ¤ਕੀ ਹੇਲ ਅਨੁਸਾਰ ਅਸੀਂ ਇਸ ਗ¤ਲ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਖਾਵੇਂ ਬਣਾਉਣ ਵਿ¤ਚ ਅਸੀਂ ਕਿਸ ਤਰ੍ਹਾਂ ਭੂਮਿਕਾ ਨਿਭਾਅ ਸਕਦੇ ਹਾਂ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਾਡੀਆਂ ਕੋਸ਼ਿਸ਼ਾਂ ਰੰਗ ਲੈ ਕੇ ਆਉਣਗੀਆਂ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੋਹਾਂ ਦੇਸ਼ਾਂ ਦੇ ਮੁ¤ਦਿਆਂ ਨੂੰ ਆਪਸੀ ਮੁ¤ਦਾ ਮੰਨਦਾ ਰਿਹਾ ਹੈ। ਖ਼ਾਸ ਤੌਰ ਉ¤ਤੇ ਕਸ਼ਮੀਰ ਮੁ¤ਦੇ ਉ¤ਤੇ ਓਬਾਮਾ ਦੀ ਰਾਏ ਸੀ ਕਿ ਇਹ ਦੋ ਦੇਸ਼ਾਂ ਦਾ ਆਪਸੀ ਮੁ¤ਦਾ ਹੈ ਤੇ ਇਸ ਲਈ ਦੋਹਾਂ ਨੂੰ ਮਿਲ ਬੈਠ ਕੇ ਗ¤ਲਬਾਤ ਰਾਹੀਂ ਇਸ ਨੂੰ ਸੁਲਝਾਉਣਾ ਚਾਹੀਦਾ ਹੈ।
ਅਮਰੀਕਾ ਵੱਲੋਂ ਭਾਰਤ ਅਤੇ ਪਾਕਿ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼



