ਮਾਨਸਾ, 3 ਅਪ੍ਰੈਲ (ਵਕੀਲ ਬਾਂਸਲ)- ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਫਸਲੀ ਸਾਲ 2017-18 ਦੌਰਾਨ ਮਾਨਸਾ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਨਗਰੇਨ ਨੂੰ ਅਲਾਟ ਹੋਈਆਂ ਮੰਡੀਆਂ ਵਿਚ ਨਿਰੀਖੱਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਸ਼੍ਰੀ ਅਸ਼ਵਨੀ ਕੁਮਾਰ ਦੀ ਡਿਊਟੀ ਮਾਨਸਾ ਵਿਖੇ, ਸ਼੍ਰੀ ਮਨੋਜ਼ ਗੋਇਲ ਦੀ ਡਿਊਟੀ ਉਭਾ ਵਿਖੇ, ਸ਼੍ਰੀ ਰਵਿੰਦਰ ਕੁਮਾਰ ਦੀ ਡਿਊਟੀ ਅਕਲੀਆ, ਸ਼੍ਰੀ ਕਪਿਲ ਦੀ ਡਿਊਟੀ ਰੱਲਾ, ਸ਼੍ਰੀ ਜਗਦੇਵ ਸਿੰਘ ਦੀ ਡਿਊਟੀ ਭੁਪਾਲ, ਸ਼੍ਰੀ ਗੁਰਵਿੰਦਰ ਸਿੰਘ ਦੀ ਡਿਊਟੀ ਬੁਰਜ ਹਰੀ ਅਤੇ ਸ਼੍ਰੀ ਅਮਨਦੀਪ ਦੀ ਡਿਊਟੀ ਜੋਗਾ ਵਿਖੇ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਨਿਰੀਖੱਕ ਵਜੋਂ ਲਗਾਈ ਜਾਂਦੀ ਹੈ।ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼੍ਰੀ ਗਗਨਪ੍ਰੀਤ ਸਿੰਘ ਦੀ ਡਿਊਟੀ ਬੁਢਲਾਡਾ ਵਿਖੇ, ਸ਼੍ਰੀ ਪੁਨੀਤ ਕੁਮਾਰ ਦੀ ਡਿਊਟੀ ਫਫੜੇ ਭਾਈਕੇ ਵਿਖੇ, ਸ਼੍ਰੀ ਮੱਖਣ ਸਿੰਘ ਦੀ ਡਿਊਟੀ ਬੋੜਾਵਾਲ, ਸ਼੍ਰੀ ਜਸਵੀਰ ਸਿੰਘ ਦੀ ਡਿਊਟੀ ਬੀਰੋਕੇ ਖੁਰਦ, ਸ਼੍ਰੀ ਪੁਨੀਤ ਸਿੰਗਲਾ ਦੀ ਡਿਊਟੀ ਰੱਲੀ, ਸ਼੍ਰੀ ਵਰਿੰਦਰ ਸਿੰਘ ਦੀ ਡਿਊਟੀ ਭੀਖੀ ਵਿਖੇ, ਸ਼੍ਰੀ ਰਜਿੰਦਰ ਸਿੰਘ ਦੀ ਡਿਊਟੀ ਸਰਦੂਲਗੜ੍ਹ, ਸ਼੍ਰੀ ਬੂਟਾ ਸਿੰਘ ਦੀ ਡਿਊਟੀ ਕਰੰਡੀ, ਸ਼੍ਰੀ ਅਮਨਦੀਪ ਸਿੰਘ ਦੀ ਡਿਊਟੀ ਸੰਘਾ ਵਿਖੇ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਲਗਾਈ ਗਈ ਹੈ।ਸ਼੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼੍ਰੀ ਸਤਵਿੰਦਰ ਸਿੰਘ ਦੀ ਡਿਊਟੀ ਕੁਸਲਾ, ਸ਼੍ਰੀ ਰਾਜ ਕੁਮਾਰ ਦੀ ਡਿਊਟੀ ਮੀਰਪੁਰ ਕਲਾਂ, ਸ਼੍ਰੀ ਨਰੇਸ਼ ਕੁਮਾਰ ਦੀ ਡਿਊਟੀ ਆਹਲੂਪੁਰ, ਸ਼੍ਰੀ ਕੁਲਦੀਪ ਸਿੰਘ ਦੀ ਡਿਊਟੀ ਜਟਾਣਾ ਕਲਾਂ, ਸ਼੍ਰੀ ਮੁਨੀਸ਼ ਗਰਗ ਦੀ ਡਿਊਟੀ ਚੈਣੇਵਾਲਾ, ਸ਼੍ਰੀ ਦਵਿੰਦਰ ਸਿੰਘ ਦੀ ਡਿਊਟੀ ਬਰੇਟਾ, ਸ਼੍ਰੀ ਬਲਰਾਮ ਦੀ ਡਿਊਟੀ ਭਾਵਾ, ਸ਼੍ਰੀ ਰਾਜੇਸ਼ ਕੁਮਾਰ ਦੀ ਡਿਊਟੀ ਬੋਹਾ ਅਤੇ ਸ਼੍ਰੀ ਲਲਿਤ ਕੁਮਾਰ ਦੀ ਡਿਊਟੀ ਝੁਨੀਰ ਵਿਖੇ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਲਗਾਈ ਗਈ ਹੈ।
ਪਨਗਰੇਨ ਨੂੰ ਅਲਾਟ ਹੋਈਆਂ ਮੰਡੀਆਂ ਵਿਚ ਲਗਾਈਆਂ ਨਿਰੀਖੱਕਾਂ ਦੀਆਂ ਡਿਊਟੀਆਂ



