ਫਿਰੋਜ਼ਪੁਰ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਬੀਐਸਐਫ ਨੇ ਸਰਹੱਦ ਨੇੜੇ ਫਿਰੋਜ਼ਪੁਰ ਸੈਕਟਰ ‘ਚੋਂ ਦੋ ਪਾਕਿਸਤਾਨੀ ਕਿਸ਼ਤੀਆਂ ਬਰਾਮਦ ਕੀਤੀਆਂ ਹਨ।ਇਨ੍ਹਾਂ ਕਿਸ਼ਤੀਆਂ ਵਿੱਚ 4 ਕੁਇੰਟਲ ਮੱਛੀਆਂ ਤੇ ਮੱਛੀਆਂ ਫੜਨ ਵਾਲੇ ਜਾਲ ਲੱਦੇ ਹੋਏ ਹਨ।ਬੀਐਸਐਫ ਦੀ ਪੈਰਟੋਲਿੰਗ ਟੀਮ ਨੂੰ ਗਸ਼ਤ ਕਰਦੇ ਵਕਤ ਦੋਨਾ ਤੇਲਮਲ ਕੋਲ ਇਹ ਕਿਸ਼ਤੀਆਂ ਨਜ਼ਰ ਆਈਆਂ।ਉਨ੍ਹਾਂ ਵੱਲੋਂ ਤੇਜ਼ੀ ਦਿਖਾਉਂਦਿਆਂ ਇਨਾਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਕਿਸ਼ਤੀ ਚਾਲਕ ਛਾਲਾਂ ਮਾਰਕੇ ਪਾਕਿਸਤਾਨ ਵਾਲੇ ਪਾਸੇ ਦੌੜ ਗਏ ਤੇ ਕਾਬੂ ਨਹੀਂ ਆ ਸਕੇ।



